ਅੱਪਡੇਟ: ਕੋਰੋਨਾ ਦਾ ਸ਼ੱਕ ਆਈਸੋਲੇਸ਼ਨ ਵਾਰਡ ਚ, ਭਰਤੀ 4 ਮਰੀਜ਼ਾਂ ਦੀ ਰਿਪੋਰਟ ਵੀ ਆਈ ਨੈਗੇਟਿਵ

Spread the love

— ਇਨ੍ਹਾਂ ਮਰੀਜ਼ਾਂ ਚ,ਪਿਉ ਪੁੱਤ ਸਮੇਤ ਦੋਵੇਂ ਮੁਸਲਿਮ ਮਰੀਜ ਵੀ ਸ਼ਾਮਿਲ

ਬੀਟੀਐਨ, ਬਰਨਾਲਾ 2 ਅਪ੍ਰੈਲ 2020
ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਯੂਕੇ ਤੋਂ ਬਰਨਾਲਾ ਪਰਤੇ ਨੌਜਵਾਨ ਤੇ ਉਸ ਦੇ ਪਿਤਾ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਤੌਰ ਤੇ ਦਾਖਿਲ ਕੀਤਾ ਗਿਆ ਸੀ, ਇਨ੍ਹਾਂ ਦੋਵਾਂ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸੇ ਤਰ੍ਹਾਂ ਹੀ ਮਹਿਲ ਕਲਾਂ ਦੇ ਰਹਿਣ ਵਾਲੇ 2  ਮੁਸਲਿਮ ਵਿਅਕਤੀਆਂ ਨੂੰ ਵੀ ਨਿਜਾਮੂਦੀਨ ਦਿੱਲੀ ਤੋਂ ਆਉਣ ਕਰਕੇ ਕਰੋਨਾ ਦਾ ਸ਼ੱਕ ਮਿਟਾਉਣ ਲਈ ਭਰਤੀ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸੀ। ਇਹਨਾ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐਸ ਐਮ ਉ ਜੋਤੀ ਕੌਂਸਲ ਨੇ ਕਿਹਾ ਕਿ ਅੱਜ ਵੀ ਇੱਕ ਔਰਤ ਤੇ 12 ਸਾਲ ਦਾ ਹੋਰ ਬੱਚਾ ਵੀ ਭਰਤੀ ਕੀਤਾ ਗਿਆ ਹੈ, ਦੋਵਾਂ ਨੂੰ ਆਈਸੋਲੇਸ਼ਨ ਵਾਰਡ ਚ, ਭਰਤੀ ਕੀਤਾ ਗਿਆ ਹੈ, ਦੋਵਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ।


Spread the love
Scroll to Top