ਬਿੱਟੂ ਜਲਾਲਾਬਾਦੀ/ ਫਿਰੋਜ਼ਪੁਰ, 2 ਨਵੰਬਰ 2022
ਪੰਜਾਬ ਸਰਕਾਰ ਦੇ ਅਧੀਨ ਚੱਲ ਰਹੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਅਧੀਨ ਡੀ.ਆਈ.ਓ. ਡਾ. ਮੀਨਾਕਸ਼ੀ ਢੀਂਗਰਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਮੇਜ ਗੁਰਾਇਆ ਦੇ ਦਿਸ਼ਾ-ਨਿਰਦੇਸ਼ ਹੇਠ ਆਰ.ਬੀ.ਐਸ.ਕੇ. ਟੀਮ ਸਿਵਲ ਹਸਪਤਾਲ ਡਾ. ਲਲਿਤ ਨਾਗਪਾਲ, ਡਾ. ਮਨਜੀਤ ਕੌਰ, ਫਾਰਮੈਸੀ ਅਫ਼ਸਰ ਲਵਪ੍ਰੀਤ ਸਿੰਘ ਅਤੇ ਸਟਾਫ਼ ਨਰਸ ਗੀਤਾ ਵੱਲੋਂ ਸਰਕਾਰੀ ਸਕੂਲਾਂ, ਅਰਧ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਵਿੱਚ ਪੜ੍ਹਦੇ ਦਿਲ ਦੇ ਰੋਗਾਂ ਤੋਂ ਪੀੜਤ 20, ਕੱਟੇ ਤਾਲੂ ਬੁੱਲ-2 ਤੋਂ ਇਲਾਵਾ ਟੇਢੀਆਂ ਅੱਖਾਂ, ਅੰਦਰ ਨੂੰ ਮੁੜੇ ਪੈਰ ਆਦਿ ਤੋਂ ਪੀੜਤ ਬੱਚਿਆਂ ਦੇ ਵੀ ਆਪਰੇਸ਼ਨ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਵੀ ਹੋਰ ਦਿਲ ਦੇ ਰੋਗਾਂ ਤੋਂ ਪੀੜਤ ਬੱਚਿਆਂ ਦਾ ਇਲਾਜ ਫੋਰਟੀਸ, ਡੀ.ਐਮ.ਸੀ., ਪੀ.ਜੀ.ਆਈ. ਵਰਗੇ ਹਸਪਤਾਲਾਂ ‘ਚ ਮੁਫਤ ਚੱਲ ਰਿਹਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਮੇਜ ਗੁਰਾਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਸਰਕਾਰੀ ਸਕੂਲ, ਅਰਧ ਸਰਕਾਰੀ ਸਕੂਲ ਅਤੇ ਆਂਗਣਵਾੜੀ ਵਿੱਚ ਪੜ੍ਹਦੇ ਬੱਚਿਆਂ ਦੀਆਂ ਲਗਭਗ 40 ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਫ਼ਤ ਟੈਸਟ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।