ਹਰਿੰਦਰ ਨਿੱਕਾ , ਪਟਿਆਲਾ 21 ਸਤੰਬਰ 2022
ਤੈਨੂੰ ਕਿਹੜੇ ਮੈਂ ਭੜੌਲੇ ਵਿੱਚ ਪਾ ਕੇ ਰੱਖ ਲਾਂ,ਆਪਣੀ ਧੀ ਦੀ ਆਬਰੂ ਲਈ, ਚਿੰਤਾ ‘ਚ ਅੰਦਰੋਂ-ਅੰਦਰ ਧੁੱਖਦੀ ਕਿਸੇ ਮਾਂ ਦੀ ਇਹ ਹੂਕ, ਮੌਜੂਦਾ ਸਮੇਂ ਦੀ ਹਕੀਕਤ ਹੋ ਨਿਬੜੀ ਹੈ। ਘਰ ਤੋਂ ਬਾਹਰ ਨਿੱਕਲ ਦੀਆਂ ਔਰਤਾਂ ਦੀ ਸੁਰੱਖਿਆ ਤੇ ਨਿੱਤ ਵਾਪਰਦੀਆਂ ਘਟਨਾਵਾਂ ਨਿੱਤ ਨਵੇਂ ਸੁਆਲ ਖੜ੍ਹੇ ,ਕਰਦੀਆਂ ਹਨ। ਅਜਿਹੀ ਹੀ ਘਟਨਾ ਥਾਣਾ ਪਸਿਆਣਾ ਦੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਉਦੋਂ ਵਾਪਰੀ, ਜਦੋਂ ਇੱਕ ਨਾਬਾਲਿਗ ਕੁੜੀ, ਸ਼ਾਮ ਦੇ ਸਮੇਂ ਆਪਣੇ ਘਰੋਂ ਕੁੱਤੇ ਨੂੰ ਘੁੰਮਾਉਣ ਲਈ, ਬਾਹਰ ਕੀ ਨਿੱਕਲੀ ਤਾਂ, ਆਪਣੇ ਨਾਨਕੇ ਪਿੰਡ ਆਏ ਮੁੰਡੇ ਦੀ ਹਵਸ ਦਾ ਸ਼ਿਕਾਰ ਹੋ ਗਈ। ਪੁਲਿਸ ਨੇ ਦੋਸ਼ੀ ਖਿਲਾਫ ਬਲਾਤਕਾਰ ਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ਼ ਕਰ ਲਿਆ ਹੈ। ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹਦੀ ਨਿਆਣੀ ਜਿਹੀ ਧੀ ਕੁੱਤੇ ਨੂੰ ਘੁੰਮਾਉਣ ਲਈ, ਘਰੋਂ ਬਾਹਰ ਹੀ ਨਿੱਕਲੀ ਸੀ , ਜਦੋਂ ਕਰੀਬ ਇੱਕ ਘੰਟੇ ਬਾਅਦ, ਰੋਂਦੀ ਕੁਰਲਾਉਂਦੀ ਘਰ ਪਹੁੰਚੀ ਤਾਂ, ਉਸ ਦੀ ਗੱਲ ਸੁਣ ਨੇ ਮੇਰੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਆਪਣੇ ਨਾਨਕਿਆਂ ਘਰ ਆਇਆ ਲੜਕਾ ਗੁਰਪ੍ਰੀਤ ਸਿੰਘ ਵਾਸੀ, ਦੁੱਧੜ, ਥਾਣਾ ਪਸਿਆਣਾ, ਆਪਣੇ ਘਰ ਲੈ ਗਿਆ ਅਤੇ ਉਸ ਨੇ ਜਬਰਦਸਤੀ ਬਲਾਤਕਾਰ ਕੀਤਾ। ਦੋਸ਼ੀ ਨੇ, ਪੀੜਤ ਨੂੰ ਸ਼ਕਾਇਤ ਕਰਨ ਤੋਂ ਰੋਕਣ ਲਈ, ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਥਾਣਾ ਪਸਿਆਣਾ ਦੇ ਐਸਐਚੳ ਅਨੁਸਾਰ ਨਾਮਜ਼ਦ ਦੋਸ਼ੀ ਗੁਰਪ੍ਰੀਤ ਸਿੰਘ ਦੇ ਖਿਲਾਫ U/S 376-A,B, 506 IPC, Sec 6,10 POCSO Act ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
Pingback: ਉਹ ਕੁੱਤੇ ਨੂੰ ਘੁੰਮਾਉਣ ਗਈ ਸੀ ਤੇ