ਐਸ.ਐਸ.ਡੀ ਕਾਲਜ ਵੱਲੋਂ ਫੀਸਾਂ ਵਿੱਚ ਕੀਤੀ ਛੋਟ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Spread the love

ਰਘਵੀਰ ਹੈਪੀ , ਬਰਨਾਲਾ 3 ਅਗਸਤ 2022

  ਵਿੱਦਿਆ ਦੇ ਖੇਤਰ,ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵਿੱਚ ਨਾਮ ਰੌਸ਼ਨਾ ਰਹੀ ,ਇਲਾਕੇ ਦੀ ਨਾਮਵਰ ਸੰਸਥਾ ਵਿੱਚ ਦਾਖਿਲਆਂ ਦੀ ਭਰਮਾਰ ਹੋ ਗਈ ਹੈ। ਜਿਸ ਕਾਰਨ ਬੀ.ਸੀ.ਏ ਅਤੇ ਬੀ ਕਾਮ ਦੇ ਐਂਟਰੀ ਪੁਆਇੰਟ ਦੇ ਦਾਖਲੇ ਭਰ ਚੁੱਕੇ ਹਨ।ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਡੀ ਸਭਾ (ਰਜਿ) ਬਰਨਾਲਾ ਦੇ ਸਰਪ੍ਰਸਤ ਤੇ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ  ਨੇ ਦੱਸਿਆ ਕਿ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਫ਼ੀਸਾਂ ਵਿੱਚ ਭਾਰੀ ਛੋਟ ਅਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਲਈ ਵਜੀਫ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਐਸ.ਡੀ ਸਭਾ ਦੇ ਜਨਰਲ ਸਕਤਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ ਗ੍ਰੈਜੁਏਟ ਕੋਰਸਾਂ ਲਈ ਕਾਲਜ ਵਿੱਚ ਚਲ ਰਹੇ ਕੋਰਸ ਪੀ.ਜੀ.ਡੀ.ਸੀ.ਏ, ਐਮ.ਐਸ ਸੀ (ਆਈ.ਟੀ) ਅਤੇ ਐਮ.ਏ ਪੰਜਾਬੀ ਵਿੱਚ ਦਾਖਲੇ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ। ਜਿਸ ਕਾਰਨ ਕਾਲਜ ਵਿੱਚ ਹਰੇਕ ਕਲਾਸ ਵਿੱਚ ਸੀਮਿਤ ਸੀਟਾਂ ਬਾਕੀ ਹਨ । ਐਸ.ਡੀ ਸਭਾ ਰਜਿ ਬਰਨਾਲਾ ਵੱਲੋਂ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਛੋਟਾਂ ਦਾ ਵਿਦਿਆਰਥੀ ਲਾਭ ਉਠਾ ਰਹੇ ਹਨ।
      ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸਣ ਵੱਲੋਂ 2022- 23 ਵਿਦਿਅਕ ਵਰ੍ਹੇ ਦਿੱਤੀ ਜਾ ਰਹੀ ਫੀਸ ਵਿੱਚ ਛੋਟ ਦਾ ਵਿਦਿਆਰਥੀ ਵੱਧ ਤੋਂ ਵੱਧ ਲਾਭ ਉਠਾ ਰਹੇ ਹਨ। ਕਾਲਜ ਵਿਖੇ ਵਿਦਿਆਰਥੀਆਂ ਦੇ ਭਵਿੱਖ ਲਈ ਫਰੀ ਕੰਪਿਊਟਰ ਕੋਰਸ,ਇੰਗਲਿਸ਼ ਸਪੀਕਿੰਗ ਕੋਰਸ,ਸਖਸ਼ੀਅਤ ਨੂੰ ਨਿਖਾਰਨ ਸਬੰਧੀ ਸਮੇਂ ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ।ਕਾਲਜ ਵਿਖੇ ਵਿਦਿਆਰਥੀਆਂ ਲਈ ਖੁੱਲ੍ਹੇ ਮੈਦਾਨ ਅਤੇ ਆਧੁਨਿਕ ਤਕਨੀਕ ਨਾਲ ਲੈਸ ਲੈਬਾਂ ਹਨ। ਕਾਲਜ ਵਿਖੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਵਿਦਿਆਰਥੀ ਸਾਡਾ ਆਉਣ ਵਾਲਾ ਕੱਲ੍ਹ ਹਨ।ਸਿੱਖਿਆ ਦੇ ਨਾਲ ਖੇਡਾਂ ਸੱਭਿਆਚਾਰਕ ਗਤੀਵਿਧੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ । ਮੈਂ ਆਸ ਕਰਦਾ ਹਾਂ ਕਿ ਐੱਸ ਐੱਸ ਡੀ ਕਾਲਜ ਦੇ ਵਿਦਿਆਰਥੀ ਕਾਲਜ ਦੇ ਮੈਦਾਨਾਂ ਵਿਚ ਮਿਹਨਤ ਕਰਨ ਅਤੇ ਨਸ਼ੇ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਦੂਰ ਰਹਿਣ।
    ਇਲਾਕੇ ਦੇ ਵਿਦਿਆਰਥੀ ਇਸ ਕਾਲਜ ਵਿਖੇ ਦਾਖਲਾ ਕਰਵਾ ਕੇ ਆਪਣੇ ਉਜਵਲ ਭਵਿੱਖ ਬਣਾਉਣ । ਇਸ ਮੌਕੇ ਕਾਲਜ ਦੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ, ਡੀਨ ਅਕਾਦਮਿਕ ਪ੍ਰੋਫ਼ੈਸਰ ਨੀਰਜ ਸ਼ਰਮਾ,(ਡਾ.) ਬਿਕਰਮਜੀਤ ਸਿੰਘ ਪੁਰਬਾ, ਪ੍ਰੋਫੈਸਰ ਕਰਨੈਲ ਖੁੱਡੀ, ਪ੍ਰੋਫੈਸਰ ਉਪਕਾਰ ਸਿੰਘ,ਪ੍ਰੋ ਸੁਨੀਤਾ ਗੋਇਲ,ਪ੍ਰੋ ਦਲਬੀਰ ਕੌਰ,ਪ੍ਰੋ ਸ਼ਸ਼ੀ ਬਾਲਾ,ਪ੍ਰੋ ਕਿਰਨਦੀਪ ਕੌਰ, ਪ੍ਰੋ ਸੀਮਾ ਰਾਣੀ,ਪ੍ਰੋ ਅਮਨਦੀਪ ਕੌਰ,ਪ੍ਰੋ ਹਰਪ੍ਰੀਤ ਕੌਰ,ਪ੍ਰੋ ਪਰਵਿੰਦਰ ਕੌਰ,ਪ੍ਰੋ ਪ੍ਰਭਜੋਤ ਕੌਰ ਆਦਿ ਹਾਜ਼ਰ ਸਨ ।


Spread the love
Scroll to Top