ਵਿਗਿਆਨੀਆਂ ਦੇ ਦ੍ਰਿਸ਼ਟੀਕੋਣ ਤੋਂ ਸੋਚਿਆ ਜਾਵੇ ਤਾਂ 24 ਘੰਟੇ ਦਾ ਕਰਫਿਊ ਇਸ ਵਾਇਰਸ ਚੱਕਰ ਵਿੱਚ ਇੱਕ ਬਰੇਕ ਸਾਬਿਤ ਹੋ ਸਕਦਾ ਹੈ। 24 ਘੰਟੇ ਵਿਚ ਜੇਕਰ ਇਸ ਵਾਇਰਸ ਨੂੰ ਨਵੇਂ ਇਨਸਾਨੀ ਸਰੀਰ ਨਹੀਂ ਮਿਲਣਗੇ ਤਾਂ ਕਾਫੀ ਹੱਦ ਤੱਕ ਵਾਇਰਸ ਆਪਣੇ ਆਪ ਹੀ ਖਤਮ ਹੋ ਜਾਣਗੇ ਤੇ ਕੋਰੋਨਾ ਵਾਈਰਸ ਦਾ ਜੀਵਨ ਚਕਰ ਰੁਕ ਜਾਏਗਾ।
ਆਉ ਆਪਾਂ ਸਾਰੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ 22 ਮਾਰਚ ਨੂੰ ਜਨਤਾ ਕਰਫਿਊ ਦਾ ਸਮਰਥਨ ਕਰੀਏ, ਕ੍ਰਿਪਾ ਕਰਕੇ ਸਹਿਯੋਗ ਦਿਉ।
ਜੇ ਕੋਈ ਰਿਸ਼ਤੇਦਾਰ ਕਹਿੰਦਾ ਮੈਂ ਮਿਲਣ ਆੳਣੈ, ਮਨਾਂ ਕਰ ਦਿਓ, ਮੱਥਾ ਟੇਕ ਦਿਓ ,ਆਪ ਘਰ ਤੋਂ ਬਾਹਰ ਨਾ ਨਿੱਕਲੋ, ਐਵੇਂ ਨਾ ਤਿਆਰ ਛਿਆਰ ਹੋ ਕੇ ਬੱਸਾਂ, ਗੱਡੀਆਂ ਤੇ ਜਾਣ ਲਈ ਤਿਆਰੀ ਖਿੱਚ ਦਿਉ। ਜਿਉਂਦੇ ਰਹੇ ਤਾਂ ਸਾਰੀ ਉਮਰ ਮਿਲਣੀਆਂ ਗਿਲਣੀਆਂ ਹੁੰਦੀਆਂ ਰਹਿਣੀਆਂ,, ਜੇ ਕਿਤੇ ਤੋਰੇ ਫੇਰੇ ਕਰਕੇ ਬੀਮਾਰੀ ਪੱਲੇ ਪੈ ਗਈ। ਇਹੋ ਜਿਹੇ ਮੌਕੇ ਕਿਸੇ ਨੇ ਅੰਤਿਮ ਸੰਸਕਾਰ ਤੇ ਵੀ ਨਹੀਂ ਆਉਣਾ…ਮੋਢਾ ਦੇਣ ਵਾਸਤੇ ਚਾਰ ਸਰੀਰ ਵੀ ਨਹੀਂ ਜੁੜਨੇ ਆਖ਼ਰੀ ਵਾਰ !!
ਆਪ ਬਚੋ ਅਤੇ ਦੂਜਿਆਂ ਨੂੰ ਬਚਾਉ….,ਇਸ ਸੰਦੇਸ਼ ਜਨ-ਜਨ ਤੱਕ ਪਹੁੰਚਾਉ..
����������������������������