ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੇ ਸਪਰੇਅ ਪੰਪ

Spread the love

ਰਘਵੀਰ ਹੈਪੀ,  ਬਰਨਾਲਾ 5 ਜੂਨ 2023
      ਵਿਸ਼ਵ ਵਾਤਾਵਰਣ ਦਿਵਸ ਮੌਕੇ ਸਹਾਇਕ ਰਜਿਸਟ੍ਰਾਰ ਤਪਾ ਅਤੇ ਬਰਨਾਲਾ ਹਰਜੀਤ ਸਿੰਘ ਦੀ ਅਗਵਾਈ ਹੇਠ ਅੱਜ ‘ਦਿ ਰੂੜੇਕੇ ਕਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਵਿੱਚ ਇਫਕੋ ਦੇ ਸਹਿਯੋਗ ਨਾਲ ਕਿਸਾਨ ਮਿਲਣੀ ਦਾ ਪ੍ਰੋਗਰਾਮ ਕਰਾਇਆ ਗਿਆ।
      ਇਸ ਮੌਕੇ 30 ਕਿਸਾਨ ਮੈਂਬਰਾਂ ਨੂੰ ਸਪਰੇਅ ਪੰਪ ਸਬਸਿਡੀ ‘ਤੇ ਦਿੱਤੇ ਗਏ। ਇਨ੍ਹਾਂ ਕਿਸਾਨਾਂ ਵਲੋਂ ਰਵਾਇਤੀ ਯੂਰੀਆ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਨੈਨੋ ਯੂਰੀਆ ਦੀ ਵਰਤੋਂ ਕੀਤੀ ਗਈ ਹੈ ਅਤੇ ਵਾਤਾਵਰਣ ਨੂੰ ਬਚਾਉਣ ਲਈ ਅਪਣਾ ਯੋਗਦਾਨ ਪਾਇਆ ਹੈ।  ਇਸ ਮੌਕੇ ਸਭਾ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਇਸ ਕੈਂਪ ਵਿਚ ਇਫਕੋ ਦੇ ਜ਼ਿਲ੍ਹਾ ਮੈਨੇਜਰ ਜਗਜੀਤ ਸਿੰਘ, ਸਭਾ ਦੇ ਪ੍ਰਧਾਨ ਤੇਜਾ ਸਿੰਘ, ਸਕੱਤਰ ਬਲਕਾਰ ਸਿੰਘ, ਸੇਲਜ਼ਮੈਨ ਗੁਰਿੰਦਰਜੀਤ ਸਿੰਘ, ਪ੍ਰਬੰਧਕ ਕਮੇਟੀ ਤੇ ਕਿਸਾਨ ਮੈਂਬਰ ਹਾਜ਼ਰ ਸਨ ।                             

Spread the love
Scroll to Top