ਕਿਸਾਨ ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਲਈ ਮੰਗੀਆਂ ਅਰਜੀਆਂ

Spread the love

ਰਘਵੀਰ ਹੈਪੀ , ਬਰਨਾਲਾ, 30 ਜੂਨ 2023

      ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਧੁਨਿਕ ਅਤੇ ਵਿਗਿਆਨਕ ਖੇਤੀ ਵਿੱਚ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਹਿੱਤ ਖੇਤੀ ਮਸ਼ੀਨਰੀ ‘ਤੇ ਸਬਸਿਡੀ ਲਈ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ agrimachinerypb.gov.in ਰਾਂਹੀ ਅਰਜ਼ਆਂ ਦੀ ਮੰਗ ਕੀਤੀ ਗਈ ਹੈ। ਇਸ ਦਾ ਲਾਭ ਲੈਣ ਦੇ ਚਾਹਵਾਨ ਕਿਸਾਨ 20 ਜੁਲਾਈ ਤੱਕ ਆਪਣੀ ਅਰਜ਼ ਆਨ ਲਾਈਨ ਅਪਲਾਈ ਕਰ ਸਕਦੇ ਹਨ।

   ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਸੀ ਆਰ ਐਮ ਸਕੀਮ ਤਹਿਤ ਬਿਨੈਕਾਰ ਆਪਣੀ ਕੋਈ ਇੱਕ ਸ਼੍ਰੇਣੀ (ਵਿਅਕਤੀਗਤ ਕਿਸਾਨ, ਰਜਿਸਟਰਡ ਕਿਸਾਨ ਗਰੁੱਪ, ਸਹਿਕਾਰੀ, ਪੰਚਾਇਤ ਜਾਂ ਕਿਸਾਨ ਉਤਪਾਦਕ ਸੰਗਠਨ) ਦੀ ਚੋਣ ਕਰਕੇ ਉਹ ਸਬਸਿਡੀ ਲਈ ਅਰਜ਼ੀ ਦੇ ਸਕਦਾ ਹੈ। ਬਿਨੈਕਾਰ/ਕਿਸਾਨ ਪੋਰਟਲ ਤੋਂ ਰਜਿਸਟਰਡ ਡੀਲਰਾਂ/ਨਿਰਮਾਤਾਵਾਂ ਅਤੇ ਮਸ਼ੀਨਾਂ ਦੀ ਮਨਜੂਰਸ਼ੁਦਾ ਸੂਚੀ ਵੇਖ ਸਕਦੇ ਹਨ।

      ਵਿਅਕਤੀਗਤ ਕਿਸਾਨ ਦੀ  ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆਂ ਗਿਆ ਹੈ।  ਬਿਨੈਕਾਰ/ਕਿਸਾਨ ਇਹ ਯਕੀਨੀ ਬਣਾਉਣਗੇ ਕਿ ਵਿਅਕਤੀਗਤ ਨਾਮ, ਅਧਾਰ ਕਾਰਡ ਦੇ ਅਨੁਸਾਰ ਹੋਣ, ਸ਼੍ਰੇਣੀ (ਐਸ.ਸੀ/ਐਸ.ਟੀ/ਜਨਰਲ), ਕਿਸਮ ਦੀ ਸ਼੍ਰੇਣੀ (ਛੋਟੇ/ਸੀਮਾਂਤ/ਵੱਡੇ) ਅਤੇ ਲਿੰਗ (ਮਰਦ/ਇਸਤਰੀ) ਨੂੰ ਸਹੀ ਭਰਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਤਸਦੀਕ ਦੇ ਸਮੇਂ ਅਰਜ਼ੀ ਰੱਦ ਕੀਤੀ ਜਾਏਗੀ। ਬਿਨੈਕਾਰ/ਕਿਸਾਨ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਸਬਸਿਡੀ ਲੈਣ ਲਈ ਸਹੀ ਦਸਤਾਵੇਜ਼ ਲਗਾਏ।
    ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਈ—ਕੇ.ਵਾਈ.ਸੀ ਵੈਰੀਫਿਕੇਸ਼ਨ ਅਧਾਰ ਨੰਬਰ ਦੀ ਵਰਤੋਂ ਕਰਨ ਅਤੇ ਰਜਿਸਟਰਡ ਫਾਰਮਰ ਗਰੁੱਪ/ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ (ਰਜਿਟਰਡ) ਅਧਾਰ ਕਾਰਡ, ਪੈਨ ਕਾਰਡ ਦੀ ਵਰਤੋਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ/ਕਿਸਾਨ ਨੂੰ ਇੱਕ ਲੌਗਇਨ ਆਈ.ਡੀ (ਮੋਬਾਇਲ ਨੰਬਰ) ਅਤੇ ਪਾਸਵਰਡ ਮਿਲੇਗਾ। ਬਿਨੈਕਾਰ ਦੀ ਕਿਸਮ ਦੇ ਅਨੁਸਾਰ ਦਿੱਤੇ ਆਧਾਰ ਕਾਰਡ, ਬੈਂਕ ਖਾਤੇ ਦਾ ਵੇਰਵਾ ਸਮੇਤ ਇੱਕ ਚੈੱਕ, ਜਨਰਲ/ਐਸ.ਸੀ /ਐਸ.ਟੀ /ਓ.ਬੀ.ਸੀ ਕਿਸਾਨੀ ਦੀ ਸ਼੍ਰੇਣੀ, ਐਸ.ਸੀ ਸਰਟੀਫਿਕੇਟ (ਜੇ ਲਾਗੂ ਹੁੰਦਾ ਹੈ), ਬਿਨੈਕਾਰ ਕਿਸਾਨ ਦੀ ਤਸਵੀਰ ਨਾਲ ਨੱਥੀ ਕੀਤੀ ਜਾਵੇ। ਇਨ੍ਹਾਂ ਤੋਂ ਇਲਾਵਾ ਰਜਿਸਟਰਡ ਕਿਸਾਨ ਗਰੁੱਪ/ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ (ਰਜਿਸਟਰਡ) ਲਈ ਪੈਨ ਨੰਬਰ, ਰਜਿਸਟ੍ਰਰੇਸ਼ਨ ਸਰਟੀਫਿਕੇਟ, ਪ੍ਰਧਾਨ ਅਤੇ ਕੋਈ ਹੋਰ 2 ਮੈਂਬਰਾਂ ਦਾ ਅਧਾਰ ਵੇਰਵਾ, ਬੈਂਕ ਖਾਤੇ ਦਾ ਵੇਰਵਾ, ਖਾਤਾ ਨੰਬਰ ਤੇ ਗਰੁੱਪ,/ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ ਦਾ ਨਾਮ ਹੋਣਾ ਚਾਹੀਦਾ (ਖਾਤਾ ਨੰਬਰ, ਆਈ.ਐਫ.ਐਸ.ਸੀ ਕੋਡ, ਬੈਂਕ ਦਾ ਪਤਾ) ਆਦਿ ਵੇਰਵੇ ਭਰੇ ਹੋਣ।
        ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਬਿਨੈਕਾਰ ਅਰਜ਼ੀ ਭਰਨ ਸਮੇਂ ਅਰਜ਼ ਵਿੱਚ ਭਰਿਆ ਮੋਬਾਇਲ ਨੰਬਰ ਸਹੀ ਅਤੇ ਕੰਮ ਕਰਦਾ ਹੋਵੇ, ਇਹ ਕਿਸਾਨ/ਬਿਨੈਕਾਰ ਲਈ ਇਹ ਨੰਬਰ ਇਸ ਪੋਰਟਲ ਦੀ ਆਈ.ਡੀ ਹੋਵੇਗੀ ਅਤੇ ਇਸ ਨੰਬਰ ਤੇ ਹੀ ਸੰਦੇਸ਼ ਭੇਜੇ ਜਾਣਗੇ।ਇਸ ਤੋਂ ਇਲਾਵਾ ਅਰਜ਼ੀ ਵਿੱਚ ਭਰੇ ਬੈਂਕ ਖਾਤੇ ਵਿੱਚ ਸਬਸਿਡੀ ਜਾਰੀ ਕੀਤੀ ਜਾਵੇਗੀ। ਵਿਅਕਤੀਗਤ ਤੌਰ ‘ਤੇ ਬੈਂਕ ਖਾਤਾ ਬਿਨੈਕਾਰ ਦੇ ਨਾਮ ‘ਤੇ ਹੋਣਾ ਚਾਹੀਦਾ ਹੈ। ਰਜਿਸਟਰਡ ਕਿਸਾਨ ਗਰੁੱਪ /ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ ਦੇ ਮਾਮਲੇ ਵਿੱਚ ਕਿਸੇ ਵੀ ਇੱਕ ਵਿਅਕਤੀ ਦੇ ਨਾਮ ਦਾ ਬੈਂਕ ਖਾਤਾ ਨਹੀਂ ਹੋਣਾ ਚਾਹੀਦਾ।ਇਹ ਖਾਤਾ ਗਰੁੱਪ/ਸੰਗਠਨ/ਪੰਚਾਇਤ ਦੇ ਨਾਮ ਹੋਣਾ ਚਾਹੀਦਾ ਹੈ।
     ਉਨ੍ਹਾਂ ਕਿਹਾ ਹਾਟ ਸਪਾਟ ਪਿੰਡਾਂਂ ਤੋਂ ਪ੍ਰਾਪਤ ਅਰਜ਼ੀਆਂ ਨੂੰ ਦੂਜਿਆਂ ਨਾਲੋਂ ਪਹਿਲ ਦਿੱਤੀ ਜਾਵੇਗੀ। ਹਾਟ/ਸਪਾਟ ਤੋਂ ਭਾਵ ਜਿਥੇ ਮੁਹੱਈਆ ਕੀਤੀਆਂ ਗਈਆਂ ਮਸ਼ੀਨਾਂ ਦੂਜੇ ਪਿੰਡਾਂ/ਜ਼ਿਲ੍ਹਿਆਂ ਦੇ ਮੁਕਾਬਲੇ ਤੁਲਨਾਤਮਕ ਤੌਰ ‘ਤੇ ਘੱਟ ਹੋਣ। ਉਹਨਾਂ ਕਿਹਾ ਕਿ ਇੱਕ ਬਿਨੈਕਾਰ ਇਕ ਹੀ ਅਰਜ਼ੀ ਦੇ ਸਕਦਾ ਹੈ।ਇਸ ਤੋਂ ਇਲਾਵਾ ਜੇਕਰ ਬਿਨੈਕਾਰ/ਕਿਸਾਨ ਨੇ ਪਹਿਲਾਂ ਇਨ—ਸਿਟੂ ਸੀ.ਆਰ.ਐਮ ਸਕੀਮ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ (2018—19, 2019—20, 2020—21, 2021—22) ਕਿਸੇ ਵੀ ਮਸ਼ੀਨ ਤੇ ਸਬਸਿਡੀ ਲਈ ਹੈ ਤਾਂ ਉਸ ਨੂੰ ਇਸ ਬਾਰੇ ਪੋਰਟਲ ਤੇ ਦੱਸਣਾ ਜ਼ਰੂਰੀ ਹੈ। ਇਸ ਤੱਥ ਦੀ ਪੁਸ਼ਟੀ ਵਿਭਾਗ ਵਲੋਂ ਕੀਤੀ ਜਾਵੇਗੀ ਅਤੇ ਗਲਤ ਜਾਣਕਾਰੀ ਦੇਣ ਤੇ ਸਬਸਿਡੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਦੀ ਜ਼ਰੂਰਤ ਹੋਵੇ ਤਾਂ ਉਹ ਦਫਤਰ ਬਲਾਕ ਖੇਤੀਬਾੜੀ ਅਫਸਰ ਜਾਂ ਫਿਰ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

     ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਰਕਾਰ ਵੱਲੋਂ ਦਿੱਤੀ ਜਾ ਰਹੀ ਖੇਤੀ ਮਸ਼ੀਨਰੀ ਤੇ ਸਬਸਿਡੀ ਦਾ ਲਾਭ ਉਠਾਉਣ ਅਤੇ ਨਵੀਨਤਮ , ਆਧੁਨਿਕ ਵਿਗਿਆਨਕ ਖੇਤੀ ਅਪਣਾ ਕੇ ਆਪਣੀ ਆਮਦਨ ਵਧਾ ਸਕਣ ਅਤੇ ਆ ਰਹੀ ਵਾਤਾਵਰਣ ਤਬਦੀਲੀ ਨੂੰ ਸਮਝ ਕੇ ਇਸ ਨੂੰ ਲਾਹੇਵੰਦ ਬਣਾਉਣ।


Spread the love
Scroll to Top