, ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵੱਲੋਂ 11 ਮਾਰਚ ਨੂੰ ਕਨਵੈਨਸ਼ਨ ਬਰਨਾਲਾ ਵਿਖੇ ,ਮੁਲਕ ਦੀ 60% ਵਸੋਂ ਹਾਲੇ ਵੀ ਖੇਤੀ ੳੁੱਪਰ ਨਿਰਭਰ, ਫਸਲਾਂ ਦੇ ਸਵਾਮੀਨਾਥਨ ਕਮਿਸ਼ਨ ਦੀਅਾਂ ਸਿਫਾਰਸ਼ਾਂ ਅਨੁਸਾਰ 50% ਮਾਨਾਫਾ ਜੋੜਕੇ ਭਾਅ ਦਿੱਤੇ ਜਾਣ ,

Spread the love

ਬਰਨਾਲਾ ,  ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਸੂਬਾੲੀ ਕਨਵੈਨਸ਼ਨ 11 ਮਾਰਚ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾੲੀ ਜਾ ਰਹੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਅਾਂ  ਭਾਰਤੀ ਕਿਸਾਨ ਯੂਨੀਅਨ ੲੇਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਅਾਲਾ ਨੇ ਦੱਸਿਅਾ ਕਿ ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਪੰਜਾਬ ਦੀਅਾਂ ਨੌਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਅਾਂ ਦੇ ਅਾਗੂ/ ਵਰਕਰ ੲਿਸ ਕਨਵੈਨਸ਼ਨ ਵਿੱਚ ਸੈਂਕੜਿਅਾਂ ਦੀ ਤਾਦਾਦ’ ਚ  ਸ਼ਮੂਲੀਅਤ ਕਰਨਗੇ। ਦੋਵੇਂ ਅਾਗੂਅਾਂ ਦੱਸਿਅਾ ਕਿ ਮੁਲਕ ਦਾ ਖੇਤੀ ਅਰਥਚਾਰਾ ਮੁਲਕ ਦੇ ਹਾਕਮਾਂ ਦੀਅਾਂ ਕਿਸਾਨ ਵਿਰੋਧੀ ਨੀਤੀਅਾਂ ਵੱਡੇ ਸੰਕਟ ਵਿੱਚ ਫਸ ਗਿਅਾ ਹੈ। ਜਦ ਕਿ ਮੁਲਕ ਦੀ 60% ਵਸੋਂ ਹਾਲੇ ਵੀ ਖੇਤੀ ੳੁੱਪਰ ਨਿਰਭਰ ਹੈ। ਪਹਿਲਾਂ ਹੀ ਸੰਕਰਗ੍ਰਸਤ ਖੇਤੀ ਅਰਥਚਾਰੇ ਨੂੰ ਕੇਂਦਰੀ ਅਤੇ ਸੂਬਾੲੀ ਸਰਕਾਰਾਂ ਫਸਲਾਂ ਦੀ ਸਰਕਾਰੀ ਖ੍ਰੀਦ ਤੋਂ ਹੱਥ ਖਿੱਚਕੇ ਮੰਡੀਕਰਨ ਦੀ ਵਿਵਸਥਾ ਨੂੰ ਪ੍ਰਾੲੀਵੇਟ ਵਪਾਰੀਅਾਂ ( ਦੇਸੀ- ਬਦੇਸ਼ੀ ਬਹੁ ਕੌਮੀ ਕੰਪਨੀਅਾਂ) ਦੇ ਹਵਾਲੇ ਕਰ ਰਹੇ ਹਨ। ਜਦ ਕਿ ਕਿਸਾਨਾਂ ਦੀ ਮੰਗ ਹੈ ਕਿ ਸਾਰੀਅਾਂ ਫਸਲਾਂ ਦੀ ਘੱਟੋ- ਘੱਟ ਨਿਰਧਾਰਤ ਖ੍ਰੀਦ ਮੁੱਲ ਤੇ ਸਰਕਾਰੀ ਖ੍ਰੀਦ ਯਕੀਨੀ ਬਣਾੲੀ ਜਾਵੇ। ਫਸਲਾਂ ਦੇ ਸਵਾਮੀਨਾਥਨ ਕਮਿਸ਼ਨ ਦੀਅਾਂ ਸਿਫਾਰਸ਼ਾਂ ਅਨੁਸਾਰ  50% ਮਾਨਾਫਾ ਜੋੜਕੇ ਭਾਅ ਦਿੱਤੇ ਜਾਣ। ਕਿਸਾਨਾਂ ਸਿਰ ਚੜਿਅਾ ਸਾਰਾ ਕਰਜਾ ਮੁਅਾਫ ਕੀਤਾ ਜਾਵੇ। ਸਰਕਾਰਾਂ ਨੂੰ ਕਿਸਾਨਾਂ ਦਾ ਕੋੲੀ ਫਿਕਰ ਨਹੀਂ ੳੁਲਟਾ ਅਡਾਨੀਅਾਂ, ਅੰਬਾਨੀਅਾਂ, ਬਿਰਲਿਅਾਂ,ਟਾਟਿਅਾਂ ਦੇ ਲੱਖਾਂ ਕਰੋੜਾਂ ਦੇ ਕਰਜਿਅਾਂ ੳੁੱਪਰ ਲਕੀਰ ਮਾਰਕੇ ੳੁਹੀ ਬੋਝ ਅਾਮ ਲੋਕਾੲੀ ੳੁੱਪਰ ਲੱਦਿਅਾ ਨਾ ਰਿਹਾ ਹੈ। ੲਿਸ ਲੲੀ ਮੁਲਕ ਪੱਧਰ ਤੇ ਕਿਸਾਨ ਜਥੇਬੰਦੀਅਾਂ ਵੱਲੋਂ ਸਰਕਾਰਾਂ ਦੀਅਾਂ ਕਿਸਾਨ ਵਿਰੋਧੀ ਨੀਤੀਅਾਂ ਖਿਲਾਫ ੲਿਸ ਖੇਤੀ ਸੰਕਟ ਨੂੰ ਤਹਿ ਤੱਕ ਜਾਂਦਿਅਾਂ ਸਮਝਣ ਅਤੇ ਸੰਘਰਸ਼ ਨੂੰ ਤੇਜ ਵਿਸ਼ਾਲ ਕਰਨ ਹਿੱਤ ਮੁਲਕ ਦੇ ਵੱਖੋ ਵੱਖ ਹਿੱਸਿਅਾਂ ਵਿੱਚ ਵਿਸ਼ਾਲ ਕਨਵੈਨਸ਼ਨਾਂ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਅਾਗੂਅਾਂ ਨੇ ਸਮੁੱਚੀਅਾਂ ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਜਥੇਬੰਦੀਅਾਂ ਦੇ ਅਾਗੂਅਾਂ/ ਵਰਕਰਾਂ ਨੂੰ 11 ਮਾਰਚ ਨੂੰ  ਤਰਕਸ਼ੀਲ ਭਵਨ ਬਰਨਾਲਾ ਪਹੁੰਚਣ ਵਿੱਚ ਵਧ ਚੜ੍ਹਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।


Spread the love
Scroll to Top