ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੋ ਦਿਨਾਂ ਦੌਰੇ ’ਤੇ ਸੰਗਰੂਰ ਪੁੱਜੇ

Spread the love

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੋ ਦਿਨਾਂ ਦੌਰੇ ’ਤੇ ਸੰਗਰੂਰ ਪੁੱਜ

ਸੰਗਰੂਰ, 20 ਅਗਸਤ ( ਹਰਪ੍ਰੀਤ ਕੌਰ ਬਬਲੀ)

ਕੇਂਦਰੀ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਅੱਜ ਤੋਂ ਦੋ ਦਿਨਾਂ ਦੌਰੇ ਲਈ ਸੰਗਰੂਰ ਵਿਖੇ ਪਹੁੰਚੇ, ਜਿਨਾਂ ਦਾ ਇੱਥੇ ਪਹੁੰਚਣ ’ਤੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਦੀ ਤਰਫੋਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ, ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿੱਧੂ ਅਤੇ ਸੀਨੀਅਰ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੀ ਡਬਲਿਊ ਡੀ ਰੈਸਟ ਹਾਊਸ ਵਿਖੇ ਕੇਂਦਰੀ ਮੰਤਰੀ ਸ਼੍ਰੀ ਮਾਂਡਵੀਯਾ ਨੂੰ ਜ਼ਿਲਾ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ।

ਇਸ ਮੌਕੇ ਉਨਾਂ ਨਾਲ ਦਿਆਲ ਸੋਢੀ ਪ੍ਰਦੇਸ਼ ਮਹਾਂਮੰਤਰੀ, ਸੁਭਾਸ਼ ਸ਼ਰਮਾ ਪ੍ਰਦੇਸ਼ ਮਹਾਂਮੰਤਰੀ, ਸੁਨੀਲ ਸਿੰਗਲਾ ਸਟੇਟ ਪ੍ਰੈਸ ਸਕੱਤਰ, ਸੀਨੀਅਰ ਆਗੂ ਅਰਵਿੰਦ ਖੰਨਾ, ਕੇਵਲ ਸਿੰਘ ਢਿੱਲੋਂ ਤੇ ਜਤਿੰਦਰ ਕਾਲੜਾ, ਸਰਜੀਵਨ ਜਿੰਦਲ ਸਟੇਟ ਕਾਰਜਕਾਰਨੀ ਮੈਂਬਰ, ਰਣਦੀਪ ਦਿਓਲ ਜ਼ਿਲਾ ਪ੍ਰਧਾਨ, ਪਰਦੀਪ ਗਰਗ ਜ਼ਿਲਾ ਮਹਾਂਸਚਿਵ, ਗੁਰਮੀਤ ਬਾਵਾ ਹੰਢਿਆਇਆ ਆਦਿ ਆਗੂ ਵੀ ਹਾਜ਼ਰ ਸਨ।


Spread the love
Scroll to Top