ਸਰਕਾਰੀ ਸਲਾਹ-ਵਿਦੇਸ਼ ਜਾਣ ਵਾਲਿਆਂ ਦੇ ਨਾਲ ਨਾਲ ਹੁਣ ਹੋਰਾਂ ਤੇ ਵੀ ਰੱਖੋ ਨਜ਼ਰ
ਬਰਨਾਲਾ ਟੂਡੇ ਬਿਊਰੋ,
ਕੋਰੋਨਾ ਵਾਇਰਸ ਦਾ ਖਤਰਾ ਹਾਲੇ ਟਲਿਆ ਨਹੀ, ਉਪਰੋਂ ਹੁਣ ਸਵਾਇਨ ਫਲੂ ਦਾ ਖਤਰਾ ਵੀ ਮੂੰਹ ਅੱਡ ਕੇ ਖੜ੍ਹਾ ਹੋ ਗਿਆ। ਸਰਕਾਰ ਦੀ ਨਵੀਂ ਸਲਾਹ ਨੇ ਸਿਹਤ ਵਿਭਾਗ ਦੇ ਪ੍ਰਸ਼ਾਸ਼ਨ ਨੂੰ ਹੋਰ ਵੀ ਵਖਤ ਪਾ ਦਿੱਤਾ ਹੈ। ਸਰਕਾਰੀ ਸਲਾਹ ਚ, ਕਿਹਾ ਗਿਆ ਹੈ ਕਿ ਇਕੱਲਾ ਵਿਦੇਸ਼ ਜਾਣ ਵਾਲਿਆਂ ਤੇ ਹੀ ਨਜ਼ਰ ਰੱਖਣ ਨਾਲ ਹੁਣ ਨਹੀਂ ਸਰਨਾ,ਹੁਣ ਉਨ੍ਹਾਂ ਵਿਅਕਤੀਆਂ ਤੇ ਵੀ ਨਜ਼ਰ ਰੱਖਣ ਦੀ ਜਰੂਰਤ ਹੈ, ਜਿਹੜੇ ਕਿਸੇ ਬਾਹਰਲੇ ਦੇਸ਼ ਭਾਂਵੇ ਨਹੀਂ ਗਏ। ਪਰੰਤੂ ਉਹ ਵਿਅਕਤੀ ਜਿੰਨ੍ਹਾ ਨੂੰ ਛਾਤੀ ਦੀ ਬਹੁਤ ਜਿਆਦਾ ਤੇਜ਼ ਇਨਫੈਕਸ਼ਨ ਹੈ। ਪਤਾ ਲੱਗਿਆ ਹੈ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਸ਼ਨੀਵਾਰ ਨੂੰ ਦਾਖਿਲ ਹੋਈ ਮਹਿਲ ਕਲਾਂ ਖੇਤਰ ਦੇ ਪਿੰਡ ਕੁਰੜ ਦੀ ਨੌਜਵਾਨ ਲੜਕੀ ਦੇ ਸੈਂਪਲ ਲੈ ਕੇ ਕੋਰੋਨਾ ਤੇ ਸਵਾਇਨ ਫਲੂ ਦੀ ਜਾਂਚ ਲਈ ਭੇਜੇ ਗਏ ਹਨ। ਇੱਕ ਮਰੀਜ਼ ਦੇ ਦੋ ਵੱਖ ਵੱਖ ਟੈਸਟ ਭੇਜਣਾ ਸਾਬਿਤ ਕਰਦਾ ਹੈ ਕਿ ਸਰਕਾਰ ਨੂੰ ਸਵਾਇਨ ਫਲੂ ਦੇ ਸੰਭਾਵਿਤ ਖਤਰੇ ਦੀ ਭਿਣਕ ਵੀ ਪੈ ਗਈ ਹੈ। ਹਸਪਤਾਲ ਪ੍ਰਬੰਧਕਾਂ ਨੂੰ ਹੁਣ ,, ਕੋਰੋਨਾ ਦੇ ਸ਼ੱਕੀ ਮਰੀਜਾਂ ਲਈ ਜਿੱਥੇ ਆਈਸੋਲੇਸ਼ਨ ਵਾਰਡ ਕਾਇਮ ਕਰਨਾ ਪਿਆ ਹੈ। ਉੱਥੇ ਸਵਾਈਨ ਫਲੂ ਦਾ ਵੱਖਰਾ ਵਾਰਡ ਵੀ ਬਣਾਉਣਾ ਪੈ ਗਿਆ ਹੈ। ਐਸ.ਐਮ.ਓ ਡਾਕਟਰ ਤਪਿੰਦਰਜੋਤ ਜੋਤੀ ਕੌਂਸਲ ਨੇ ਮੰਨਿਆ ਕਿ
ਮਹਿਲ ਕਲਾਂ ਦੇ ਪਿੰਡ ਕੁਰੜ ਦੀ ਰਹਿਣ ਵਾਲੀ ਆਇਲਟਸ ਸੈਂਟਰ ਵਿੱਚ ਕੰਮ ਕਰਦੀ ਨੌਜਵਾਨ ਲੜਕੀ ਦੇ ਕੋਰੋਨਾ ਵਾਇਰਸ ਅਤੇ ਸਵਾਇਨ ਫਲੂ ਦੀ ਜਾਂਚ ਲਈ ਟੈਸਟ ਭੇਜੇ ਗਏ ਹਨ। ਰਿਪੋਰਟ ਆਉਣ ਦਾ ਇੰਤਜਾਰ ਹੈ। ਵਰਨਣਯੋਗ ਹੈ ਕਿ ਹੁਣ ਤੱਕ ਕੋਰੋਨਾ ਦੇ ਜਿੰਨ੍ਹੇ ਵੀ ਸ਼ੱਕੀ ਮਰੀਜਾਂ ਨੂੰ ਭਰਤੀ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਕਿਸੇ ਵੀ ਮਰੀਜ ਦੀ ਰਿਪੋਰਟ ਪਾਜੇਟਿਵ ਨਹੀ ਆਈ ਹੈ। ਯਾਨੀ ਹਾਲੇ ਤੱਕ ਬਰਨਾਲਾ ਜਿਲ੍ਹੇ ਦੇ ਲੋਕਾਂ ਲਈ ਸੁਖਦ ਗੱਲ ਹੈ ਕਿ ਜਿਲ੍ਹੇ ਚ, ਕੋਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਮਰੀਜ਼ ਨਹੀ ਹੈ। ਫਿਰ ਵੀ ਬਚਾਅ ਦੇ ਵਿੱਚ ਹੀ ਬਚਾਉ ਹੈ।