ਖੇਡਾਂ ਵਤਨ ਪੰਜਾਬ ਦੀਆਂ-ਕੁਆਟਰ ਫਾਈਨਲ ਬਾਸਕਿਟ ਬਾਲ ਮੈਚ ‘ਚ ਮਾਨਸਾ ਦੀਆਂ ਲੜਕੀਆਂ ਨੇ ਕਪੂਰਥਲਾ ਨੂੰ ਹਰਾਇਆ 

Spread the love

ਰਘਵੀਰ ਹੈਪੀ, ਬਰਨਾਲਾ, 16 ਅਕਤੂਬਰ 2022
      ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਬਾਸਕਿਟ ਬਾਲ ਦੇ ਕੁਆਟਰ ਫਾਈਨਲ ਮੈਚ ਚ ਮਾਨਸਾ ਦੀਆਂ ਲੜਕੀਆਂ ਨੇ ਕਪੂਰਥਲਾ ਨੂੰ 7-17 ਨਾਲ ਅੰਡਰ-17 ਵਰਗ ਚ ਹਰਾਇਆ।  ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਕਾਰਵਾਈ ਜਾ ਰਹੀਆਂ ਸੂਬਾ ਪੱਧਰੀ ਨੈੱਟ ਬਾਲ, ਬਾਸਕਿਟ ਬਾਲ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਜ਼ਿਲ੍ਹਾ ਬਰਨਾਲਾ ਚ ਕਰਵਾਏ ਜਾ ਰਹੇ ਹਨ।                 
       ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਰਬਜੀਤ ਸਿੰਘ ਤੂਰ, ਜਿਨ੍ਹਾਂ ਵੱਲੋਂ ਇਨ੍ਹਾਂ ਖੇਡਾਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ, ਨੇ ਦੱਸਿਆ ਕਿ ਬਾਕੀ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ :
ਹੁਸ਼ਿਆਰਪੁਰ ਬਨਾਮ ਅੰਮ੍ਰਿਤਸਰ, 33-12, ਅੰਡਰ- 14, ਹੁਸ਼ਿਆਰਪੁਰ ਬਨਾਮ ਲੁਧਿਆਣਾ 50-15, ਅੰਡਰ- 17, ਜਲੰਧਰ ਬਨਾਮ ਬਰਨਾਲਾ, 16- 02, ਅੰਡਰ- 14 ਅਤੇ ਸੰਗਰੂਰ ਬਨਾਮ ਪਟਿਆਲਾ 08-10, ਅੰਡਰ- 14 ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਨਾਲ ਮੌਕੇ ਉੱਤੇ ਆਏ ਪਤਵੰਤੇ ਸੱਜਣਾਂ ਨੇ ਮੁਲਾਕਤ ਕੀਤੀ ਅਤੇ ਬੱਚਿਆਂ ਨੂੰ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਆ।
ਟੀਮਾਂ ਨਾਲ ਜਾਣ ਪਹਿਚਾਣ ਸਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਮਹਿਮਾ ਸਿੰਘ ਢਿੱਲੋ , ਮਾਸਟਰ ਹਰਭਜਨ ਸਿੰਘ ਭਜੋ, ਕੈਲਾਸ ਚੰਦ ਜੀ , ਬਲਵਿੰਦਰ ਸਿੰਘ ਜੱਸੜਵੱਲੀਆ, ਸਿਮਰਦੀਪ ਸਿੰਘ ਡੀ ਐਮ ਸਪੋਰਟਸ, ਰੁਪਿੰਦਰ ਸਿੰਘ ਕਬੱਡੀ ਕੋਚ ਅਤੇ ਹੋਰ ਪ੍ਰਬੰਧਕਾਂ ਨੇ ਕੀਤੀ।

Spread the love
Scroll to Top