ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਟੂਰਨਾਮੈਂਟ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਅਤੇ ਬਲਾਕ ਜਲਾਲਾਬਾਦ ਵਿਖੇ ਹੋਏ ਸ਼ੁਰੂ

Spread the love

ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਟੂਰਨਾਮੈਂਟ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਅਤੇ ਬਲਾਕ ਜਲਾਲਾਬਾਦ ਵਿਖੇ ਹੋਏ ਸ਼ੁਰੂ

ਫ਼ਜ਼ਿਲਕਾ 1 ਸਤੰਬਰ 2022 (ਪੀ ਟੀ ਨੈੱਟਵਰਕ)

 

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ—2022 ਅਧੀਨ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਅਤੇ ਬਲਾਕ ਜਲਾਲਾਬਾਦ ਵਿਖੇ ਸ਼ੁਰੂ ਕੀਤੇ ਗਏ। ਬਲਾਕ ਪੱਧਰ ਦੇ ਇਹ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ 14, ਅੰਡਰ 17, ਅੰਡਰ 21, 21—40 ਸਾਲ ਓਪਨ ਵਰਗ, 41—50 ਸਾਲ ਓਪਨ ਵਰਗ ਅਤੇ 50O ਓਪਨ ਵਰਗ) ਦੇ ਕਰਵਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸੇ ਕੜੀ ਤਹਿਤ ਹੀ ਇਹ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡਾਂ ਨਾਲ ਨੌਜਵਾਨਾਂ ਦੀ ਖੇਡਾਂ ਪ੍ਰਤੀ ਰੁਚੀ ਵੱਧਦੀ ਹੈ ਅਤੇ ਉਹ ਨਸਿ਼ਆਂ ਤੋਂ ਦੂਰ ਰਹਿੰਦੇ ਹਨ। ਖੇਡਾਂ ਵਿੱਚ ਵਧੀਆਂ ਮੁਕਾਮ ਹਾਸਲ ਕਰਨ ਉਪਰੰਤ ਖਿਡਾਰੀਆਂ ਦੇ ਮਾਤਾ ਪਿਤਾ, ਸਕੂਲ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਹੁੰਦਾ ਹੈ।

ਇਸ ਉਪਰੰਤ ਜਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਬਲਾਕ ਜਲਾਲਾਬਾਦ ਵਿਖੇ ਅੰਡਰ 14 ਦੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਖੋਹ—ਖੋਹ ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੁਆਹ ਵਾਲਾ ਦੀ ਟੀਮ ਦੂਜਾ ਸਥਾਨ ਡਾਬ ਖੁਸ਼ਹਾਲ ਜੋਈਆ ਅਤੇ ਤੀਜਾ ਸਥਾਨ ਚੱਕ ਜਾਨੀਸਰ ਦੀ ਟੀਮ ਨੇ ਹਾਸਲ ਕੀਤਾ। ਕਬੱਡੀ ਦੇ ਖੇਡ ਮੁਕਾਬਲਿਆਂ ਵਿੱਚ ਜੀ.ਐਸ.ਐਸ. (ਲੜਕੇ) ਜਲਾਲਾਬਾਦ ਦੀ ਟੀਮ ਪਹਿਲੇ, ਚੱਕ ਦੁਮਾਲ ਦੀ ਟੀਮ ਦੂਜੇ ਅਤੇ ਜੀ.ਐਚ.ਐਸ ਗਰੀਬਾ ਸੰਦਰ ਦੀ ਟੀਮ ਤੀਜੇ ਸਥਾਨ ਤੇ ਰਹੀ।


Spread the love
Scroll to Top