ਗੈਂਗਸਟਰ ਜ਼ੋਰਾ, ਮੁਕਾਬਲੇ ‘ਚ ਜਖਮੀ, AIG ਸੰਦੀਪ ਗੋਇਲ ਵਾਲ-ਵਾਲ ਬਚੇ,,

Spread the love

ਜੀ.ਐਸ. ਵਿੰਦਰ /ਐਸ. ਖਹਿਰਾ , ਮੋਹਾਲੀ 14 ਜਨਵਰੀ 2023

    ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰ ਵਿਚਾਲੇ ਜ਼ੀਰਕਪੁਰ ‘ਚ ਗਹਿਗੱਚ ਐਨਕਾਊਂਟਰ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਐਨਕਾਊਂਟਰ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਅਨੁਸਾਰ ਜ਼ੀਰਕਪੁਰ ਦੇ ਹੋਟਲ ਵਿੱਚ ਲੁੱਕੇ ਗੈਂਗਸਟਰ ਯੁਵਰਾਜ ਸਿੰਘ ਉਰਫ ਜ਼ੋਰਾ ਨੂੰ ਗੰਭੀਰ ਜਖਮੀ ਹਾਲਤ ਗ੍ਰਿਫਤਾਰ ਕਰ ਲਿਆ ਗਿਆ ਹੈ।    ਏਡੀਜੀਪੀ ਅਨੁਸਾਰ ਯੁਵਰਾਜ ਸਿੰਘ ਜੀਰਕਪੁਰ ਦੇ ਲਾਗੇ ਪੀਰਮੁਛਲਾ ਦੇ ਇਕ ਹੋਟਲ ‘ਚ ਲੁਕਿਆ ਹੋਇਆ ਸੀ ਗੁਪਤ ਸੂਚਨਾ ਦੇ ਆਧਾਰ ‘ਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੋਟਲ ਨੂੰ ਘੇਰ ਪਾ ਲਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਜੋਰਾ ਨੂੰ ਆਤਮ-ਸਮਰਪਣ ਕਰਨ ਲਈ ਆਖਿਆ ਸੀ । ਪਰ ਅੱਗਿਉਂ ਗੈਂਗਸਟਰ ਜ਼ੋਰਾ ਨੇ ਪੁਲਿਸ ਉੱਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਨੂੰ ਵੀ ਗੋਲੀਆਂ ਲੱਗੀਆਂ ਹਨ। ਗੈਂਗਸਟਰ ਦੀ ਫਾਇਰਿੰਗ ਨਾਲ, ਏ.ਆਈ.ਜੀ. ਸੰਦੀਪ ਗੋਇਲ ਗੋਇਲ ਦੇ ਵੀ ਗੋਲੀ ਲੱਗੀ, ਪਰੰਤੂ ਉਨਾਂ ਦੇ ਬੁਲੇਟਫਰੂਫ ਜੈਕਟ ਪਾਈ ਹੋਣ ਕਾਰਣ, ਉਹ ਵਾਲ ਵਾਲ ਬਚ ਗਏ। ਉੱਧਰ ਪੁਲਿਸ ਨੇ ਗੈਂਗਸਟਰ ਦੇ ਕਬਜੇ ਵਿੱਚੋਂ ਦੋ ਪਿਸਤੌਲ ਵੀ ਬਰਾਮਦ ਕਰ ਲਏ ਹਨ। ਗੈਂਗਸਟਰ ਜੋਰਾ ਨੂੰ ਪੁਲਿਸ ਵੱਲੋਂ ਜ਼ਖਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਸਭ ਤੋਂ ਪਹਿਲਾਂ ਕੰਮ ਪੁਲਿਸ ਜ਼ੋਰਾ ਨੂੰ ਸੁਰੱਖਿਅਤ ਹਸਪਤਾਲ ਪਹੁੰਚਾ ਕੇ, ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ,ਪੁਲਿਸ ਜ਼ੋਰਾ ਦੇ ਮੋਬਾਇਲ ਦੀ ਕਾਲ ਡਿਟੇਡ ਤੇ ਉਸ ਦਾ ਰਿਕਾਰਡ ਵੀ ਖੰਗਾਲਗੇ, ਤਾਂਕਿ ਕੋਈ ਹੋਰ ਸੁਰਾਗ ਮਿਲ ਸਕਣ। ਵਰਨਣਯੋਗ ਹੈ ਕਿ ਜ਼ੋਰਾ, ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਦੀ ਹੱਤਿਆ ਕਰਕੇ, ਫਰਾਰ ਹੋ ਗਿਆ ਸੀ, ਉਸ ਦੇ ਖਿਲਾਫ ਹੋਰ ਵੀ ਕਾਫੀ ਅਪਰਾਧਿਕ ਮਾਮਲੇ ਦਰਜ਼ ਹਨ।


Spread the love
Scroll to Top