ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਮਿਲ  ਸਕੇਗੀ ਕਰਫਿਊ ਦੌਰਾਨ ਢਿੱਲ: ਜ਼ਿਲਾ ਮੈਜਿਸਟ੍ਰੇਟ

Spread the love

* ਪੁਲੀਸ ਵੱਲੋਂ ਕੀਤੀ ਜਾਵੇਗੀ ਸਾਰੇ ਡਾਕਟਰੀ ਦਸਤਾਵੇਜ਼ਾਂ ਦੀ ਚੈਕਿੰਗ
* ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ

ਬਰਨਾਲਾ, 2 8 ਮਾਰਚ 2020
ਜ਼ਿਲਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਕਰੋਨਾ ਵਾਇਰਸ ਦੇ ਫੈਲਣ ਤੋਂ ਬਚਾਉਣ ਲਈ ਅਤੇ ਜਨਤਾ ਦੀ ਸਿਹਤ ਨੂੰ ਮੁੱਖ ਰੱਖਦਿਆਂ ਜ਼ਿਲਾ ਬਰਨਾਲਾ ਅੰਦਰ ਕਰਫਿਊ ਦੇ ਹੁਕਮ ਜਾਰੀ ਹਨ, ਜਿਸ ਕਾਰਨ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਜਾਂ ਜਨਤਕ ਥਾਵਾਂ ’ਤੇ ਘੁੰਮਣ-ਫ਼ਿਰਨ ਦੀ ਮਨਾਹੀ ਕੀਤੀ ਹੋਈ ਹੈ।
ਉਨਾਂ ਆਪਣੇ ਹੁਕਮਾਂ ਵਿਚ ਕਿਹਾ ਕਿ ਮੈਡੀਕਲ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਵਿਸ਼ੇਸ਼ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ (ਐਮਰਜੈਂਸੀ ਹਾਲਾਤ) ਨੂੰ ਉਨਾਂ ਦੀ ਦਵਾਈ ਲੈਣ ਦੀ ਜਗਾ ਤੱਕ/ਹਸਪਤਾਲ ਤੱਕ ਅਤੇ ਵਾਪਿਸ ਆਪਣੇ ਘਰ ਆਉਣ ਦੀ ਇਜ਼ਾਜਤ (ਸਮੇਤ ਇਕ ਅਟੈਂਡੈਂਟ) ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਕੈਂਸਰ, ਡਾਇਲਸਿਸ, ਗਰਭਵਤੀ ਔਰਤਾਂ, ਸ਼ੂਗਰ ਦੇ ਮਰੀਜ਼ਾਂ, ਦਿਲ ਦੇ ਮਰੀਜ਼ (ਿਟੀਕਲ) ਤੇ ਕੋਈ ਹੋਰ ਵੱਡੀ ਮੈਡੀਕਲ ਐਮਰਜੈਂਸੀ ਵਾਲੇ ਮਰੀਜ਼ ਇਕ ਅਟੈਂਡੈਂਟ ਨਾਲ ਘਰ ਤੋਂ ਆਪਣੀ ਦਵਾਈ ਲੈਣ ਵਾਲੀ ਜਗਾ/ਹਸਪਤਾਲ ਵਿਖੇ ਅਤੇ ਵਾਪਸ ਘਰ ਤੱਕ ਆ ਸਕਦੇ ਹਨ, ਪਰ ਉਹ ਆਪਣੇ ਸਾਰੇ ਡਾਕਟਰੀ ਦਸਤਾਵੇਜ਼ ਨਾਲ ਰੱਖਣਗੇ, ਜੋ ਪੁਲੀਸ ਵੱਲੋਂ ਪੂਰਨ ਰੂਪ ਵਿਚ ਚੈਕ ਕੀਤੇ ਜਾਣਗੇ ਅਤੇ ਉਨਾਂ ਦੀ ਤਸੱਲੀ ਹੋਣ ਉਪਰੰਤ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜੇਕਰ ਕੋਈ ਵੀ ਵਿਅਕਤੀ ਇਸ ਅਧਿਕਾਰ ਦੀ ਗਲਤ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਮ ਲੋਕਾਂ ਵਲੋਂ ਇੱਕ ਦੂਸਰੇ ਤੋਂ ਡੇਢ ਮੀਟਰ ਦਾ ਫ਼ਾਸਲਾ ਬਣਾਉਣਾ ਯਕੀਨੀ ਬਣਾਇਆ ਜਾਵੇ।


Spread the love
Scroll to Top