ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆ ਨੇ ਵੱਖ – ਵੱਖ ਦਫਤਰਾਂ ਵਿੱਚ ਜਾ ਅਧਿਕਾਰੀਆ ਨੂੰ “ ਰੱਖੜੀ ” ਬੰਨੀ 

Spread the love

ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆ ਨੇ ਵੱਖ – ਵੱਖ ਦਫਤਰਾਂ ਵਿੱਚ ਜਾ ਅਧਿਕਾਰੀਆ ਨੂੰ “ ਰੱਖੜੀ ” ਬੰਨੀ

(ਪੀ ਟੀ ਨੈੱਟਵਰਕ ਨਿਊਜ਼)

ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪੀਅਨ ਸਟੱਡੀ ਪੈਟਰਨ ਅਤੇ ਸੁਵਿਧਾਵਾਂ ਨਾਲ ਲੈਸ ਹੈ।ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆ ਦੀ ਲੁਕੇ ਹੋਏ ਪ੍ਰਤੀਭਾ ਨੂੰ ਲੱਭਣ ਅਤੇ ਉਸਨੂੰ ਨਿਖਾਰਣ ਲਈ ਵੱਖ – ਵੱਖ ਸਮੇ ਉਪਰ ਵੱਖ – ਵੱਖ ਗਤੀਵਿਧੀਆ / ਮੁਕਾਬਲਿਆਂ ਦਾ ਅਯੋਜਨ ਕਰਦਾ ਆ ਰਿਹਾ ਹੈ।ਇਸੇ ਸਿਲਸਿਲੇ ਨੂੰ ਅਗਾਹ ਵਧਾਉਂਦੇ ਹੋਏ ਅੱਜ ਸਕੂਲ ਕੈਪਸ ਵਿੱਚ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਰੱਖੜੀ ਬਣਾਉਣ , ਗਿਫਟ ਰੈਂਪਿੰਗ ਆਦਿ ਦੇ ਮੁਕਾਬਲੇ ਦਾ ਅਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਅਤੇ ਇਸਤੋਂ ਜਾਣੂ ਕਰਵਾਉਣ ਰਿਹਾ।ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਵੱਖ ਵੱਖ ਸੰਸਥਾਵਾਂ ਤੇ ਜਾ ਅਧਿਕਾਰੀਆ ਨੂੰ ਰੱਖੜੀਆ ਵੀ ਬੰਨੀਆ ਜਿਨਾਂ ਵਿੱਚ ਚੀਫ ਜਸਟਿਸ ਸ੍ਰੀਮਤੀ ਸੁਚੇਤਾ ਅਸੀਸ਼ ਦੇਵ , ਐਸ.ਐਚ.ਓ. ਬਲਜੀਤ ਸਿੰਘ , ਡਾ . ਮਨਪ੍ਰੀਤ ਸਿੱਧੂ , ਡਾ . ਅੰਸੂਲ , ਬ੍ਰਹਮਕੁਸਾਰੀ ਆਸਰਮ ਆਦਿ ਸਮਿਲ ਸਨ । ਇਸਤੋਂ ਇਲਾਵਾ ਬੱਚਿਆ ਵਿੱਚ ਸੁੰਦਰ ਰੱਖੜੀ ਬਣਾਉਣ , ਗਿਫਟ ਰੈਪਿੰਗ ਦੇ ਨਾਲ – ਨਾਲ ਡਾਸ ਮੁਕਾਬਲ ਵੀ ਕਰਵਾਏ ਗਏ । ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਡਾ . ਸਰੂਤੀ ਸ਼ਰਮਾ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪਿਆਨ ਸਟੱਡੀ ਦੇ ਮਾਪਡੰਡਾਂ ਨੂੰ ਪੂਰਾ ਕਰਨ ਵਾਲਾ ਸਕੂਲ ਹੈ ਜਿਸ ਵਿੱਚ ਫਿਨਲੈਂਡ ਦੇ ਸਿੱਖਿਅਕ ਢਾਂਚੇ ਜਿਵੇ ਕਿ ਮੁਕਾਬਲੇ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ , ਇੱਕ ਸੰਪੂਰਨ ਅਧਿਆਪਨ ਅਤੇ ਸਿੱਖਣ ਦੇ ਵਾਤਾਵਰਣ ਨੂੰ ਲਾਗੂ ਕਰਨ ਤੇ ਧਿਆਨ ਕੇਂਦਰਿਤ ਕਰਨਾ ਆਦਿ ਉਪਰ ਕੰਮ ਕੀਤਾ ਜਾਂਦਾ ਹੈ।ਉਹਨਾਂ ਨੇ ਕਿਹਾ ਕਿ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਅਪਣੇ ਰਤੀ ਰਿਵਾਸਜਾ ਅਤੇ ਤਿਉਹਾਰਾ ਪ੍ਰਤੀ ਜਾਣਕਾਰੀ ਹੋਣਾ ਵੀ ਬਹੁਤ ਜਰੂਰੀ ਹੈ । ਇਹੀ ਕਾਰਨ ਹੈਕਿ ਸਕੂਲ ਵਿੱਚ ਇਸ ਮੁਕਾਬਲੇ ਦਾ ਅਯੋਜਨ ਕੀਤਾ ਗਿਆ ਤਾਂ ਜੋ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦੇਖ ਹੋਰ ਵੀ ਵਿਦਿਆਰਥੀਆਂ ਪ੍ਰੋਤਸਾਹਿਤ ਹੋ ਸਕਣ ਉਹ ਵੀ ਅਜਿਹੇ ਮੁਕਾਬਲਿਆ ਵਿੱਚ ਵੱਧ – ਚੜ ਕੇ ਭਾਗ ਲੈਣ ਅਤੇ ਅਪਣੇ ਹੁਨਰ ਨੂੰ ਹੋਰ ਨਿਖਾਰਣ । ਸਕੂਲ ਦੇ ਵਾਇਸ ਪ੍ਰਿੰਸੀਪਲ ਮੈਡਮ ਸਾਲਿਨੀ ਕੌਸ਼ਲ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੀਆ ਲੜਕੀਆਂ ਨੇ ਅਪਣੇ ਹੱਥੀ ਸੁੰਦਰ ਰੱਖੜੀਆਂ ਬਣਾਕੇ ਅਪਣੀ ਕਲਾਸ ਦੇ ਵਿਦਿਆਰਥੀਆ ਨੂਮ ਬੰਨੀਆ ਅਤੇ ਲੜਕਿਆਂ ਨੇ ਅਪਣੇ ਹੱਥੀ ਰੈਪ ਕੀਤੇ ਗਿਫਤ ਲੜਕੀਆਂ ਨੂੰ ਦਿੱਤੇ।ਅੰਤ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਡਾ . ਸਰੂਤੀ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਰੱਖੜੇ ਦੇ ਤਿਉਹਾਰ ਦੇ ਮਹੱਤਵ ਬਾਰੇ ਜਾਣਕਾਰੀ ਦਿੰਦੀਆ ਸਭ ਨੂੰ ਇਸ ਸ਼ੁਭ ਦਿਨ ਦੀ ਢੇਰ ਸਾਰੀ ਮੁਬਾਰਕਬਾਦ ਦਿੱਤੀ ।


Spread the love
Scroll to Top