ਟੰਡਨ ਇੰਟਰਨੈਸ਼ਨਲ ਸਕੂਲ ‘ਚ ਉਤਸਾਹ ਨਾਲ ਮਨਾਇਆ ਧਰਤੀ ਦਿਵਸ

Spread the love

ਰਘਵੀਰ ਹੈਪੀ , ਬਰਨਾਲਾ 21 ਅਪ੍ਰੈਲ 2023

              ਬੜੀ ਤੇਜ਼ੀ ਨਾਲ ਇਲਾਕੇ ‘ਚ ਸਹੂਲਤਾਂ ਅਤੇ ਕਵਾਲਿਟੀ ਪੱਖੋ ਵਿੱਦਿਆ ਦੇ ਖੇਤਰ ਵਿੱਚ ਬੁਲੰਦੀਆਂ ਛੋਹ ਰਹੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਧਰਤੀ ਦਿਵਸ ਮਨਾਇਆ ਗਿਆ।                                   ਇਸ ਮੌਕੇ ਸਕੂਲ ਦੇ ਸਾਰੇ ਬੱਚਿਆਂ ਲਈ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੂੰ ਧਰਤੀ ਦੀ ਮਹੱਤਤਾ ਅਤੇ ਧਰਤੀ ਨੂੰ ਬਚਾਉਣ ਬਾਰੇ ਦੱਸਿਆ ਗਿਆ। ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਾਣੀ ਅਤੇ ਆਕਸੀਜਨ ਦੀ ਕਮੀ ਨਾ ਆਵੇ, ਜੇਕਰ ਅਸੀਂ ਆਪਣੀ ਜਾਨ ਬਚਾਉਣੀ ਹੈ ਤਾਂ ਰੁੱਖਾਂ ਅਤੇ ਪਾਣੀ ਨੂੰ ਬਚਾਉਣਾ ਹੋਵੇਗਾ। ਸਾਨੂੰ ਪਾਣੀ ਅਤੇ ਹਵਾ ਵਿੱਚ ਵੀ ਪ੍ਰਦੂਸ਼ਣ ਨਹੀਂ ਫੈਲਾਉਣਾ ਚਾਹੀਦਾ।                                                           ਬੱਚਿਆਂ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਸਕਿੱਟ, ਕਵਿਤਾਵਾਂ, ਡਾਂਸ, ਗੀਤ ਅਤੇ ਕਠਪੁਤਲੀ ਸ਼ੋਅ ਰਾਹੀਂ ਧਰਤੀ ਨੂੰ ਬਚਾਉਣ ਬਾਰੇ ਦੱਸਿਆ ਅਤੇ ਦਿਖਾਇਆ। ਇਸ ਮੌਕੇ ਸਕੂਲੀ ਬੱਚਿਆਂ ਨੂੰ ਨਰਸਰੀ ਵਿੱਚ ਵੀ ਲਿਜਾਇਆ ਗਿਆ ਜਿੱਥੇ ਬੱਚਿਆਂ ਨੂੰ ਰੁੱਖਾਂ, ਪੌਦਿਆਂ ਅਤੇ ਫੁੱਲਾਂ ਬਾਰੇ ਦੱਸਿਆ ਗਿਆ। ਸਕੂਲ ਵਿੱਚ ਨਰਸਰੀ ਤੋਂ ਲੈ ਕੇ ਸਾਰੇ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਰੰਗੋਲੀ, ਪੋਸਟਰ ਮੇਕਿੰਗ, ਜਿਸ ਵਿੱਚ ਬੱਚਿਆਂ ਨੇ ਧਰਤੀ ਨੂੰ ਬਚਾਉਣ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।                                                                      ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸ਼ਰੂਤੀ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧਰਤੀ ਸਾਡੀ ਮਾਂ ਹੈ ਅਤੇ ਅਸੀਂ ਰੁੱਖਾਂ ਦੀ ਕਟਾਈ ਕਰਕੇ ਅਤੇ ਪਾਣੀ ਦੀ ਨਿਕਾਸੀ, ਗੰਦਗੀ ਫੈਲਾਉਣ, ਹਵਾ ਨੂੰ ਦੂਸ਼ਿਤ ਕਰਕੇ ਧਰਤੀ ਨੂੰ ਨੁਕਸਾਨ ਪਹੁੰਚਾਉਣਾ ਜੇਕਰ ਅੱਜ ਅਸੀਂ ਵੱਧ ਤੋਂ ਵੱਧ ਰੁੱਖ ਨਾ ਲਗਾਏ ਤਾਂ ਇੱਕ ਦਿਨ ਅਸੀਂ ਸਾਹ ਵੀ ਨਹੀਂ ਲੈ ਸਕਾਂਗੇ। ਇਸ ਲਈ ਸਾਨੂੰ ਸਾਰਿਆਂ ਨੂੰ ਰੁੱਖ ਬਚਾਉਣ ਅਤੇ ਰੁੱਖ ਲਗਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਧਰਤੀ ਦਿਵਸ ਉਦੋਂ ਹੀ ਸੱਚ ਹੋਵੇਗਾ ਜਦੋਂ ਹਰ ਪਾਸੇ ਹਰਿਆਲੀ ਹੋਵੇਗੀ।                                           


Spread the love
Scroll to Top