ਡੀ.ਸੀ. ਵੱਲੋਂ ਸੇਵਾ ਕੇਂਦਰ ਵਿਖੇ ਸੇਵਾਵਾਂ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਦੀਆਂ ਹਦਾਇਤਾਂ ‘ਤੇ ਕੰਮ ਸ਼ੁਰੂ

Spread the love

ਡੀ.ਸੀ. ਵੱਲੋਂ ਸੇਵਾ ਕੇਂਦਰ ਵਿਖੇ ਸੇਵਾਵਾਂ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਦੀਆਂ ਹਦਾਇਤਾਂ ‘ਤੇ ਕੰਮ ਸ਼ੁਰੂ

ਪਟਿਆਲਾ, 27 ਅਗਸਤ (ਰਿਚਾ ਨਾਗਪਾਲ)

 

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ-ਬਲਾਕ ਵਿਖੇ ਸਥਿਤ ਸੇਵਾ ਕੇਂਦਰ ਦਾ ਦੌਰਾ ਕਰਕੇ ਇਸ ਦੇ ਕੰਮ ਕਾਜ ਦਾ ਜਾਇਜ਼ਾ ਲੈਣ ਮਗਰੋਂ ਦਿੱਤੇ ਗਏ ਨਿਰਦੇਸ਼ਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਇੱਥੇ ਲੋਕਾਂ ਦੀ ਭੀੜ ਜ਼ਿਆਦਾ ਹੋਣ ਸਮੇਤ ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਅਤੇ ਇਥੇ ਪ੍ਰਦਾਨ ਕੀਤੀਆਂ ਜਾਂਦੀਆਂ ਨਾਗਰਿਕ ਸੇਵਾਵਾਂ ਹੋਰ ਬਿਹਤਰ ਤੇ ਸੁਚਾਰੂ ਢੰਗ ਨਾਲ ਮੁਹੱਈਆ ਕਰਨ ਲਈ ਸਰਵਿਸ ਪ੍ਰੋਵਾਈਡਰ ਮੈਸਰਜ਼ ਡੀ.ਐਸ.ਐਸ.ਪੀ.ਐਲ. ਦੇ ਉਪਰੇਸ਼ਨਲ ਮੈਨੇਜਰ ਅਰਵਿੰਦ ਮੋਦਗਿਲ ਨੂੰ ਮੌਕੇ ‘ਤੇ ਹੀ ਇੱਕ ਘੰਟਾ ਬੈਠਕੇ ਰਿਪੋਰਟ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ‘ਤੇ ਉਪਰੇਸ਼ਨਲ ਮੈਨੇਜਰ ਮੋਦਗਿਲ ਨੇ ਤਿਆਰ ਕੀਤੀ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ।
ਇਸ ਰਿਪੋਰਟ ਮੁਤਾਬਕ ਸੇਵਾ ਕੇਂਦਰ ‘ਚ ਦੋ ਹੋਰ ਕਾਊਂਟਰਾਂ ਦੀ ਗਿਣਤੀ ਵਧਾਈ ਗਈ ਹੈ, ਜਿਸ ਨਾਲ ਹੁਣ ਸੀਨੀਅਰ ਸਿਟੀਜ਼ਨ ਅਤੇ ਗਰਭਵਤੀ ਮਹਿਲਾਵਾਂ ਲਈ ਦੋ ਹੋਰ ਕਾਊਂਟਰ ਲਗਾਏ ਗਏ ਹਨ। ਇਸ ਤੋਂ ਬਿਨ੍ਹਾਂ ਰਿਸ਼ੈਪਸ਼ਨ ਟੋਕਨ ਦੀ ਜਗ੍ਹਾ ਤਬਦੀਲ ਕਰਕੇ ਨਾਲ ਸੇਵਾ ਕੇਂਦਰ ਦੇ ਨਾਲ ਲੱਗਦੇ ਹਾਲ ‘ਚ ਕਰ ਦਿੱਤੀ ਗਈ ਹੈ, ਜਿਸ ਨਾਲ ਸੇਵਾ ਕੇਂਦਰ ਦੇ ਮੁੱਖ ਹਾਲ ਵਿੱਚੋਂ ਭੀੜ ਖ਼ਤਮ ਹੋ ਗਈ ਹੈ।
ਇਸ ਦੇ ਨਾਲ ਹੁਣ ਸੇਵਾ ਕੇਂਦਰ ‘ਚ ਈ-ਸਟੈਂਪਿੰਗ ਲਈ 2 ਕਾਊਂਟਰ, ਸੀਨੀਅਰ ਸਿਟੀਜ਼ਨ ਅਤੇ ਗਰਭਵਤੀ ਮਹਿਲਾਵਾਂ ਲਈ 2 ਕਾਊਂਟਰ, ਆਧਾਰ ਕਾਰਡ ਲਈ 2 ਕਾਊਂਟਰ, ਡਰਾਇਵਿੰਗ ਲਾਇਸੈਂਸ ਲਈ 1 ਅਤੇ 1 ਕਾਊਂਟਰ ਡਲਿਵਰੀ ਲਈ ਰਾਖਵਾਂ ਹੋਣ ਸਮੇਤ 1 ਕਾਊਂਟਰ ਹੈਲਪ ਡੈਸਕ ਵਜੋਂ ਹੈ। ਜਦਕਿ 1 ਕਾਊਂਟਰ ਐਫ਼ੀਡੇਵਿਟ, ਇਡੈਂਮਨਿਟੀ ਬੌਂਡ ਤੇ ਸੌਰਿਟੀ ਬੌਂਡ ਲਈ ਹੈ ਅਤੇ ਹੋਰ ਸੇਵਾਵਾਂ ਲਈ 5 ਵੱਖਰੇ ਕਾਊਂਟਰ ਹਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਟੀਮ ਪਟਿਆਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਆਮ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ।


Spread the love
Scroll to Top