ਤਨਖਾਹ ਤੋਂ ਵਾਂਝੇ PRTC ਤੇ ROADWAYS ਦੇ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ

Spread the love

ਤਨਖਾਹ ਤੋਂ ਵਾਂਝੇ ਪੀ ਆਰ ਟੀ ਸੀ ਤੇ ਰੋਡਵੇਜ ਦੇ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ

ਪਰਦੀਪ ਕਸਬਾ ਸੰਗਰੂਰ, 23 ਅਗਸਤ  2022

ਪੰਜਾਬ ਰੋਡਵੇਜ਼ ਪੱਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਦੱਸਿਆ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਪੰਜਾਬ ਨੂੰ ਵਿਦੇਸ਼ੀ ਮੁਲਕਾਂ ਵਰਗਾ ਮਾਹੌਲ ਦੇਵੇਗਾ ਅਤੇ ਗੋਰੇ ਪੰਜਾਬ ਵਿੱਚ ਨੌਕਰੀਆਂ ਕਰਨ ਆਉਣਗੇ ਪਰ ਜਿਉਂ ਜਿਉਂ ਸਮਾਂ ਬੀਤ ਰਿਹਾ ਹੈ। ਸਰਕਾਰ ਦੇ ਦਾਵਿਆਂ ਦੀ ਫੂਕ ਨਿਕਲਦੀ ਨਜਰ ਆ ਰਹੀ ਹੈ ਕਿਉੰਕਿ ਸਰਕਾਰ ਨੇ ਕਰਮਚਾਰੀ ਦੀ ਤਨਖਾਹ ਨਹੀਂ ਪਾਈ ਜਦ ਕਿ ਸਭ ਤੋਂ ਵੱਧ ਸੇਵਾਵਾਂ ਸਰਕਾਰ ਦੀ ਨੀਤੀ ਮੁਤਾਬਕ ਇਹ ਵਿਭਾਗ ਦੇ ਰਹੇ ਹਨ ।

ਆਗੂਆਂ ਨੇ ਕਿਹਾ ਕਿ ਸਰਕਾਰ ਨੇ ਪਿਛਲੀ ਸਰਕਾਰ ਵਾਂਗੂੰ ਮੁਫ਼ਤ ਸਹੂਲਤਾਂ ਦੇ ਕੇ ਵੋਟਾਂ ਤਾਂ ਵਟੋਰ ਲਈਆਂ ਪਰ ਸਰਕਾਰ ਨੇ ਸਾਡੇ ਪੀ ਆਰ ਟੀ ਸੀ ਦੇ ਲਗਭਗ 250 ਕਰੋੜ ਔਰਤਾਂ ਨੂੰ ਮੁਫ਼ਤ ਸਫ਼ਰ ਦੇ ਬਣਦੇ ਹਨ ਹੁਣ ਤਕ ਨਹੀਂ ਦਿੱਤੇ, ਜਿਸ ਦੀ ਬਦੌਲਤ ਹੁਣ ਤੱਕ ਵਰਕਰਾਂ ਨੂੰ ਤਨਖਾਹ ਤੱਕ ਨਹੀਂ ਮਿਲੀ ਜਦ ਕਿ ਵਰਕਰਾਂ ਦੇ ਘਰ ਦਾ ਖਰਚ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਤੇ ਹੋਰ ਖਰਚ ਸਿਰ ਤੇ ਖੜੇ ਹਨ ਤੇ ਮੈਨੇਜਮੈਂਟ ਵੀ ਲਾਰੇ ਲੱਪੇ ਲਾ ਰਹੀ ਹੈ।

ਚੇਅਰਮੈਨ ਹਰਪ੍ਰੀਤ ਸਿੰਘ ਗਰੇਵਾਲ, ਵਾਈਸ ਪ੍ਰਧਾਨ ਡਿੰਪਲ ਕੁਮਾਰ ਦਿੜ੍ਹਬਾ ਨੇ ਕਿਹਾ ਕਿ ਪੀ ਆਰ ਟੀ ਸੀ ਦੇ ਸਾਰੇ ਵਰਕਰਾਂ ਨੇ ਤਨਖਾਹ ਨਹੀਂ ਤਾਂ ਕੰਮ ਨਹੀਂ, ਦੇ ਨਾਅਰੇ ਨੂੰ ਬੁਲੰਦ ਕਰਦਿਆਂ ਅੱਜ ਸਾਰੀ ਬੱਸਾਂ ਰੋਕ ਕੇ ਅਤੇ ਡਿਊਟੀਆਂ ਤੇ ਹਾਜਰ ਹੋਕੇ ਪ੍ਰਦਰਸਨ ਕੀਤਾ ਅਤੇ ਸਰਕਾਰ ਤਾਂ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਨੌਕਰੀ ਦੇਣ ਦੀ ਗੱਲ ਕਰ ਰਹੀ ਸੀ ਤੇ ਪੱਕੀ ਭਰਤੀ ਕਰਨ ਦੀ ਗੱਲ ਕਰ ਰਹੀ ਸੀ ਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰ ਰਹੀ ਸੀ ਪਰ ਇਸਦੇ ਉਲਟ ਸਰਕਾਰ ਨੇ ਪੱਕੇ ਭਰਤੀ ਤਾਂ ਕੀ ਕਰਨੀ ਸੀ ਸਗੋਂ ਮੋਟੀ ਰਿਸ਼ਵਤ ਲੈਕੇ ਆਊਟ ਸੌਰਸ ਤੇ ਭਰਤੀ ਕਰਕੇ ਨੋਜਵਾਨਾਂ ਨਾਲ ਸ਼ੋਸ਼ਨ ਕਰ ਰਹੀ ਹੈ।

ਯੂਨੀਅਨ ਦੇ ਆਗੂਆਂ ਨੇ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਦਾ ਕਿਲੋਮੀਟਰ ਬੱਸਾ ਰਾਹੀ ਨਿੱਜੀਕਰਨ ਕੀਤਾ ਜਾ ਆਉਟਸ਼ੋਰਸ਼ ਦੀ ਭਰਤੀ ਰੱਦ ਨਾ ਕੀਤੀ, ਪਿਛਲੇ ਦਿਨੀ ਸਰਕਾਰ ਅਤੇ ਮੈਨੇਜਮੈਂਟ ਨਾਲ ਜਥੇਬੰਦੀ ਦੀਆਂ ਹੋਈਆਂ ਮੀਟਿੰਗਾਂ ਦੋਰਾਨ ਹੋਏ ਸਮਝੌਤੇ ਤਰੁੰਤ ਲਾਗੂ ਨਾ ਕੀਤੇ ਤਾਂ ਜਥੇਬੰਦੀ ਵੱਲੋ ਤਿਖੇ ਸ਼ਘੰਰਸ਼ ਕੀਤੇ ਜਾਣਗੇ।

ਇਸ ਮੌਕੇ ਕੈਸ਼ੀਅਰ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਮੈਨੇਜਮੈਂਟ ਨੇ ਹੁਣ ਵੀ ਸਾਡੀ ਤਨਖਾਹ ਨਾ ਪਾਈ ਤਾਂ ਯੂਨੀਅਨ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਸਿਧਾਂਤ ਅਨੁਸਾਰ ਉਦੋਂ ਤੱਕ ਅਪਣੀ ਬੱਸਾਂ ਦਾ ਚੱਕਾ ਜਾਮ ਰੱਖਣਗੇ, ਜਦੋ ਤੱਕ ਤਨਖਾਹ ਸਾਡੇ ਖਾਤਿਆਂ ਵਿੱਚ ਨਹੀਂ ਆ ਜਾਂਦੀ ਤੇ ਲੋਕਾਂ ਦੀ ਖੱਜਲ ਖ਼ੁਆਰੀ ਤੇ ਹੋਰ ਨੁਕਸਾਨ ਦੀ ਜਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ।


Spread the love

1 thought on “ਤਨਖਾਹ ਤੋਂ ਵਾਂਝੇ PRTC ਤੇ ROADWAYS ਦੇ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ”

  1. Pingback: ਤਨਖਾਹ ਤੋਂ ਵਾਂਝੇ PRTC ਤੇ ROADWAYS ਦੇ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ

Comments are closed.

Scroll to Top