ਆਈਸੂਲੇਸ਼ਨ ਵਾਰਡ ,ਚ ਭਰਤੀ, ਜਾਂਚ ਲਈ ਭੇਜੇ ਸੈਂਪਲ
ਬਰਨਾਲਾ, 26 ਮਾਰਚ 2020
ਕੋਰੋਨਾ ਦਾ ਕਹਿਰ ਜਿਲ੍ਹੇ ਚ, ਬਾ-ਦਸਤੂਰ ਜਾਰੀ ਹੈ। ਲਗਭੱਗ ਹਰ ਦਿਨ ਕੋਈ ਨਾ ਕੋਈ ਕੋਰੋਨਾ ਦਾ ਸ਼ੱਕੀ ਮਰੀਜ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚ ਰਿਹਾ ਹੈ। ਜਿੰਨ੍ਹਾਂ ਸ਼ੱਕੀ ਮਰੀਜਾਂ ਦੀ ਰਿਪੋਰਟ ਜਾਂਚ ਦੌਰਾਨ ਨੈਗੇਟਿਵ ਲਾ ਰਹੀ ਹੈ। ਉਨ੍ਹਾਂ ਨੂੰ ਛੁੱਟੀ ਦੇ ਕੇ ਘਰੋ-ਘਰ ਭੇਜਿਆ ਜਾ ਰਿਹਾ ਹੈ। ਇਸ ਹੀ ਕੜੀ ਦੇ ਵਿੱਚ ਵੀਰਵਾਰ ਨੂੰ ਸਵੇਰੇ ਵੀ ਕੋਰੋਨਾ ਦੇ ਦੋ ਸ਼ੱਕੀ ਨੌਜਵਾਨ ਮਰੀਜ ਹਸਪਤਾਲ ਲਿਆਂਦੇ ਗਏ। ਇਹ ਦੋਵੇਂ ਸੰਘੇੜਾ ਤੇ ਮਹਿਲ ਕਲਾਂ ਦੇ ਰਹਿਣ ਵਾਲੇ ਹਨ। ਡਾਕਟਰਾਂ ਦੇ ਅਨੁਸਾਰ ਇਹ ਦੋਵੇਂ ਹੀ ਮਰੀਜ਼ ਕ੍ਰਮ ਅਨੁਸਾਰ ਹਜੂਰ ਸਾਹਿਬ ਅਤੇ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਆਏ ਹਨ। ਦੋਵਾਂ ਹੀ ਮਰੀਜਾਂ ਨੂੰ ਬੁਖਾਰ, ਖਾਂਸੀ ਤੇ ਜੁਕਾਮ ਦੇ ਕਾਰਣ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਜਾਂਚ ਲਈ ਮਰੀਜ਼ਾਂ ਦੇ ਸੈਂਪਲ ਲੈ ਕੇ ਰਜਿੰਦਰਾ ਹਸਪਤਾਲ ਪਟਿਆਲਾ ਦੀ ਲੈਬ ਵਿੱਚ ਭੇਜ਼ ਦਿੱਤੇ ਗਏ ਹਨ। ਸ਼ੁਕਰਵਾਰ ਸ਼ਾਮ ਤੱਕ ਰਿਪੋਰਟ ਆਉਣ ਦੀ ਸੰਭਾਵਨਾ ਹੈ। ਦੋਵਾਂ ਮਰੀਜਾਂ ਦੀ ਹਾਲਤ ਠੀਕ ਹੈ। ਉੱਨ੍ਹਾਂ ਇਲਾਕੇ ਦੇ ਲੋਕਾਂ ਨੂੰ ਭੈਅ ਭੀਤ ਹੋਣ ਦੀ ਬਜ਼ਾਏ ਕਰੋਨਾ ਵਾਇਰਸ ਦੇ ਬਚਾਉ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਰੱਖਣ ਦੀ ਅਹਿਮ ਜਰੂਰਤ ਹੈ।