ਨਗਰ ਕੌਂਸਲ ਬਰਨਾਲਾ ਦੇ EO ਵਰਮਾ ਖਿਲਾਫ ਫੁੱਟਿਆ ਕੌਂਸਲਰਾਂ ਦਾ ਗੁੱਸਾ

Spread the love

ਕੌਸਲਰ ਸਰੋਜ਼ ਰਾਣੀ ਨੇ ਕਿਹਾ, ਦਰਜ਼ ਕੇਸ ਝੂਠਾ, ਦਫਤਰ ਵਿੱਚ EO ਵੱਲੋਂ ਦੱਸੀ ਘਟਨਾ ਵਾਪਰੀ ਹੀ ਨਹੀਂ

ਕੇਸ ਰੱਦ ਨਹੀਂ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਣ ਨੂੰ ਹੋਵਾਂਗੇ ਮਜਬੂਰ-ਪ੍ਰਧਾਨ ਤੇ ਕੌਸਲਰ


ਹਰਿੰਦਰ ਨਿੱਕਾ, ਬਰਨਾਲਾ 28 ਅਕਤੂਬਰ 2022

   ਬੇਸ਼ੱਕ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰ ਰਹੀ ਮੌਜੂਦਾ ਆਪ ਸਰਕਾਰ ,ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੁਆਰਾ ,ਸਰਕਾਰ ਦੇ ਕੰਮਾਂ ਵਿੱਚ ਸਮੇਂ ਸਮੇਂ ਸਿਰ ਕੀਤੀ ਗਈ ਜੁਆਬਦੇਹੀ ਨੂੰ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਕੰਮਾਂ ਵਿੱਚ ਗੈਰਜਰੂਰੀ ਦਖਲਅੰਦਾਜ਼ੀ ਕਰਾਰ ਤਾਂ ਦੇ ਹੀ ਰਹੀ ਹੈ। ਸਗੋਂ ਮੁੱਖ ਮੰਤਰੀ ਭਗਵੰਤ ਮਾਨ ਸਣੇ ਆਪ ਦੇ ਵੱਡੇ-ਛੋਟੇ ਲੱਗਭੱਗ ਸਾਰੇ ਹੀ ਆਗੂ ਅਜਿਹਾ ਕਰਨ ਤੇ ,ਕੇਂਦਰ ਸਰਕਾਰ ਵੱਲੋਂ ਚੁਣੀ ਹੋਈ ਸੂਬਾ ਸਰਕਾਰ ਨੂੰ ਨੀਵਾਂ ਦਿਖਾਉਣ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਦੋਸ਼ ਗਾਹੇ-ਬਗਾਹੇ ਅਕਸਰ ਮੀਡੀਆ ਅਤੇ ਲੋਕਾਂ ਵਿੱਚ ਲਗਾਉਂਦੇ ਆ ਰਹੇ ਹਨ । ਪਰੰਤੂ ਦੂਜੇ ਪਾਸੇ ਖੁਦ ਪੰਜਾਬ ਸਰਕਾਰ , ਨਗਰ ਕੌਂਸਲ ਬਰਨਾਲਾ ਵਿੱਚ ਸਰਕਾਰ ਵੱਲੋਂ ਤਾਇਨਾਤ ਸੰਵਿਧਾਨਕ ਨੁਮਾਇੰਦੇ ਈ.ੳ. ਰਾਹੀਂ, ਨਗਰ ਕੌਂਸਲ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਈ.ੳ. ਰਾਹੀਂ , ਸ਼ਹਿਰ ਦੇ ਵੱਖ ਵੱਖ ਕੰਮਾਂ ਵਿੱਚ ਮੀਨ-ਮੇਖ ਕੱਢ ਕੱਢਕੇ , ਤਰਾਂ ਤਰਾਂ ਦੇ ਅੜਿੱਕੇ ਡਾਹੁਣ ਦੇ ਕਿੱਸੇ ਕਹਾਣੀਆਂ ਸਾਹਮਣੇ ਆ ਰਹੇ ਹਨ। ਜਿਸ ਦੀ ਮੂੰਹ ਬੋਲਦੀ ਤਸਵੀਰ ਲੰਘੇ ਦਿਨ 2 ਨਗਰ ਕੌਂਸਲਰਾਂ ਸਤਵੀਰ ਕੌਰ ਜਾਗਲ ਅਤੇ ਸਰੋਜ਼ ਰਾਣੀ ਦੇ ਬੇਟਿਆਂ ਕ੍ਰਮਾਨੁਸਾਰ ਤੇਜਿੰਦਰ ਸਿੰਘ ਸੋਨੀ ਜਾਗਲ ਤੇ ਨੀਰਜ਼ ਜਿੰਦਲ ਦੇ ਖਿਲਾਫ ਈ.ੳ. ਸੋਨੀਲ ਦੱਤ ਵਰਮਾ ਵੱਲੋਂ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਜਿਹੇ ਸੰਗੀਨ ਜੁਰਮਾਂ ਤਹਿਤ ਦਰਜ਼ ਐਫ.ਆਈ.ਆਰ. ਸਭ ਦੇ ਸਾਹਮਣੇ ਹੈ। ਇਸ ਘਟਨਾਕ੍ਰਮ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਦੀ ਅਗਵਾਈ ਬਹੁਗਿਣਤੀ ਕੌਂਸਲਰਾਂ ਨੇ ਕਾਰਜ਼ਸਾਧਕ ਅਫਸਰ ਦੇ ਖਿਲਾਫ ਕੇਸ ਦਰਜ਼ ਕਰਵਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ।

ਕੇਸ ਨੂੰ ਦੱਸਿਆ ਝੂਠਾ ਤੇ SSP ਨੂੰ ਮਿਲ ਕੇ ਮੰਗੀ ਜਾਂਚ

     ਕਾਰਜਸਾਧਕ ਅਫ਼ਸਰ ਸੁਨੀਲ ਦੱਤ ਵਰਮਾ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਥਾਣਾ ਸਿਟੀ –1 ਬਰਨਾਲਾ ਵਿਖੇ ਭਾਜਪਾ ਯੁਵਾ ਮੋਰਚਾ ਦੇ ਆਗੂ ਅਤੇ ਕੌਂਸਲਰ ਸਰੋਜ਼ ਰਾਣੀ ਦੇ ਪੁੱਤਰ ਨੀਰਜ ਜਿੰਦਲ ਅਤੇ ਸਾਬਕਾ ਅਕਾਲੀ ਕੌਂਸਲਰ ਅਤੇ ਕੌਂਸਲਰ ਸਤਵੀਰ ਕੌਰ ਜਾਗਲ ਦੇ ਪੁੱਤਰ ਤੇਜਿੰਦਰ ਸਿੰਘ ਸੋਨੀ ਜਾਗਲ ਖਿਲਾਫ਼ ਦਰਜ਼ ਹੋਏ ਮਾਮਲੇ ਦੇ ਨਿਰਪੱਖ ਜਾਂਚ ਲਈ ਅੱਜ ਨੀਰਜ ਜਿੰਦਲ ਦੀ ਮਾਤਾ ਸਰੋਜ ਰਾਣੀ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਸਮੇਤ ਕੁੱਝ ਕੌਂਸਲਰਾਂ ਅਤੇ ਕੁੱਝ ਕੌਂਸਲਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਐੱਸ ਐੱਸ ਪੀ ਸੰਦੀਪ ਮਲਿਕ ਨੂੰ ਮਿਲੇ। ਉਨ੍ਹਾਂ ਦਰਖਾਸਤ ਦੇ ਕੇ ਇਸ ਕੇਸ ਦੀ ਮੁੜ ਜਾਂਚ ਕਰਕੇ ਦੋਵਾਂ ਆਗੂਆਂ ਤੇ ਦਰਜ਼ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।                             

ਦੁਰਖਾਸਤ ਵਿੱਚ ਲਿਖਿਆ ਹੈ ਕਿ ,,

      ਕੌਂਸਲਰ ਸਰੋਜ਼ ਰਾਣੀ ਵੱਲੋਂ ਦਿੱਤੀ ਦਰਖਾਸਤ ਵਿੱਚ ਕਿਹਾ ਗਿਆ ਹੈ ਕਿ ਜੋ ਐਫ ਆਈ ਆਰ ਸੁਨੀਲ ਦੱਤ ਵਰਮਾ ਕਾਰਜ ਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਵਲੋਂ ਤੇਜਿੰਦਰ ਸਿੰਘ ਵਾ ਮੇਰੇ ਪੁੱਤਰ ਨੀਰਜ ਜਿੰਦਲ ਦੇ ਖਿਲਾਫ ਦਰਜ ਕਰਵਾਈ ਗਈ ਹੈ। ਇਹ ਝੂਠੀ ਤੇ ਬੇਬੁਨਿਆਦ ਦੋਸ਼ ਲਗਾ ਕੇ ਦਰਜ਼ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਐਫ ਆਈ ਆਰ ਵਿੱਚ ਦਰਜ ਕਰਵਾਇਆ ਗਿਆ ਵਾਕਿਆ ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿੱਚ ਵਾਪਰਿਆ ਹੀ ਨਹੀਂ ਹੈ । ਉਨ੍ਹਾਂ ਕਿਹਾ ਕਿ ਵਾਕੇ ਸਮੇਂ ਹਾਜ਼ਿਰ ਦਿਖਾਏ ਗਏ ਸਿਕੰਦਰ ਪਾਲ ਸਿੰਘ ਦਾ ਵੱਖਰਾ ਦਫਤਰ, ਕਮੇਟੀ ਦਫਤਰ ਤੋਂ ਕਰੀਬ 200 ਗਜ ਸੜਕ ਟੱਪ ਕੇ ਫਾਇਰ ਬ੍ਰਿਗੇਡ ਦਫਤਰ ਵਿੱਚ ਹੈ। ਉਨ੍ਹਾਂ ਕਿਹਾ ਕਿ ਈ.ੳ. ਸੁਨੀਲ ਦੱਤ ਵਰਮਾ ਨੇ ਜਦੋਂ ਐਮ.ਸੀ ਭੁਪਿੰਦਰ ਸਿੰਘ ਭਿੰਦੀ ਵਾਰਡ ਨੰਬਰ 14 ਦੇ ਖਿਲਾਫ ਜਾਤੀ ਸੂਚਕ ਸ਼ਬਦ ਵਰਤੇ ਸਨ , ਉਸ ਸਮੇਂ ਮੇਰਾ ਲੜਕਾ ਨੀਰਜ ਜਿੰਦਲ ਅਤੇ ਤੇਜਿੰਦਰ ਸਿੰਘ ਸੋਨੀ ਜਾਗਲ ਮੌਕਾ ਪਰ ਹਾਜ਼ਿਰ ਸਨ । ਭੁਪਿੰਦਰ ਸਿੰਘ ਐਮ.ਸੀ ਵਲੋਂ ਕਾਰਜ ਸਾਧਕ ਅਫਸਰ ਖਿਲਾਫ ,ਚੇਅਰਮੈਨ ਨੈਸ਼ਨਲ ਐਸ. ਸੀ. ਕਮਿਸ਼ਨ ਅਤੇ ਸਟੇਟ ਕਮਿਸ਼ਨ ਤੇ ਹੋਰ ਉੱਚ ਅਧਿਕਾਰੀਆਂ ਨੂੰ ਸਿਕਾਇਤ ਕੀਤੀ ਗਈ ਹੈ, ਇਸ ਸ਼ਕਾਇਤ ਦੇ ਅਧਾਰ ਤੇ ਹੋਣ ਵਾਲੇ ਸੰਭਾਵੀ ਕੇਸ ਤੋਂ ਬਚਣ ਲਈ ,ਈ. ਓ ਵਰਮਾ ਨੇ  ਮੇਰੇ ਲੜਕੇ ਨੀਰਜ ਜਿੰਦਲ ਅਤੇ ਸੋਨੀ ਜਾਗਲ ਦੇ ਖਿਲਾਫ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਘਟਨਾ ਸਮੇਂ ਮੌਕੇ ਦੇ ਗਵਾਹ ਤੇ ਕੌਂਸਲ ਦੇ ਕਰਮਚਾਰੀ ਗੌਰਵ ਸਰਮਾ ਨੂੰ ਇਸ ਇੰਨਕੁਆਰੀ ਵਿੱਚ ਸ਼ਾਮਲ ਕਰਕੇ ਸੱਚਾਈ ਦਾ ਪਤਾ ਲਗਾਇਆ ਜਾ ਸਕਦਾ ਹੈ।

ਇਸ ਮੌਕੇ ਹਾਜ਼ਰ ਸਮੂਹ ਕੌਂਸਲਰਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਉਕਤ ਐਫ ਆਈ ਆਰ ਦੀ ਪੜ੍ਹਤਾਲ ਕਰਵਾ ਕੇ ਮੁਕੱਦਮਾਂਚ ਨਾਮਜ਼ਦ ਨੀਰਜ ਜਿੰਦਲ ਅਤੇ ਤੇਜਿੰਦਰ ਸਿੰਘ ਨੂੰ ਇਨਸਾਫ ਦਿਲਾਇਆ ਜਾਵੇ । ਇਸ ਮੌਕੇ ਹਾਜ਼ਰ ਕੌਂਸਲਰਾਂ ਅਤੇ ਹੋਰ ਰਾਜਸੀ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਦੋਵਾਂ ਆਗੂਆਂ ਖਿਲਾਫ਼ ਦਰਜ਼ ਝੂਠਾ ਕੇਸ ਰੱਦ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

     ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ,ਕੌਂਸਲਰ ਹਰਬਖਸੀਸ ਸਿੰਘ ਗੋਨੀ,ਕੌਂਸਲਰ ਧਰਮ ਸਿੰਘ ਫੌਜੀ, ਸਾਬਕਾ ਕੌਂਸਲਰ ਕੁਲਦੀਪ ਧਰਮਾ, ਪੀੜਤ ਕੌਂਸਲਰ ਭੁਪਿੰਦਰ ਸਿੰਘ ਭਿੰਦੀ, ਕੌਂਸਲਰ ਬਲਵੀਰ ਸਿੰਘ, ਧਰਮਿੰਦਰ ਸਿੰਘ ਸੰਟੀ, ਜਗਜੀਤ ਸਿੰਘ ਜੱਗੂ ਮੋਰ, ਭਾਜਪਾ ਆਗੂ ਖੁਸ਼ੀ ਮੁਹੰਮਦ ਤੇ ਅਕਾਲੀ ਆਗੂ ਸੁਖਪਾਲ ਸਿੰਘ ਰੁਪਾਣਾ ਆਦਿ ਵੀ ਹਾਜ਼ਰ ਸਨ।


Spread the love
Scroll to Top