— ਨਸ਼ੇ ਦੀ ਵੱਡੀ ਖੇਪ ਅਤੇ ਹੋਰ ਦੋਸ਼ੀ ਵੀ ਲੱਗੇ ਪੁਲਿਸ ਦੇ ਹੱਥ! – ਦੋਸ਼ੀ ਰਿੰਕੂ ਮਿੱਤਲ ਨੂੰ ਅੱਜ ਮਿਲ ਸਕਦੈ ਜੱਜ ਨਾਲ ਦੋਸਤੀ ਦਾ ਫਾਇਦਾ?

Spread the love

ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਰਿੰਕੂ ਨੂੰ ਪੁਲਿਸ ਫਿਰ ਕਰੇਗੀ ਅਦਾਲਤ ਚ, ਪੇਸ਼

  • 2 ਦਿਨ ਦੇ ਪੁਲਿਸ ਰਿਮਾਂਡ ਦੌਰਾਨ ਹੋਈ ਰਿਕਵਰੀ ਦਾ ਹੋਵੇਗਾ ਖੁਲਾਸਾ
    -ਐਸ.ਐਸ.ਪੀ. ਦਾ ਖੌਫ-ਡਰੱਗ ਅਧਿਕਾਰੀ ਦੀਆਂ ਧੜਕਣਾਂ ਵੀ ਤੇਜ਼
    -ਐਸ.ਐਸ.ਪੀ. ਸੰਦੀਪ ਗੋਇਲ ਅੱਜ ਕਰਨਗੇ ਪ੍ਰੈਸ ਕਾਨਫਰੰਸ- ਐਸ.ਪੀ. ਵਿਰਕ

  • ਬਰਨਾਲਾ
    ਕਰੀਬ ਇੱਕ ਸਦੀ ਤੋਂ ਦਵਾਈਆਂ ਦੀ ਵਿਕਰੀ ਲਈ ਮਸ਼ਹੂਰ ਫਰਮ,, ਬੀਰੂ ਰਾਮ ਠਾਕੁਰ ਦਾਸ,, ਦੇ ਸੰਚਾਲਕ ਅਤੇ ਦੋ ਉੱਚ ਸਿੱਖਿਆ ਸੰਸਥਾਵਾਂ ਦੇ ਮਾਲਿਕ ਨਰੇਸ਼ ਮਿੱਤਲ ਉਰਫ ਰਿੰਕੂ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਸਮਾਪਤ ਹੋਣ ਤੇ ਅੱਜ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਰਿਮਾਂਡ ਦੌਰਾਨ ਹੋਈ ਬਰਾਮਦਗੀ ਅਤੇ ਡਰੱਗ ਤਸਕਰ ਦੀ ਨਿਸ਼ਾਨਦੇਹੀ ਤੇ ਕਾਬੂ ਕੀਤੇ ਹੋਰ ਤਸਕਰਾਂ ਦਾ ਪੂਰਾ ਵੇਰਵਾ ਵੀ ਪੁਲਿਸ ਅਦਾਲਤ ਦੇ ਸਾਹਮਣੇ ਰੱਖੇਗੀ। ਪੂਰੇ ਮਾਮਲੇ ਦੀ ਤਫਤੀਸ਼ ਤੇ ਧਿਆਨ ਕੇਂਦਰ ਕਰ ਰਹੇ ਐਸ.ਪੀ. ਡੀ ਵਿਰਕ ਦਾ ਰਿਮਾਂਡ ਦੌਰਾਨ ਹੋਈ ਹੋਰ ਬਰਾਮਦਗੀ ਸਬੰਧੀ ਪੁੱਛੇ ਸਵਾਲ ਦੇ ਦਿੱਤੇ ਜਵਾਬ ਦੇ ਲਹਿਜ਼ੇ ਚੋਂ ਸਾਫ ਝਲਕਦਾ ਸੀ ਕਿ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਉੱਨ੍ਹਾਂ ਕਿਹਾ ਕਿ,ਥੋੜ੍ਹਾ ਇੰਤਜ਼ਾਰ ਕਰੋ, ਤੁਹਾਨੂੰ ਵੱਡੀ ਖਬਰ ਦਿਆਂਗੇ,,। ਉੱਨ੍ਹਾਂ ਕਿਹਾ ਕਿ ਪੁਲਿਸ ਨੇ ਹਾਲੇ ਦੋਸ਼ੀ ਤੋਂ ਹਾਲੇ ਹੋਰ ਵੀ ਪੁੱਛਗਿੱਛ ਕਰਨੀ ਹੈ,ਇਸ ਲਈ ਫਿਰ ਅਦਾਲਤ ਨੂੰ ਹੋਰ ਪੁਲਿਸ ਰਿਮਾਂਡ ਦੇਣ ਦੀ ਬੇਨਤੀ ਕੀਤੀ ਜਾਵੇਗੀ।

  • -ਡਰੱਗ ਅਧਿਕਾਰੀ ਨੂੰ ਸਤਾ ਰਿਹਾ ਆਪਣਾ ਡਰ,
    ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖਤਾ ਤੇ ਸਟੀਕ ਸੂਚਨਾ ਅਨੁਸਾਰ ,,ਬੀਰੂ ਰਾਮ ਠਾਕੁਰ ਦਾਸ ਫਰਮ ਤੋਂ ਕਾਰ-ਵਗਾਰ ਲੈਂਦਾ ਰਿਹਾ ਇੱਕ ਡਰੱਗ ਅਧਿਕਾਰੀ ਵੀ,ਦੱਬੇ ਪੈਰੀਂ ਮੰਗਲਵਾਰ ਨੂੰ ਆਪਣੇ ਬਚਾਅ ਦੇ ਲਈ ਨਾਮਜ਼ਦ ਦੋਸ਼ੀ ਰਿੰਕੂ ਦੇ ਪਿਤਾ ਪ੍ਰੇਮ ਚੰਦ ਨੂੰ ਮਿਲਣ ਲਈ ਪਹੁੰਚਿਆ। ਡਰੱਗ ਅਧਿਕਾਰੀ ਨੇ ਕਿਹਾ ਕਿ ਉਸਨੂੰ ਸੂਚਨਾ ਮਿਲੀ ਹੈ ਕਿ ਪੁਲਿਸ ਤੁਹਾਡੀ ਫਰਮ ਤੇ ਇੱਕ ਵਾਰ ਫਿਰ ਛਾਪਾ ਮਾਰ ਕੇ ਸਟਾਕ ਰਜ਼ਿਸਟਰ ਨਾਲ ਦੁਕਾਨ ਵਿੱਚ ਪਈਆਂ ਦਵਾਈਆਂ ਦਾ ਮਿਲਾਣ ਕਰ ਸਕਦੀ ਹੈ। ਇਸ ਲਈ ਤੁਸੀਂ ਪਹਿਲਾਂ ਹੀ ਰਾਤ-ਬਰਾਤੇ ਸਟਾਕ ਰਜਿਸਟਰ ਤੋਂ ਜਿਆਦਾ ਵੱਡੀ ਮਾਤਰਾ ਵਿੱਚ ਵਾਧੂ ਪਿਆ ਮਾਲ ਖੁਰਦ-ਬੁਰਦ ਕਰ ਦਿਉ। ਡਰੱਗ ਅਧਿਕਾਰੀ ਨੇ ਇਹ ਵੀ ਕਿਹਾ ਕਿ ਜੇਕਰ ਦੁਕਾਨ ਵਿੱਚੋਂ ਸਟਾਕ ਰਜ਼ਿਸਟਰ ਤੋਂ ਵਾਧੂ ਮਾਲ ਬਰਾਮਦ ਹੋਇਆ,ਫਿਰ ਉਸਦੀ ਵੀ ਖੈਰ ਨਹੀ।
  • -ਇਨਕਮ ਟੈਕਸ ਵਿਭਾਗ ਨੇ ਵੀ ਕਸੀ ਕਮਰ
    ਪੁਲਿਸ ਦੁਆਰਾ ਰਿੰਕੂ ਮਿੱਤਲ ਤੋਂ ਕੀਤੀ 5 ਲੱਖ ਰੁਪਏ ਦੀ ਬਰਾਮਦਗੀ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਵੀ ਫਰਮ ਦਾ ਰਿਕਾਰਡ ਫਰੋਲਣ ਲਈ ਕਮਰ ਕੱਸ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਜੋ ਬਰਾਮਦਗੀ ਪੁਲਿਸ ਨੇ ਰਿੰਕੂ ਮਿੱਤਲ ਤੋਂ ਪਾਈ ਹੈ। ਇੱਨ੍ਹੀ ਨਗਦ ਰਾਸ਼ੀ ਵੀ ਨਿਯਮਾਂ ਮੁਤਾਬਕ ਰੱਖੀ ਨਹੀ ਜਾ ਸਕਦੀ। ਇਨਕਮ ਟੈਕਸ ਅਧਿਕਾਰੀ ਇਹ ਘੋਖਣ ਲਈ ਤਿਆਰੀ ਕੱਸ ਰਹੇ ਹਨ ਕਿ ਲੱਖਾਂ ਰੁਪਏ ਦੀ ਗੈਰ ਕਾਨੂੰਨੀ ਢੰਗ ਨਾਲ ਰੱਖੀ ਰਕਮ ਦੀ ਵਸੂਲੀ ਤੋਂ ਬਾਅਦ ਇੰਨਕਮ ਟੈਕਸ ਵਿਭਾਗ ਵੀ ਫਰਮ ਦਾ ਰਿਕਾਰਡ ਕਬਜ਼ੇ ਵਿੱਚ ਲੈ ਕਿ ਕਾਰਵਾਈ ਜਲਦ ਹੀ ਆਰੰਭ ਕਰ ਸਕਦਾ ਹੈ। ਵਰਨਣਯੋਗ ਹੈ ਕਿ ਪੁਲਿਸ ਹੁਣ ਤੱਕ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਰਿੰਕੂ ਅਤੇ ਬਰਨਾਲਾ-ਸੰਗਰੂਰ ਰੋਡ ਤੇ ਮਾਨਾ ਪਿੰਡੀ ਧਨੌਲਾ ਵਿਖੇ ਸੈਕਰਡ ਹਾਰਟ ਕਾਲੇਜ਼ ਆਫ ਐਜੂਕੇਸ਼ਨ ਅਤੇ ਬਰਨਾਲਾ ਪੌਲੀਟੈਕਨਿਕ ਕਾਲਜ ਦੇ ਮਾਲਕ ਤੋਂ ਕਰੀਬ ਸੱਤ ਹਜ਼ਾਰ ਨਸ਼ੀਲੀਆਂ ਗੋਲੀਆਂ, ਨਸ਼ੀਲੀਆਂ ਦਵਾਈਆਂ ਦੇ ਧੰਦੇ ਚੋਂ ਕਮਾਈ 5 ਲੱਖ ਰੁਪਏ ਦੀ ਰਾਸ਼ੀ ਅਤੇ ਇੱਕ ਇਨੋਵਾ ਗੱਡੀ ਬਰਾਮਦ ਕਰ ਚੁੱਕਾ ਹੈ।
  • ਪੁਲਿਸ ਰਿਮਾਂਡ ਤੇ ਟਿਕੀਆਂ, ਲੋਕਾਂ ਦੀਆਂ ਨਜ਼ਰਾਂ
    ਨਸ਼ਾ ਤਸਕਰ ਰਿੰਕੂ ਮਿੱਤਲ ਨੂੰ ਫਿਰ ਅਦਾਲਤ ਵਿੱਚ ਪੇਸ਼ ਕਰਨ ਨੂੰ ਲੈ ਕੇ ਲੋਕਾਂ ਅਤੇ ਪਰਿਵਾਰ ਦੀਆਂ ਨਜ਼ਰਾਂ ਅੱਜ ਅਦਾਲਤ ਦੀ ਕਾਰਵਾਈ ਤੇ ਟਿਕੀਆਂ ਹੋਈਆਂ ਹਨ। ਕਿਉਂਕਿ ਮੰਗਲਵਾਰ ਨੂੰ ਪੂਰਾ ਦਿਨ ਹੀ ਰਿੰਕੂ ਦਾ ਪਰਿਵਾਰ ਅਤੇ ਟਰਮੀਨਲ ਦੇ ਦੋ ਨੰਬਰ ਦੇ ਕੰਮ ਦੇ ਰਿੰਕੂ ਦੇ ਦੋ ਕਰੀਬੀ ਸਾਥੀ ਹਾਈਕੋਰਟ ਦੇ ਇੱਕ ਜੱਜ ਅਤੇ ਬਰਨਾਲਾ ਅਦਾਲਤ ਦੇ ਇੱਕ ਜੱਜ ਤੋਂ ਅਪਰੌਚ ਕਰਵਾ ਕੇ ਹੋਰ ਪੁਲਿਸ ਰਿਮਾਂਡ ਨਾ ਦੇਣ ਤੇ ਜ਼ੋਰ ਲਾਉਂਦੇ ਰਹੇ। ਹੁਣ ਲੋਕਾਂ ਦੀਆਂ ਨਜ਼ਰਾ ਵੀ ਅਦਾਲਤੀ ਨਿਰਣੇ ਤੇ ਇਸ ਲਈ ਟਿਕੀਆਂ ਹੋਈਆਂ ਹਨ ਕਿ ਕੀ ਇਹ ਸਫੈਦਪੋਸ਼ ਪਰਿਵਾਰ ਆਪਣੇ ਰਸੂਖ ਤੇ ਪੈਸੇ ਦੇ ਜੋਰ ਤੇ ਪੁਲਿਸ ਰਿਮਾਂਡ ਤੋਂ ਬਚ ਸਕੇਗਾ ਜਾਂ ਅਦਾਲਤੀ ਅਧਿਕਾਰੀ ਨਿਆਂ ਦੇ ਮੰਦਿਰ ਦੀ ਗਰਿਮਾ ਨੂੰ ਕਾਇਮ ਰੱਖਦੇ ਹੋਏ ਨਸ਼ੇ ਸਪਲਾਈ ਕਰਕੇ ਨੌਜਵਾਨੀ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾਉਣ ਵਾਲੇ ਦੋਸ਼ੀ ਦਾ ਹੋਰ ਪੁਲਿਸ ਰਿਮਾਂਡ ਦੇ ਕੇ ਵੱਡੇ ਨਸ਼ਾ ਰੈਕਟ ਦੀਆਂ ਜੜਾਂ ਤੱਕ ਪਹੁੰਚਣ ਦਾ ਪੁਲਿਸ ਨੂੰ ਮੌਕਾ ਦੇਣਗੇ।

Spread the love
Scroll to Top