ਪਿੰਡ ਭੈਣੀ ਫੱਤਾ ‘ਚ ਰਾਸ਼ਟਰੀ ਖੇਡ ਦਿਵਸ ਸਬੰਧੀ ਖੇਡ ਮੁਕਾਬਲੇ
ਬਰਨਾਲਾ, 3 ਸਤੰਬਰ (ਰਘੁਵੀਰ ਹੈੱਪੀ)
ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਸ਼ਾਨ ਏ ਪੰਜਾਬ ਕਲਚਰਲ ਐਂਡ ਸਪੋਰਟਸ ਕਲੱਬ ਭੈਣੀ ਫੱਤਾ ਅਤੇ ਪਿੰਡ ਭੈਣੀ ਫੱਤਾ ਵਾਸੀਆਂ ਦੇ ਸਹਿਯੋਗ ਨਾਲ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।
ਇਸ ਮੌਕੇ ਕਲੱਬ ਪ੍ਰਧਾਨ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ 8ਵਾਂ ਕੱਬਡੀ ਟੂਰਨਾਮੈਂਟ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਖੇਡਾਂ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਤਾਂ ਕਿ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ। ਜ਼ਿਲ੍ਹਾ ਯੂਥ ਅਫਸਰ ਓਮਕਾਰ ਸਵਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿਚ ਵੱਧ ਤੋਂ ਵੱਧ ਨੌਜਵਾਨ ਹਿੱਸਾ ਲੈਣ।
ਕਲੱਬ ਦੇ ਸਕੱਤਰ ਸੁਬਾਰਨਾ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿਚ 52 ਕਿਲੋ ਅਤੇ 72 ਕਿਲੋ ਭਾਰ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ ਵੱਖ ਟੀਮਾਂ ਨੇ ਭਾਗ ਲਿਆ। 72 ਕਿਲੋ ਦੇ ਮੁਕਾਬਲੇ ਵਿਚ ਸ਼ਾਨ ਏ ਪੰਜਾਬ ਭੈਣੀ ਫੱਤਾ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਅਤੇ ਸਰਦੂਲਗੜ੍ਹ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਗਨਦੀਪ ਸਿੰਘ, ਗੁਰਜਿੰਦਰ ਸਿੰਘ, ਕਾਲਾ ਸਿੰਘ, ਬਿੱਲਾ ਸਿੰਘ, ਮਹਿਕ ਸਿੰਘ, ਪ੍ਰਭ ਸਿੰਘ, ਹੈਪੀ ਸਿੰਘ ਲਾਦੇਨ, ਮਹਾ ਸਿੰਘ, ਹਨੀ ਸਿੰਘ ਆਦਿ ਹਾਜ਼ਿਰ ਸਨ।
Pingback: ਪਿੰਡ ਭੈਣੀ ਫੱਤਾ ‘ਚ ਰਾਸ਼ਟਰੀ ਖੇਡ ਦਿਵਸ ਸਬੰਧੀ ਖੇਡ ਮੁਕਾਬਲੇ