ਪੁਲਿਸ ਰਿਮਾਂਡ ਦੇ 8 ਦਿਨ-ਪੁਲਿਸ ਨੇ ਨਹੀਂ ਛੋਹਿਆ ਰਿੰਕੂ ਮਿੱਤਲ ਦਾ ਕੱਲਕੱਤੇ ਵਾਲਾ ਕਾਰੋਬਾਰ -ਰਿੰਕੂ ਮਹੀਨੇ ਚ, ਕਈ ਵਾਰ ਭਰਦਾ ਰਿਹੈ, ਕੱਲਕੱਤੇ ਦੀ ਹਵਾਈ ਉਡਾਣ

Spread the love

  • ਪੰਜਾਬ ਦੇ ਇਤਿਹਾਸ ਚ,ਪਹਿਲੀ ਵਾਰ,ਰਾਤ ਨੂੰ ਢਾਈ ਵਜੇ ਤੱਕ ਚੱਲਿਆ ਬਰਨਾਲਾ ਅਦਾਲਤ ਦਾ ਕੰਮ-ਕਾਰ
  • ਸਾਈਕੋਟਰੋਪਿਕ ਨਸ਼ਾ ਤਸਕਰੀ ਦੇ ਕਿੰਗ ਰਿੰਕੂ ਮਿੱਤਲ ਦੇ ਪੁਲਿਸ ਰਿਮਾਂਡ ਦੀ ਮਿਆਦ ਵਧੀ 2 ਦਿਨ ਹੋਰ
  • ਹੁਣ ਬਰਨਾਲਾ ਛੱਡਣ ਦੀ ਫਿਰਾਕ ਵਿੱਚ ਸੀ, ਰਿੰਕੂ,,,

  • ਬਰਨਾਲਾ ਟੂਡੇ ਬਿਊਰੋ,
    ਸਾਈਕੋਟਰੋਪਿਕ ਨਸ਼ਾ ਤਸਕਰੀ ਦੇ ਕਿੰਗ ਵੱਜੋਂ ਉੱਭਰੇ ਰਿੰਕੂ ਮਿੱਤਲ ਦੇ ਪੁਲਿਸ ਰਿਮਾਂਡ ਦੀ ਮਿਆਦ ਸ਼ਨੀਵਾਰ ਨੂੰ ਬਾਅਦ ਦੁਪਹਿਰ ਕਾਫੀ ਯੱਕੋ-ਤੱਕੀ ਦੇ ਮਾਹੌਲ ਵਿੱਚ ਅਦਾਲਤ ਨੇ 2 ਦਿਨ ਹੋਰ ਵਧਾ ਦਿੱਤੀ ਹੈ। ਸਿੱਖਿਆ ਸੰਸਥਾਵਾਂ ਦੀ ਆੜ ਹੇਠ ਸਫੈਦਪੋਸ਼ੀ ਦਾ ਨਕਾਬ ਪਾ ਕੇ ਪੁਲਿਸ,ਨਿਆਇਕ ਪ੍ਰਣਾਲੀ ਗੱਠਜੋੜ ਕਾਇਮ ਕਰਕੇ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਨਰੇਸ਼ ਮਿੱਤਲ ਉਰਫ ਰਿੰਕੂ ਮਿੱਤਲ ਦੇ ਪੁਲਿਸ ਰਿਮਾਂਡ ਦੇ ਹੁਣ ਤੱਕ 8 ਦਿਨ ਲੰਘ ਚੁੱਕੇ ਹਨ। ਪਰੰਤੂ ਪੁਲਿਸ ਟੀਮ ਇੱਨ੍ਹੇ ਲੰਬੇ ਰਿਮਾਂਡ ਦੌਰਾਨ ਵੀ ਰਿੰਕੂ ਮਿੱਤਲ ਦੇ ਕੱਲਕੱਤੇ ਵਾਲੇ ਕਾਰੋਬਾਰ ਨੂੰ ਛੋਹ ਵੀ ਨਹੀਂ ਸਕੀ। ਇਸ ਨੂੰ ਸਖਤੀ ਦੀ ਘਾਟ ਸਮਝੋ, ਭਾਂਵੇ ਪੁਲਿਸ ਕੋਲ ਜਾਣਕਾਰੀ ਦੀ ਅਣਹੋਂਦ, ਰਿੰਕੂ ਮਿੱਤਲ ਨੇ ਹਾਲੇ ਤੱਕ ਪੁਲਿਸ ਕੋਲ ਆਪਣੇ ਕੱਲਕੱਤੇ ਵਾਲੇ ਵੱਡੇ ਕਾਰੋਬਾਰ ਦਾ ਮੂੰਹ ਤੱਕ ਵੀ ਨਹੀਂ ਖੋਲ੍ਹਿਆ। ਜਦੋਂ ਕਿ ਰਿੰਕੂ ਮਹੀਨੇ ਚ, ਕਈ ਕਈ ਵਾਰ ਵੀ ਕੱਲਕੱਤੇ ਦੀ ਹਵਾਈ ਉਡਾਣ ਭਰਦਾ ਰਿਹਾ ਹੈ। ਰਿੰਕੂ ਦੇ ਕਰੀਬੀ ਦੋਸਤਾਂ ਦੇ ਦਾਇਰੇ ਵਿੱਚੋਂ ਮਿਲੀ ਕਣਸੋਅ ਅਨੁਸਾਰ ਰਿੰਕੂ ਪਿੱਛਲੇ ਕਾਫੀ ਸਮੇਂ ਤੋਂ ਆਪਣਾ ਪੂਰਾ ਧਿਆਨ ਕੱਲਕੱਤਾ ਵਾਲੇ ਕਾਰੋਬਾਰ ਤੇ ਹੀ ਕੇਂਦ੍ਰਿਤ ਕਰਦਾ ਆ ਰਿਹਾ ਸੀ। ਇੱਨ੍ਹੀ ਦਿਨੀਂ ਉਹ ਬਰਨਾਲਾ ਤੋਂ ਆਪਣਾ ਠਿਕਾਣਾ ਬਦਲ ਕੇ ਕੱਲਕੱਤਾ ਸ਼ਿਫਟ ਕਰਨ ਦੀ ਫਿਰਾਕ ਵਿੱਚ ਸੀ।
  • ਜੇਕਰ ਹੁਣ ਪੁਲਿਸ ਪਾਰਟੀ ਦੇ ਪੈਰ ਹੇਠ ਬਟੇਰਾ ਨਾ ਆਇਆ ਹੁੰਦਾ ਅਤੇ ਸੰਦੀਪ ਗੋਇਲ ਵਰਗਾ ਸਖਤ ਤੇ ਇਮਾਨਦਾਰ ਐਸ.ਐਸ.ਪੀ. ਬਰਨਾਲਾ ਦੀ ਕਮਾਂਡ ਨਾ ਸੰਭਾਲ ਰਿਹਾ ਹੁੰਦਾ ਤਾਂ,,ਰਿੰਕੂ ਮਿੱਤਲ ,ਸਾਈਕੋਟਰੋਪਿਕ ਨਸ਼ਾ ਤਸਕਰੀ, ਦੇ ਰਾਹੀਂ ਪਤਾ ਨਹੀ ਕਿੰਨ੍ਹੇ ਹੋਰ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਾ ਕੇ ਮੌਤ ਦੇ ਮੂੰਹ ਚ, ਧੱਕਣ ਲਈ ਮਜ਼ਬੂਰ ਕਰ ਦਿੰਦਾ। ਇੱਥੇ ਹੀ ਬੱਸ ਨਹੀਂ ਰਿੰਕੂ ਦੇ ਕਾਲੇ ਕਾਰੋਬਾਰ ਦੀਆਂ ਜੜ੍ਹਾਂ ਬਰਨਾਲਾ ਤੋਂ ਅੰਤਰਰਾਜ਼ੀ ਪੱਧਰ ਤੱਕ ਪਹੁੰਚਣ ਤੋਂ ਅੱਗੇ ਵੱਧ ਕੇ ਕੱਲਕੱਤਾ ਤੋਂ ਸਮੁੰਦਰੀ ਰਾਹ ਅੰਤਰ ਰਾਸ਼ਟਰੀ ਪੱਧਰ ਤੇ ਪਹੁੰਚਣਾ ਯਕੀਨੀ ਹੋ ਜਾਂਦਾ।
  • ਆਖਿਰ ਸ਼ਨੀਵਾਰ ਵੱਡੇ ਤੜਕੇ ਤੱਕ ਕਿਉਂ ਚੱਲੀ ਅਦਾਲਤ,,,
    ਪੰਜਾਬ ਦੇ ਇਤਿਹਾਸ ਚ,ਪਹਿਲੀ ਵਾਰ,ਰਾਤ ਨੂੰ ਢਾਈ ਵਜੇ ਤੱਕ ਬਰਨਾਲਾ ਅਦਾਲਤ ਦਾ ਕੰਮ-ਕਾਰ ਚੱਲਣਾ ਵੀ ਨਵਾਂ ਰਿਕਾਰਡ ਸਥਾਪਿਤ ਕਰ ਗਿਆ ਹੈ। ਲੋਕਾਂ ਦੇ ਮਨ ਵਿੱਚ ਉੱਠ ਰਹੇ ਇਸ ਸਵਾਲ ਦਾ ਜਵਾਬ ਜੋ ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਤੋਂ ਸਾਹਮਣੇ ਆਇਆ ਹੈ, ਉਸ ਅਨੁਸਾਰ ਸ਼ੁਕਰਵਾਰ ਦੀ ਸ਼ਾਮ ਕਰੀਬ 6 ਵਜ਼ੇ ਪੁਲਿਸ ਪਾਰਟੀ, ਡਿਊਟੀ ਮੈਜਿਸਟ੍ਰੇਟ ਕੁਲਵਿੰਦਰ ਕੌਰ ਦੀ ਕੋਠੀ ,ਨਸ਼ਾ ਕਿੰਗ ਰਿੰਕੂ ਮਿੱਤਲ ਤੇ ਉਸਦੇ ਸਥਾਪਿਤ ਕਾਲੇ ਸਾਮਰਾਜ਼ ਦੇ ਸਹਿਯੋਗੀ ਮਥੁਰਾ ਤੋਂ ਚਾਲੀ ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਸਣੇ ਪੁਲਿਸ ਦੇ ਹੱਥੇ ਚੜ੍ਹੇ ਤਾਇਬ ਕੁਰੈਸ਼ੀ ਨੂੰ ਲੈ ਕੇ ਪਹੁੰਚ ਗਈ ਸੀ। ਪਰੰਤੂ ਜੱਜ ਨੇ ਦੋਵਾਂ ਦੋਸ਼ੀਆਂ ਨੂੰ ਸ਼ਨੀਵਾਰ ਨੂੰ ਸਵੇਰੇ ਪੇਸ਼ ਕਰਨ ਦਾ ਜੁਬਾਨੀ ਫੁਰਮਾਨ ਸੁਣਾ ਦਿੱਤਾ ਸੀ। ਭਰੋਸਯੋਗ ਸੂਤਰਾਂ ਮੁਤਾਬਿਕ ਉਦੋਂ ਤੱਕ ਸਰਕਾਰੀ ਵਕੀਲ ਤੋਂ ਵੀ ਪੁਲਿਸ ਨੇ ਰਿਮਾਂਡ ਪੇਪਰ ਨਾ ਫਾਰਵਰਡ ਕਰਵਾਇਆ ਤੇ ਨਾ ਹੀ ਉਥੇ ਬੁਲਾਇਆ ਸੀ। ਪਤਾ ਇਹ ਵੀ ਲੱਗਾ ਹੈ ਕਿ ਸਰਕਾਰੀ ਵਕੀਲ ਕੁਝ ਸਮੇਂ ਬਾਅਦ ਹੀ ਜੱਜ ਦੀ ਕੋਠੀ ਪਹੁੰਚ ਵੀ ਗਿਆ ਸੀ। ਇੱਨ੍ਹਾਂ ਹੀ ਨਹੀਂ, ਪੁਲਿਸ, ਸਰਕਾਰੀ ਵਕੀਲਾਂ ਦੀ ਕੁਝ ਤਕਰਾਰ ਵੀ ਹੋਈ, ਤਕਰਾਰ ਦੇ ਕੀ ਕਾਰਣ ਪੈਦਾ ਹੋਏ, ਇਹ ਦੋਵੇਂ ਧਿਰਾਂ ਹੀ ਬੇਹਤਰ ਜਾਣਦੀਆਂ ਹਨ। ਅਦਾਲਤ ਦੇ ਦੋਸੀਆਂ ਨੂੰ ਨਿਆਂਇਕ ਜਾਂ ਪੁਲਿਸ ਰਿਮਾਂਡ ਨਾ ਦੇਣ ਦੀ ਵਜ੍ਹਾ ਨਾਲ ਦੋਸ਼ੀਆਂ ਦੀ ਗੈਰਕਾਨੂੰਨੀ ਹਿਰਾਸਤ ਚ, ਹੋਣਾ ਸਾਬਿਤ ਹੋ ਜਾਣਾ ਸੀ,ਇਸ ਤਰਾਂ ਪੈਦਾ ਹੋਈ ਕਾਨੂੰਨੀ ਅੜ੍ਹਚਣ ਨੂੰ ਦੂਰ ਕਰਨ ਲਈ ਇੱਕ ਹੋਰ ਸੀਨੀਅਰ ਮਹਿਲਾ ਜਿਲ੍ਹਾ ਅਟਾਰਨੀ ਤੇ ਜੱਜ ਸਾਹਿਬਾ ਦੀ ਕਰੀਬੀ ਰਿਸ਼ਤੇਦਾਰ ਦੀਆਂ ਸੇਵਾਵਾਂ ਲਈਆਂ ਗਈਆਂ। ਆਖਿਰ ਅਦਾਲਤ ਨੂੰ ਰਾਤ ਨੂੰ ਹੀ ਖੋਹਲਣ ਦੀ ਸਹਿਮਤੀ ਬਣੀ। ਸਰਕਾਰੀ ਵਕੀਲ ਦੀ ਗੈਰਹਾਜ਼ਿਰੀ ਚ, ਹੀ ਰਿਕਵਰੀ ਦੀ ਵੱਡੀ ਖੇਪ ਚੋਂ ਕੈਮੀਕਲ ਜਾਂਚ ਲਈ ਸੈਂਪਲ ਲੈਣਾ ਬੜਾ ਚੁਣੌਤੀਪੂਰਣ ਕੰਮ ਸੀ। ਜਿਸ ਨੂੰ ਸ਼ਨੀਵਾਰ ਦੀ ਸੁਭ੍ਹਾ ਤੜਕੇ ਕਰੀਬ ਢਾਈ ਵਜ਼ੇ ਤੱਕ ਸਮਾਪਤ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਇੱਕ ਦਿਨ ਦਾ ਰਿਮਾਂਡ ਦੇ ਕੇ ਪੈਦਾ ਹੋਣ ਵਾਲੀ ਸੰਭਾਵਿਤ ਕਾਨੂੰਨੀ ਅੜਚਣ ਨੂੰ ਦੂਰ ਕਰ ਦਿੱਤਾ ਗਿਆ। ਸ਼ਨੀਵਾਰ ਨੂੰ ਬਾਅਦ ਦੁਪਹਿਰ ਦੋਵਾਂ ਦੇਸ਼ੀਆਂ ਦੇ ਪੁਲਿਸ ਰਿਮਾਂਡ ਦੀ ਮਿਆਦ ਸਮਾਪਤ ਹੋਣ ਤੋਂ ਪਹਿਲਾਂ ਸੀਜੀਐਮ ਵਿਨੀਤ ਕੁਮਾਰ ਨਾਰੰਗ ਦੀ ਅਦਾਲਤ ਚ, ਪੇਸ਼ ਕੀਤਾ। ਜਿਨ੍ਹਾਂ ਨੇ ਦੋਵਾਂ ਦੋਸ਼ੀਆਂ ਦੀ ਪੁਲਿਸ ਰਿਮਾਂਡ ਦੀ ਮਿਆਦ ਹੋਰ ਵਧਾ ਦਿੱਤੀ। ਹੁਣ ਸੋਮਵਾਰ ਨੂੰ ਫਿਰ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ।
  • -ਹੁਣ ਰਿੰਕੂ ਤੇ ਕੁਰੈਸ਼ੀ ਦੀ ਹੋਊ ਜੁਆਇੰਟ ਇਨਵੈਸਟੀਗੇਸ਼ਨ
    ਸੀਆਈਏ ਦੇ ਇੰਚਾਰਜ਼ ਅਤੇ ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਨੂੰ ਬੇ-ਪਰਦ ਕਰਨ ਦੇ ਆਪਰੇਸ਼ਨ ਦੇ ਹੀਰੋ ਬਣ ਕੇ ਉੱਭਰੇ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਦੱਸਿਆ ਦੋਵਾਂ ਦੋਸ਼ੀਆਂ ਦੀ ਜੁਆਇੰਟ ਇਨਵੇਸਟੀਗੇਸ਼ਨ ਅਤੇ ਰੈਕਟ ਵਿੱਚ ਸ਼ਾਮਿਲ ਹੋਰ ਦੋਸ਼ੀਆਂ ਸਬੰਧੀ ਤੇ ਹੋਰ ਨਸ਼ਾ ਬਰਾਮਦ ਕਰਨ ਦੀ ਲੋੜ ਬਾਰੇ ਅਦਾਲਤ ਨੂੰ ਦੱਸ ਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।

Spread the love
Scroll to Top