ਪੁਲੀਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ

Spread the love

ਪੁਲੀਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ
ਫ਼ਤਹਿਗੜ੍ਹ ਸਾਹਿਬ, 07 ਸਤੰਬਰ
ਸ਼੍ਰੀ ਦਿਗਵਿਜੇ ਕਪਿਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਿਆਂ ਦੇ ਖਿਲਾਫ ਮੁਹਿੰਮ ਤਹਿਤ ਡਾ.ਰਵਜੋਤ ਗਰੇਵਾਲ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਜਸਪਿੰਦਰ ਸਿੰਘ ਗਿੱਲ, ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾ ਅਨੁਸਾਰ ਜੰਗਜੀਤ ਸਿੰਘ , ਉਪ ਕਪਤਾਨ ਪੁਲਿਸ ਸਰਕਲ ਅਮਲੋਹ ਜੀ ਦੀ ਹਾਜਰੀ ਵਿੱਚ ਸੀ ਆਈ ਏ ਸਰਹਿੰਦ ਅਤੇ ਥਾਣਾ ਗੋਬਿੰਦਗੜ੍ਹ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ 1,17,140 ਨਸ਼ੇ ਵਾਲੀਆ ਗੋਲੀਆਂ / ਕੈਪਸੂਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਥਾਣਾ ਗੋਬਿੰਦਗੜ੍ਹ ਪੁਲਿਸ ਨੇ ਸੁਪਰ ਮਿਲਕ ਪਲਾਂਟ ਦੇ ਨਜਦੀਕ ਮੰਡੀ ਗੌਬਿੰਦਗੜ੍ਹ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਅੰਬਾਲਾ ਸਾਈਡ ਤੋਂ ਆ ਰਹੀ ਇੱਕ ਸਲੀਪੁਰ ਬੱਸ ਸ੍ਰੀ ਸਤਿਗੁਰੂ ਟਰੈਵਲਜ਼ ਨੂੰ ਚੈਕਿੰਗ ਲਈ ਰੋਕਿਆ, ਜਿਸ ਦੇ ਸਲੀਪਰ ਨੰਬਰ 01 ਵਿੱਚ ਇੱਕ ਸਰਦਾਰ ਵਿਅਕਤੀ ਆਪਣੇ ਕੋਲ ਦੋ ਬੈਗ ਰੱਖੀ ਪਿਆ ਸੀ, ਜੋ ਥੋੜਾ ਸ਼ੱਕੀ ਜਾਪਦਾ ਸੀ।ਜਿਸ ਨੇ ਪੁੱਛਣ ਤੇ ਆਪਣਾ ਨਾਮ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਲਟੋਹਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਦੱਸਿਆ ਅਤੇ ਕਿਹਾ ਕਿ ਮੇਰਾ ਇੱਕ ਸਮਾਨ ਵਾਲਾ ਬੋਰਾ ਬੱਸ ਦੀ ਡਿੱਗੀ ਵਿੱਚ ਵੀ ਪਿਆ ਹੈ ਜਿਸ ਤੇ ਬਾਕੀ ਦੀ ਪੁਲਿਸ ਪਾਰਟੀ ਬੱਸ ਦੀ ਡਿੱਗੀ ਖੁਲਵਾ ਕੇ ਚੈੱਕ ਕਰਨ ਲੱਗੀ ਤਾਂ ਮਨਦੀਪ ਸਿੰਘ ਜਦੋਂ ਕਡੰਕਟਰ ਤਾਕੀ ਵਿੱਚੋਂ ਥੱਲੇ ਉਤਰਿਆ ਤਾਂ ਪੁਲਿਸ ਮੁਲਾਜ਼ਮ ਨੂੰ ਚਖਮਾ ਦੇ ਕੇ ਟ੍ਰੈਫਿਕ ਦੇ ਵਿੱਚ ਦੀ ਮੌਕਾ ਤੋ ਫਰਾਰ ਹੋ ਗਿਆ।ਜਿਸ ਤੇ ਜੰਗਜੀਤ ਸਿੰਘ, ਉਪ ਕਪਤਾਨ ਪੁਲਿਸ ਸਰਕਲ ਅਮਲੋਹ ਨੂੰ ਮੌਕਾ ਤੇ ਬੁਲਾ ਕੇ ਮਨਦੀਪ ਸਿੰਘ ਦੇ ਦੋਵੇਂ ਬੈਗਾਂ ਦੀ ਤਲਾਸ਼ੀ ਕੀਤੀ ਗਈ ਤਾਂ ਇੱਕ ਬੈਗ ਵਿੱਚੋਂ 97 ਡੱਬੇ  ਅਲਪਰਾਜ਼ੋਲਮ ਟੈਬਲੇਟ (ਕੁੱਲ 58200 ਗੋਲੀਆ) ਅਤੇ ਦੂਜੇ ਡੱਬੇ ਵਿੱਚੋਂ 56 ਡੱਬੇ Pyeevon Spas Plus Capsules (ਕੁੱਲ 13440 ਕੈਪਸੂਲ) ਬਰਾਮਦ ਹੋਏ। ਜਦੋਂ ਬੱਸ ਡਰਾਇਵਰ ਅਤੇ ਹੈਲਪਰ ਦੀ ਮਦਦ ਨਾਲ ਬੱਸ ਦੀ ਡਿੱਗੀ ਖੋਲ ਕੇ ਚੈੱਕ ਕੀਤੀ ਗਈ ਤਾਂ ਬੱਸ ਹੈਲਪੁਰ ਨੇ ਮਨਦੀਪ ਸਿੰਘ ਦਾ ਸਮਾਨ ਇੱਕ ਥੈਲਾ ਡਿੱਗੀ ਵਿੱਚੋਂ ਬਾਹਰ ਕੱਢਿਆ ਜਿਸ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ 91 ਡੱਬੇ Tramadol Hydrochloride Tablets (ਕੁੱਲ 45500 ਗੋਲੀਆਂ) ਬਰਾਮਦ ਹੋਈਆ। ਜਿਸ ਤੇ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ ਦੋਸ਼ੀ ਮਨਦੀਪ ਸਿੰਘ ਦੇ ਖਿਲਾਫ ਮੁਕੱਦਮਾ ਅਧ 22 C/61/85 NDPS Act ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਕਰਵਾਇਆ ਗਿਆ।

Spread the love

1 thought on “ਪੁਲੀਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ”

  1. Pingback: ਪੁਲੀਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ

Comments are closed.

Scroll to Top