ਪੈਟ੍ਰੋਲ ਪੰਪ ਤੇ ਖੋਹ ਦੀ ਕੋਸ਼ਿਸ਼, ਕਰਿੰਦਿਆਂ ਦੀ ਕੁੱਟਮਾਰ

Spread the love

ਰਘਬੀਰ ਹੈਪੀ /ਅਦੀਸ਼ ਗੋਇਲ ,ਬਰਨਾਲਾ 11 ਦਸੰਬਰ 2022

    ਸ਼ਹਿਰ ਦੇ ਜੌੜੇ ਪੰਪਾਂ ਕੋਲ ਅਤੇ ਪੁਲਿਸ ਨਾਕੇ ਤੋਂ ਕੁੱਝ ਕਦਮਾਂ ਦੀ ਦੂਰੀ ਤੇ ਸਥਿਤ ਪੈਟ੍ਰੋਲ ਪੰਪ ਪਰ , ਦੇਰ ਸ਼ਾਮ ਕਰੀਬ ਛੇ ਵਜੇ,ਪੈਟ੍ਰੋਲ ਪਵਾਉਣ ਆਏ ਕੁੱਝ ਨੌਜਵਾਨਾਂ ਨੇ ਕੈਸ਼ ਖੋਹ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਪਰੰਤੂ ਪੰਪ ਦੇ ਕਾਰਿੰਦਿਆਂ ਨੇ ਜਦੋਂ ਵਿਰੋਧ ਕੀਤਾ ਤਾਂ ਖੋਹ ਕਰਨ ਵਾਲਿਆਂ ਨੇ ਕਾਰਿੰਦਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਵੀ  ਕੀਤੀ।                                        ਜਦੋਂ ਬਚਾਉ ਬਚਾਉ ਦਾ ਰੌਲਾ ਪਾਇਆ ਤਾਂ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏਐਸਆਈ ਮੱਘਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕਾ ਵਾਰਦਾਤ ਤੇ ਪਹੁੰਚ ਗਈ। ਪੰਪ ਮਾਲਿਕ ਉੱਤਮ ਬਾਂਸਲ ਨੇ            ਦੱਸਿਆ ਕਿ ਕੁੱਝ ਨੌਜਵਾਨ ਤੇਲ ਪਵਾਉਣ ਲਈ ਪਹੁੰਚੇ, ਜਦੋਂ  ਕਾਰਿੰਦੇ ਅਰਸ਼ਦੀਪ ਨੇ ਤੇਲ ਪਾ ਕੇ,ਪੈਸੇ ਮੰਗੇ ਤਾਂ ਨੌਜਵਾਨਾਂ ਨੇ ਕੈਸ਼ ਖੋਹਣ ਦਾ ਯਤਨ ਕੀਤਾ। ਪੈਟ੍ਰੋਲ ਪੰਪ ਦੇ ਕਾਰਿੰਦੇ ਅਰਸ਼ਦੀਪ ਨੇ ਦੱਸਿਆ ਕਿ ,ਕੁੱਟਮਾਰ ਕਰਨ ਵਾਲਿਆਂ ਚੋਂ ਇੱਕ ਨੇ ਪਹਿਲਾਂ ਤੇਲ ਪਾਉਣ ਲਈ ਕਿਹਾ, ਜਦੋਂਕਿ ਉਸਦੇ ਹੋਰ ਪੰਜ ਛੇ ਸਾਥੀ ਕੋਲੇ ਘੇਰਾ ਪਾ ਕੇ ਖੜ੍ਹ ਗਏ। ਉਨ੍ਹਾਂ ਵਿਚੋਂ ਇੱਕ ਨੌਜਵਾਨ ,ਜਿਸ ਨੇ ਕੈਸ਼ ਖੋਹਣ ਦੀ ਕੋਸ਼ਿਸ਼ ਕੀਤੀ, ਉਹ ਨਸ਼ੇ ਵਿੱਚ ਧੁੱਤ ਜਾਪਦਾ ਸੀ,ਉਸ ਤੋਂ ਸਹੀ ਢੰਗ ਨਾਲ ਖੜ੍ਹਿਆ ਵੀ ਨਹੀਂ ਜਾ ਰਿਹਾ ਸੀ। ਅਰਸ਼ ਨੇ,ਕਿਹਾ ,ਜਦੋਂ ਉਸਨੇ ਕੈਸ਼ ਖੋਹਣ ਦਾ ਵਿਰੋਧ ਕੀਤਾ ਤਾਂ ਨਸ਼ੇੜੀ ਨੌਜਵਾਨ ਨੇ,ਗਲ ਦਬਾ ਕੇ,ਜਾਨੋ ਮਾਰ ਦੇਣ ਦਾ ਯਤਨ ਕੀਤਾ। ਜਦੋਂ ਦੂਸਰਾ ਕਾਰਿੰਦਾ ਬਚਾਅ ਲਈ ਅੱਗੇ ਵਧਿਆ ਤਾਂ ਦੋਸੀਆਂ ਨੇ,ਉਸ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਆਖਿਰ ਰੌਲਾ ਪਾਉਣ ਤੋਂ ਬਾਅਦ ਸਾਰੇ ਦੋਸ਼ੀ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਵਹੀਕਲਾਂ ਸਣੇ ਭੱਜ ਗਏ। ਮੌਕਾ ਵਾਰਦਾਤ ਤੇ ਪਹੁੰਚੇ ਥਾਣੇਦਾਰ ਮੱਘਰ ਸਿੰਘ ਨੇ ਕਿਹਾ ਕਿ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਫੁਟੇਜ ਤੋਂ ਦੋਸ਼ੀਆਂ ਦੀ ਸ਼ਨਾਖਤ ਕਰਕੇ, ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਕੇ,ਦੋਸੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਪੰਪ ਮਾਲਿਕ ਦੇ ਚਾਚਾ ਰਘੁਨਾਥ ਬਾਂਸਲ ਨੇ ਕਿਹਾ ਕਿ ਕਰੀਬ ਛੇ ਮਹੀਨੇ ਪਹਿਲਾਂ ਪੰਪ ਤੇ ਕੁੱਝ ਵਿਅਕਤੀਆਂ ਨੇ ਗੁੰਡਾਗਰਦੀ ਕੀਤੀ ਸੀ,ਜਿਸ ਤੋਂ ਬਾਅਦ ਪੁਲਿਸ ਨੇ ਉਲਟਾ ਪੰਪ ਮਾਲਿਕ ਸੰਜੂ ਬਾਂਸਲ ਵੱਲੋਂ ਆਪਣੇ ਬਚਾਅ ਲਈ, ਗੋਲੀ ਚਲਾਉਣ ਤੇ ਹੀ ,ਪੁਲਿਸ ਨੇ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਅੱਜ ਦੀ ਘਟਨਾ ਪਿੱਛੇ ਵੀ ,ਪਹਿਲਾਂ ਗੁੰਡਾਗਰਦੀ ਕਰਨ ਵਾਲਿਆਂ ਦੀ ਸਾਜਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਅਮਨ ਕਾਨੂੰਨ ਨਾ ਦੀ ਕੋਈ ਚੀਜ ਹੀ ਨਹੀਂ ਬਚੀ ਤੇ ਗੁੰਡਿਆਂ ਦੇ ਹੌਸਲੇ ਬੁਲੰਦ ਹਨ ਤੇ ਵਪਾਰੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਅਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੁਹਾਰ ਵੀ ਲਾਈ।  

 


Spread the love
Scroll to Top