ਬਰਨਾਲਾ 22 ਮਾਰਚ 2020
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ Essential commodities act, 1955 ਤਹਿਤ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਬਰਨਾਲਾ ਅੰਦਰ ਜੇਕਰ ਕਿਸੇ ਵੀ ਕੈਮਿਸਟ/ਹਸਪਤਾਲ ਵੱਲੋਂ, ਕੰਪਨੀ ਦੁਆਰਾ ਤੈਅ ਰੇਟ ਤੋਂ ਵੱਧ ਕੀਮਤ ‘ਤੇ ਕੋਈ ਵੀ ਦਵਾਈ ਜਾਂ ਲੋੜੀਂਦੀ ਵਸੂਤ (ਫੇਸ ਮਾਸਕ, ਸੈਨੇਟਾਈਜ਼ਰ ਤੇ ਹੋਰ) ਵੇਚੀ ਜਾਂਦੀ ਹੈ ਜਾਂ ਉਸ ਦੀ ਜਮ੍ਹਾਂਖੋਰੀ ਕੀਤੀ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਬੀਮਾਰੀ ਵਿਸ਼ਵ ਭਰ ਵਿੱਚ ਫੈਲ ਰਹੀ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋ ਨੋਟੀਫਿਕੇਸ਼ਨ ਜਾਰੀ ਕਰ ਕੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਬੀਮਾਰੀ ਦੇ ਫੈਲਾਅ ਤੋਂ ਬਚਾਅ ਲਈ ਆਮ ਲੋਕਾਂ ਵੱਲੋਂ ਫੇਸ ਮਾਸਕ/ਸੈੇਨੇਟਾਈਜ਼ਰ ਤੇ ਹੋਰ ਲੋੜੀਂਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਕੁਝ ਕੈਮਿਸਟਾਂ/ਹਸਪਤਾਲਾਂ ਵੱਲੋਂ ਇਨ੍ਹਾਂ ਵਸਤੂਆਂ ਨੂੰ ਤੈਅ ਰੇਟਾਂ ਤੋਂ ਵੱਧ ਕੀਮਤ ‘ਤੇ ਵੇਚਿਆ ਜਾ ਰਿਹਾ ਹੈ ਤੇ ਇਨ੍ਹਾਂ ਦੀ ਜਮ੍ਹਾਂਖੋਰੀ ਵੀ ਕੀਤੀ ਜਾ ਰਹੀ ਹੈ। ਇਸ ਲਈ ਜੇਕਰ ਕਿਸੇ ਵੀ ਕੈਮਿਸਟ/ਹਸਪਤਾਲ ਵੱਲੋਂ ਤੈਅ ਰੇਟ ਤੋਂ ਵੱਧ ਕੀਮਤ ‘ਤੇ ਕੋਈ ਵੀ ਦਵਾਈ ਜਾਂ ਲੋੜੀਂਦੀ ਵਸਤੂ (ਫੇਸ ਮਾਸਕ, ਸੈਨੇਟਾਈਜ਼ਰ ਤੇ ਹੋਰ) ਵੇਚੀ ਜਾਂਦੀ ਹੈ ਜਾਂ ਉਸ ਦੀ ਜਮ੍ਹਾਂਖੋਰੀ ਕੀਤੀ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜ਼ਿਹਾ ਕਰਨ ਵਾਲਿਆਂ ਦੀ ਸੂਚਨਾ ਪ੍ਰਸ਼ਾਸ਼ਨ ਨੂੰ ਤੁਰੰਤ ਦਿੱਤੀ ਜਾਵੇ।