* ਮੁੱਖ ਖੇਤੀਬਾੜੀ ਅਫਸਰ ਵੱਲੋਂ ਪਿੰਡ ਸੁਰਜੀਤਪੁਰਾ ਕੋੋਠੇ, ਸੇਖਾ, ਜਲੂਰ ਤੇ ਠੁੱਲੇਵਾਲ ਦਾ ਦੌਰਾ
* ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਸ਼ਲ
ਬਰਨਾਲਾ,
ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਦੇ ਉਦੇਸ਼ ਅਤੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਲੜੀ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪਿੰਡ ਸੁਰਜੀਤਪੁਰਾ ਕੋੋਠੇ, ਸੇਖਾ, ਜਲੂਰ ਤੇ ਠੁੱਲੇਵਾਲ ਸਣੇ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ।
ਉਨਾਂ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ 5000 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਇਸ ਸਕੀਮ ਅਧੀਨ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਫਸਲ ਬੀਜਣ ਵਾਲੇ ਕਿਸਾਨ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ 23500 ਰੁਪਏ ਪ੍ਰਤੀ ਹੈਕਟੇਅਰ ਵੀ ਦਿੱਤੇ ਜਾਣਗੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਆਖਿਆ ਕਿ ਪਿੰਡ ਸੁਰਜੀਤਪੁਰਾ ਕੋਠੇ ਵਿਖੇ ਕਿਸਾਨ ਜਗਤਾਰ ਸਿੰਘ ਦੇ ਮੱਕੀ ਦੇ ਖੇਤਾਂ ਵਿਚ ਫਾਲ ਆਰਮੀ ਵਰਮ ਕੀੜੇ ਸਬੰਧੀ ਸਰਵੇਖਣ ਕੀਤਾ ਗਿਆ ਹੈ ਤੇ ਖੇਤ ਵਿੱਚ ਕਿਸੇ ਵੀ ਕੀੜੇ ਦਾ ਹਮਲਾ ਵੇਖਣ ਨੂੰ ਨਹੀਂ ਮਿਲਿਆ। ਇਸ ਦੌਰਾਨ ਉਨਾਂ ਦੱਸਿਆ ਕਿ ਕਿਸਾਨ ਨਿਰਮਲ ਸਿੰਘ ਪਿੰਡ ਕੋਠੇ ਸੁਰਜੀਤਪੁਰਾ ਨੇ 25 ਸਤੰਬਰ 2019 ਨੂੰ ਆਲੂਆਂ ਦੀ ਫਸਲ ਲਾਈ ਸੀ ਅਤੇ ਦਸੰਬਰ 2019 ਨੂੰ ਪੁਟਾਈ ਕਰ ਕੇ ਆਲੂ 23 ਰੁਪਏ ਪ੍ਰਤੀ ਕਿਲੋ ਨਾਲ ਵੇਚ ਕੇ ਚੰਗਾ ਮੁਨਾਫਾ ਕਮਾਇਆ ਅਤੇ ਝਾੜ ਵੀ 75 ਕੁਇੰਟਲ ਰਿਹਾ ਅਤੇ ਫਿਰ ਦਸੰਬਰ ਵਿੱਚ ਆਲੂਆਂ ਦੀ ਬਿਜਾਈ ਕੀਤੀ ਅਤੇ ਫਸਲ ਬਹੁਤ ਵਧੀਆ ਖੜੀ ਹੈ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਪਿੰਡ ਕੋਠੇ ਸੁਰਜੀਤਪੁਰਾ ਦੇ ਕਿਸਾਨ ਬਖਤੌਰ ਸਿੰਘ, ਜੋ ਆਲੂਆਂ ਤੋਂ ਬਾਅਦ ਮੱਕੀ ਦੀ ਕਾਸ਼ਤ 75 ਏਕੜ ਰਕਬੇ ਵਿਚ ਕਰਦਾ ਹੈ, ਦੇ ਖੇਤ ਦਾ ਵੀ ਦੌਰਾ ਕੀਤਾ ਅਤੇ ਕਿਸਾਨ ਦੇ ਉਪਪਰਾਲੇ ਦੀ ਸ਼ਲਾਘਾ ਕੀਤਾ।
ਇਸ ਤੋਂ ਇਲਾਵਾ ਟੀਮ ਨੇ ਕਿਸਾਨ ਸਰਦਾਰ ਜਗਤਾਰ ਸਿੰਘ ਦੇ ਡੇਅਰੀ ਫਾਰਮ ਵੇਖਣ ਦਾ ਦੌਰਾ ਕੀਤਾ, ਜੋ ਡੇਅਰੀ ਫਾਰਮਿੰਗ ਦੇ ਨਾਲ ਨਾਲ ਮੱਕੀ ਦੀ ਕਾਸ਼ਤ 75 ਏਕੜ ਰਕਬੇ ਵਿਚ ਕਰਦਾ ਹੈ ਅਤੇ ਮੱਕੀ ਦਾ ਅਚਾਰ ਬਣਾਉਦਾ ਹੈ। ਇਸ ਮੌਕੇ ਡਾ. ਬਲਦੇਵ ਸਿੰਘ ਨੇ ਕਿਸਾਨਾਂ ਦੀ ਫਸਲੀ ਵਿਭਿੰਨਤਾ ਪ੍ਰਤੀ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਹੋਰ ਕਿਸਾਨ ਵੀ ਇਨਾਂ ਕਿਸਾਨਾਂ ਤੋਂ ਪ੍ਰੇਰਨਾ ਲੈਣ।
ਇਸ ਮੌਕੇ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ, ਡਾ. ਗੁਰਚਰਨ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸੁਨੀਤਾ ਰਾਣੀ ਤੇ ਅਗਾਹਵਧੂ ਕਿਸਾਨ ਨਿਰਮਲ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।