ਫੋਟੋ ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ਼ ਸੁਣਨ ਲਈ ਪ੍ਰਸ਼ਾਸ਼ਨ ਵੱਲੋਂ ਸਮਾਂ ਤੈਅ

Spread the love

19 , 20 ਨਵੰਬਰ ਅਤੇ 3,4 ਦਸੰਬਰ ਨੂੰ ਬੂਥਾਂ ਉੱਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ


ਰਘਵੀਰ ਹੈਪੀ, ਬਰਨਾਲਾ, 7 ਨਵੰਬਰ 2022 

   ਡਾ ਹਰੀਸ਼ ਕੁਮਾਰ ਨਈਅਰ, ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਬਰਨਾਲਾ ਨੇ ਦੱਸਿਆ ਕਿ ਯੋਗਤਾ 1 ਜਨਵਰੀ 2023 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ ਬਰਨਾਲਾ ਵਿੱਚ ਪੈਂਦੇ ਤਿੰਨੋ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਵਿੱਚ 9 ਨਵੰਬਰ ਤੋਂ 8 ਦਸੰਬਰ ਤੱਕ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ ਇਸ ਸਮੇਂ ਦੌਰਾਨ ਦਾਅਵੇ/ ਇਤਰਾਜ਼ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਅਤੇ ਵੋਟਰ ਹੈਲਪਲਾਈਨ ਐੱਪ ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ। ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 19 ਨਵੰਬਰ 2022 (ਸ਼ਨੀਵਾਰ), 20 ਨਵੰਬਰ 2022 (ਐਤਵਾਰ) ਅਤੇ 3 ਦਸੰਬਰ 2022 (ਸ਼ਨੀਵਾਰ) ਅਤੇ 4 ਦਸੰਬਰ 2022 (ਐਤਵਾਰ) ਨੂੰ ਸਾਰੇ ਪੋਲਿੰਗ ਸਟੇਸ਼ਨਾਂ ਤੇ ਸੁਪਰਵਾਈਜਰਾਂ/ ਬੀ.ਐਲ.ਓਜ ਰਾਹੀਂ ਸਪੈਸ਼ਲ ਕੈਂਪ ਲਗਾਏ ਜਾਣਗੇ।

ਇਸ ਤੋਂ ਇਲਾਵਾ ਦਾਅਵੇ/ ਇਤਰਾਜ਼ ਪੋਲਿੰਗ ਏਰੀਏ ਦੇ ਸਬੰਧਤ ਬੀ.ਐਲ.ਓਜ਼, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰ ਜਾਂ ਜਿਲ੍ਹਾ ਚੋਣ ਦਫਤਰ, ਬਰਨਾਲਾ ਵਿਖੇ ਦਸਤੀ ਜਾ ਡਾਕ ਦੁਆਰਾ ਵੀ ਦਿੱਤੇ ਜਾ ਸਕਦੇ ਹਨ। ਇਸ ਲਈ ਜੇਕਰ ਕੋਈ ਵਿਅਕਤੀ 1 ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ। ਅਤੇ ਉਸ ਨੇ ਆਪਣੀ ਵੋਟ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਉਹ 9 ਨਵੰਬਰ 2022 ਤੋਂ 8 ਦਸੰਬਰ 2022 ਫਾਰਮ ਨੰ.6 ਵਿੱਚ ਵੋਟ ਬਣਾਉਣ ਲਈ ਬਿਨੈ ਪੱਤਰ ਦੇ ਸਕਦਾ ਹੈ।

ਪ੍ਰਵਾਸੀ ਭਾਰਤੀ ਆਪਣੀ ਵੋਟ ਫਾਰਮ ਨੰ. 6-ਓ ਰਾਹੀਂ ਦਰਜ ਕਰਵਾ ਸਕਦੇ ਹਨ। ਵੋਟਰ ਸੂਚੀ ਵਿੱਚ ਪਹਿਲਾ ਦਰਜ ਵੋਟ ਕਟਵਾਉਣ ਫਾਰਮ ਨੰ.7, ਵੋਟ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰ.8 ਅਤੇ ਉਸੇ ਚੋਣ ਹਲਕੇ ਦੇ ਵਿੱਚ ਹੀ ਰਿਹਾਇਸ਼ ਦੀ ਤਬਦੀਲੀ ਸਬੰਧੀ ਫਾਰਮ ਨੰ.8ਓ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਜਿਹੜੇ ਵਿਅਕਤੀ ਪਹਿਲਾਂ ਹੀ ਬਤੌਰ ਵੋਟਰ ਰਜਿਸਟਰਡ ਹਨ ਉਹਨਾਂ ਦੇ ਆਧਾਰ ਕਾਰਡ ਦਾ ਡਾਟਾ ਵੋਟਰ ਸੂਚੀ ਨਾਲ ਲਿੰਕ ਕਰਵਾਉਣਾ ਲਾਜਮੀ ਹੈ ਇਸ ਸਬੰਧੀ ਮਿਤੀ 20 ਨਵੰਬਰ 2022 ਨੂੰ ਸ਼ਪੈਸ਼ਲ ਕੈਪ ਸਾਰੇ ਪੋਲਿੰਗ ਬੂਥਾਂ ਤੇ ਲਗਾਇਆ ਜਾ ਰਿਹਾ ਹੈ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।


Spread the love
Scroll to Top