Skip to content
* ਵਾਈਐਸ ਸਕੂਲ ਵਾਲਿਆਂ ਨੇ ਪੇਰੈਂਟਸ ਨੂੰ ਭੇਜੇ ਮੈਸਜ, ਕਿਹਾ ਕਰਫਿਊ ਤੋਂ ਬਾਅਦ ਕਰਵਾ ਦਿਉ ਦਾਖਿਲੇ, ਕੋਈ ਲੇਟ ਫੀਸ ਨਹੀਂ
* ਐਸਡੀਐਮ ਅਨਮੋਲ ਧਾਲੀਵਾਲ ਨੇ ਵੀ ਪ੍ਰਬੰਧਕਾਂ ਨੂੰ ਕੋਸਿਆ
* ਸੀਬੀਐਸਈ ਤੋਂ ਮਾਨਤਾ ਪ੍ਰਾਪਤ ਵਾਈਐਸ ਸਕੂਲ ਦਾ ਪ੍ਰਬੰਧਕ ਦੇ ਰਿਹਾ ਸਰਕਾਰੀ ਸਕੂਲਾਂ ਦੀ ਉਦਾਹਰਣ
–ਕੁਲਵੰਤ ਰਾਏ ਗੋਇਲ, ਬਰਨਾਲਾ 26 ਮਾਰਚ
ਕਰਫਿਊ ਦੇ ਦੌਰਾਨ ਹੀ ਵਾਈਐਸ ਪਬਲਿਕ ਸਕੂਲ ਵਾਲਿਆਂ ਵੱਲੋਂ ਆਪਣੇ ਹੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ,, ਪਹਿਲਾਂ ਆਉ ਤੇ ਪਹਿਲਾਂ ਪਾਉ,, ਦੇ ਮੈਸਜ ਭੇਜ-ਭੇਜ਼ ਅਤੇ ਫੋਨ ਕਰ-ਕਰਕੇ ਪ੍ਰੇਸ਼ਾਨ ਕਰਨ ਦਾ ਮੁੱਦਾ ਬਰਨਾਲਾ ਟੂਡੇ ਦੁਆਰਾ ਬੁੱਧਵਾਰ ਨੂੰ ਪ੍ਰਮੁੱਖਤਾ ਨਾਲ ,,ਦੁਨੀਆਂ ਉਜੜਨ ਨੂੰ ਫਿਰੇ, ਕਮਲੀ ਨੂੰ ਚੜ੍ਹਿਆ ਗਿੱਧੇ ਦਾ ਚਾਅ,, ਸਿਰਲੇਖ ਹੇਠ ਨਸ਼ਰ ਕਰਨ ਤੋਂ ਬਾਅਦ ਪੂਰੀ ਤਰਾਂ ਭੱਖ ਗਿਆ ਸੀ। ਜਿੱਥੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸਕੂਲ ਪ੍ਰਬੰਧਕਾਂ ਨੂੰ ਅਜਿਹਾ ਕਰਨ ਤੋਂ ਸਖਤੀ ਨਾਲ ਵਰਜਿਆਂ, ਉੱਥੇ ਹੀ ,,ਬਰਨਾਲਾ ਟੂਡੇ,, ਦੀ ਨਸ਼ਰ ਖਬਰ ਤੇ ਸ਼ੋਸ਼ਲ ਮੀਡਿਆ ਤੇ ਲੋਕਾਂ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਪਾਈਆਂ ਫਿਟਕਾਰਾਂ ਨੇ ਪ੍ਰਬੰਧਕਾਂ ਨੂੰ ਇੱਕ ਨਵਾਂ ਹੋਰ ਮੈਸਜ ਪਾਉਣ ਲਈ ਮਜਬੂਰ ਕਰ ਦਿੱਤਾ। ਸਕੂਲ ਪ੍ਰਬੰਧਕਾਂ ਨੇ ਆਪਣੇ ਮੈਸਜ ਵਿੱਚ ਲਿਖਿਆ ਹੈ ਕਿ ਇਹ ਮੈਸਜ ਪੇਰੈਂਟਸ ਨੂੰ ਕਲੀਅਰ ਕਰਨ ਲਈ ਹੈ ਕਿ ਅਗਲੀਆਂ ਕਲਾਸਾਂ ਵਿੱਚ ਦਾਖਿਲਾ ਸਕੂਲ ਫਿਰ ਤੋਂ ਖੁੱਲਣ ਉਪਰੰਤ ਹੀ ਹੋਵੇਗਾ। ਦਾਖਿਲੇ ਲਈ ਕੋਈ ਲੇਟ ਫੀਸ ਜੁਰਮਾਨੇ ਦੇ ਤੌਰ ਤੇ ਵੀ ਨਹੀਂ ਹੋਵੇਗੀ। ਨਾ ਹੀ ਦਾਖਿਲੇ ਲਈ ਕੋਈ ਅੰਤਿਮ ਤਾਰੀਖ ਨਿਸਚਿਤ ਕੀਤੀ ਗਈ ਹੈ। ਕੁਝ ਵੀ ਹੋਰ ਜਾਨਣ ਲਈ ਸਕੂਲ ਦੀ ਮੋਬਾਇਲ ਐਪ ਵੀ ਚੈਕ ਕਰ ਸਕਦੇ ਹੋ। ਉੱਧਰ ਐਸਡੀਐਮ ਅਨਮੋਲ ਸਿੰਘ ਸਿੱਧੂ ਨੇ ਕਿਹਾ ਕਿ ਇਸ ਨੂੰ ਨੋਟ ਕਰ ਲਿਆ ਹੈ, ਅਸੀਂ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਰੋਕਣ ਲਈ ਆਦੇਸ਼ ਦਿਆਂਗੇ।
-ਸਕੂਲ ਪ੍ਰਬੰਧਕ ਵਰੁਣ ਭਾਰਤੀ ਨੇ ਪੱਤਰਕਾਰ ਨੂੰ ਭੇਜਿਆਂ ਮੈਸਜ
ਸਕੂਲ ਪ੍ਰਬੰਧਕ ਵਰੁਣ ਭਾਰਤੀ ਨੇ ਪੱਤਰਕਾਰ ਨੂੰ ਬੁੱਧਵਾਰ ਰਾਤ ਕਰੀਬ ਸਾਢੇ 11 ਵਜੇ ਤਿਨ ਵੱਟਸਅਪ ਮੈਸਜ ਭੇਜੇ, ਪਹਿਲਾ ਮੈਸਜ ਬਟਾਲਾ ਤੋਂ ਪ੍ਰਕਾਸ਼ਿਤ ਇੱਕ ਖਬਰ ਭੇਜ ਕੇ ਦੱਸਣ ਦੀ ਕੋਸ਼ਿਸ ਕੀਤੀ ਕਿ ਪੰਜਾਬ ਸਕੂਲ ਬੋਰਡ ਦੇ ਸਿੱਖਿਆ ਸਕੱਤਰ ਨੇ ਬੋਰਡ ਦੀਆਂ ਕਲਾਸਾਂ ਦੇ ਤਿਆਰ ਨਤੀਜੇ ਘੋਸ਼ਿਤ ਕਰਨ ਲਈ ਕਿਹਾ ਹੈ। ਦੂੁਸਰਾ ਮੈਸਜ ਗੌਰਮਿੰਟ ਹਾਈ ਸਕੂਲ ਰਾਜਪੁਰਾ ਟਾਊਨ ਵੱਲੋਂ ਦਾਖਲਿਆਂ ਸਬੰਧੀ ਗੂਗਲ ਫੋਰਮਜ ਤੇ ਦਿੱਤੇ ਇਸ਼ਤਿਹਾਰ ਦਾ ਸੀ। ਜਦੋਂ ਕਿ ਤੀਸਰੇ ਲਿਖ ਕੇ ਭੇਜੇ ਮੈਸਜ ਵਿੱਚ ਵਰੁਣ ਭਾਰਤੀ ਨੇ ਕਿਹਾ ਹੈ ਕਿ ਗੌਰਮਿੰਟ ਸਕੂਲ ਵੱਲੋਂ ਦਾਖਿਲਾ ਫਾਰਮ ਗੂਗਲ ਫੋਰਮ ਦੇ ਮਾਧਿਅਮ ਰਾਹੀਂ ਭੇਜੇ ਜਾ ਰਹੇ ਹਨ। ਦਰਅਸਲ ਸਕੂਲ ਦਾ ਗੈਰ ਇਨਸਾਨੀ ਰਵੱਈਆਂ ਲੋਕਾਂ ਸਾਹਮਣੇ ਆ ਜਾਣ ਤੋਂ ਬਾਅਦ ਵਰੁਣ ਭਾਰਤੀ ਇੱਨ੍ਹਾਂ ਬੋਖਲਾ ਗਏ ਕਿ ਉਸ ਨੂੰ ਬਰਨਾਲਾ ਟੂਡੇ ਦੇ ਪੱਤਰਕਾਰ ਨੂੰ ਕਰੀਬ ਅੱਧੀ ਰਾਤ ਨੂੰ ਮੈਸਜ ਭੇਜਣ ਲਈ ਮਜਬੂਰ ਹੋਣਾ ਪਿਆ, ਪਰੰਤੂ ਵਰੁਣ ਭਾਰਤੀ ਨੇ ਤਿੰਨੋਂ ਮੈਸਜਾਂ ਵਿੱਚ ਕਿਸੇ ਵੀ ਅਜਿਹੇ ਸਕੂਲ ਦਾ ਜਿਕਰ ਆਪਣਾ ਪੱਖ ਰੱਖਣ ਲਈ ਨਹੀ ਕੀਤਾ, ਕਿ ਫਲਾਂ ਸਕੂਲ ਨੇ ਲੋਕਾਂ ਨੂੰ ਮੈਸਜ ਭੇਜ ਕੇ ਆਨ ਲਾਈਨ ਫੀਸਾਂ ਜਮਾਂ ਕਰਵਾਉਣ ਲਈ ਕਿਹਾ ਹੋਵੇ। ਉਹ ਇਹ ਵੀ ਭੁੱਲ ਗਏ ਕਿ ਉਨ੍ਹਾਂ ਦਾ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਐਫੀਲੇਟਡ ਨਹੀਂ, ਬਲਕਿ ਵਾਈਐਸ ਸਕੂਲ ਸੀਬੀਐਸਈ ਨਾਲ ਐਫੀਲੇਟਡ ਹੈ। ਕਿੰਨ੍ਹਾਂ ਚੰਗਾ ਹੁੰਦਾ ਜੇਕਰ ਵਰੁਣ ਭਾਰਤੀ ਆਪਣਾ ਪੱਖ ਸੀਬੀਐਸਈ ਪੈਟਰਨ ਅਨੁਸਾਰ ਚੱਲ ਰਹੇ ਕਿਸੇ ਨਿੱਜੀ ਸਕੂਲ ਜਾਂ ਨਿਯਮ ਦਾ ਹਵਾਲਾ ਦੇ ਕੇ ਆਪਣੇ ਸਕੂਲ ਵੱਲੋਂ ਪਹਿਲਾਂ ਭੇਜੇ ਜਾ ਰਹੇ ਮੈਸਜ ਬਾਰੇ ਤੱਥਾਂ ਤੋਂ ਜਾਣੂ ਕਰਵਾਉਂਦੇ।