ਬਰਨਾਲਾ ਪੁਲਿਸ ਨੇ ਫੜ੍ਹ ਲਏ 2 ਡਰੱਗ ਤਸਕਰ, ਭਾਰੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ ਬਰਾਮਦ

Spread the love

1,50,000 ਨਸ਼ੀਲੀਆਂ ਗੋਲੀਆਂ ਤੇ ਦੋ ਕਾਰਾਂ ਸਣੇ ਦੋ ਜਣਿਆਂ ਨੂੰ ਕੀਤਾ ਗਿਰਫਤਾਰ


ਰਘਵੀਰ ਹੈਪੀ , ਬਰਨਾਲਾ 18 ਜਨਵਰੀ 2023 
     ਬਰਨਾਲਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ 1,50,000 ਨਸ਼ੀਲੀਆਂ ਗੋਲੀਆਂ ਅਤੇ ਦੋ ਕਾਰਾਂ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ । ਐਸ.ਐਸ. ਪੀ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਹੈ । ਇਸੇ ਕੜੀ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ,ਜਦੋਂ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਬੱਬੂ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਸ਼ੇਰਮਾਜਰਾ ਜਿਲਾ ਪਟਿਆਲਾ, ਉਸ ਕੋਲ ਇੱਕ ਸਕਾਰਪੀਉ ਗੱਡੀ ਨੰਬਰ PB 11 CL 6200 ਅਤੇ ਮਨਦੀਪ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਬਿੰਜਲਪੁਰ ਜਿਲਾ ਪਟਿਆਲਾ, ਜਿਸ ਪਾਸ XUV ਕਾਰ ਨੰਬਰੀ PB-13BB-8666 ਹੈ, ਜੋ ਇਹ ਦੋਵੇਂ ਜਾਣੇ ਇਹਨਾਂ ਗੱਡੀਆਂ ਵਿੱਚ ਬਾਹਰੋਂ ਨਸ਼ੀਲੀਆ ਗੋਲੀਆਂ ਲਿਆ ਕੇ ਜ਼ਿਲ੍ਹਾ ਬਰਨਾਲਾ ਦੇ ਹੰਡਿਆਇਆ ਦੇ ਕਸਬਾ ਦੀ ਸੈਂਸੀ ਬਸਤੀ ਵਿੱਚ ਸਪਲਾਈ ਕਰਨ ਦੀ ਤਾਕ ਵਿੱਚ ਹਨ।
   ਉਨ੍ਹਾਂ ਦੱਸਿਆ ਕਿ ਸੀਆਈਏ ਟੀਮ ਨੂੰ ਇਤਲਾਹ ਮਿਲਣ ਤੇ ਉਕਤਾਨ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰਬਰ 07 ਮਿਤੀ 18-01-2023 ਅ/ਧ 22/25/61/85 NDPS ACT ਥਾਣਾ ਸਦਰ ਬਰਨਾਲਾ ਦਰਜ ਕੀਤਾ ਗਿਆ। ਦੌਰਾਨੇ ਤਫ਼ਤੀਸ਼  ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਉਕਤ ਦੋਵਾਂ ਦੋਸ਼ੀਆਂ ਨੂੰ ਦੋਵੇਂ ਗੱਡੀਆਂ ਸਮੇਤ ਕਾਬੂ ਕੀਤਾ ਗਿਆ । ਦੋਸ਼ੀਆਂ ਤੋਂ ਪੁਲਿਸ ਨੇ ਕਬਜ਼ਾ ਵਿਚਲੀਆਂ ਗੱਡੀਆਂ ਦੀ ਚੈਕਿੰਗ ਕਰਨ ਪਰ ਉਹਨਾਂ ਦੇ ਕਬਜ਼ੇ ਵਿੱਚੋਂ 1,50,000 ਨਸ਼ੀਲੀਆਂ ਗੋਲੀਆਂ ਮਾਰਕਾ TRAMWEL SR 100 ਬ੍ਰਾਮਦ ਹੋਈਆਂ ਹਨ । ਇਹਨਾਂ ਗ੍ਰਿਫ਼ਤਾਰ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਮੁਕੱਦਮੇਂ ਦਰਜ ਹਨ। 

Spread the love
Scroll to Top