[embedyt] https://www.youtube.com/watch?v=iYC5TC3BYb4[/embedyt]ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਖਸ਼ੇ ਨਹੀਂ ਜਾਣਗੇ,ਭਾਂਵੇ ਉਹ ਕਿੱਡਾ ਵੱਡਾ ਕਿਉਂ ਨਾ ਹੋਵੇ
ਬੇਅੰਤ ਸਿੰਘ ਬਾਜਵਾ , ਚੰਡੀਗੜ੍ਹ, 17 ਜਨਵਰੀ 2023
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਫੈਸਲਾ ਲੈਂਦਿਆਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਮਾਨ ਨੇ ਲਾਈਵ ਹੋ ਕੇ ਇਹ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ, ਬਖਸ਼ੇ ਨਹੀਂ ਜਾਣਗੇ,ਭਾਂਵੇ ਉਹ ਕਿੰਨ੍ਹੇ ਹੀ ਵੱਡੇ ਕਿਉਂ ਨਾ ਹੋਣ। ਮਾਨ ਨੇ ਕਿਹਾ ਕਿ ਜ਼ੀਰਾ ਸ਼ਰਾਬ ਫ਼ੈਕਟਰੀ ਨੂੰ ਬੰਦ ਕਰਨ ਦੇ ਹੁਕਮ , ਕਾਨੂੰਨੀ ਅਤੇ ਵਾਤਾਵਰਣ ਮਾਹਿਰਾਂ ਨਾਲ ਵਿਚਾਰ ਵਟਂਦਰੇ ਤੋਂ ਬਾਅਦ ਲੋਕ ਹਿੱਤ ਵਿੱਚ, ਪੌਣ ਪਾਣੀ ਅਤੇ ਧਰਤੀ ਨੂੰ ਵਾਤਾਵਰਣ ਮੁਕਤ ਬਣਾਉਣ ਲਈ ਦਿੱਤੇ ਗਏ ਹਨ। ਵਰਨਣਯੋਗ ਹੈ ਕਿ ਜੀਰਾ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ, ਫੈਕਟਰੀ ਦੇ ਬਾਹਰ ਕਿਸਾਨ ਯੂਨੀਅਨਾਂ ਵੱਲੋਂ ਲੰਬੇ ਸਮੇਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ।