ਭਲ੍ਹਕੇ ਸਰਕਾਰ ਪਹੁੰਚੇਗੀ ਤੁਹਾਡੇ ਦੁਆਰ’ ਪਿੰਡ ਠੁੱਲੀਵਾਲ ’ਚ ਲੱਗੇਗਾ ਕੈਂਪ

Spread the love

ਵੱਖ-ਵੱਖ ਵਿਭਾਗਾਂ ਵੱਲੋਂ ਸਰਕਾਰੀ ਸਕੀਮਾਂ ਬਾਬਤ ਲਾਏ ਜਾਣਗੇ ਹੈਲਪ ਡੈਸਕ

ਸੋਨੀ ਪਨੇਸਰ , ਬਰਨਾਲਾ, 9 ਮਾਰਚ 2023
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ‘ਸਰਕਾਰ ਤੁਹਾਡੇ ਦੁਆਰ’ ਪਹਿਲਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਬਲਾਕ ਬਰਨਾਲਾ ਅਤੇ ਤਹਿਸੀਲ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਠੁੱਲੀਵਾਲ ਵਿਖੇ ਲੋਕ ਮੁਸ਼ਕਲਾਂ ਸੁਣਨ ਅਤੇ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦੇਣ ਲਈ ਕੈਂਪ ਲਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਕੈਂਪ ਭਲਕੇ ਮਿਤੀ 10 ਮਾਰਚ (ਦਿਨ ਸ਼ੁੱਕਰਵਾਰ) ਨੂੰ ਸਵੇਰੇ 10:30 ਵਜੇ ਗੁਰਦੁਆਰਾ ਸਾਹਿਬ ਠੁੱਲੀਵਾਲ ਵਿਖੇ ਲਾਇਆ ਜਾ ਰਿਹਾ ਹੈ, ਜਿੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਠੁੱਲੀਵਾਲ ਸਮੇਤ ਆਸ-ਪਾਸ ਦੇ ਪਿੰਡ ਮਨਾਲ, ਮਾਂਗੇਵਾਲ, ਗੁਰਮ ਤੇ ਗੁੰਮਟੀ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਵੱਖ ਵੱਖ ਵਿਭਾਗਾਂ ਸਕੀਮਾਂ ਜਿਵੇਂ ਮਾਲ ਵਿਭਾਗ, ਪੈਨਸ਼ਨਾਂ, ਲੇਬਰ ਕਾਰਡ, ਆਸ਼ੀਰਵਾਦ, ਪਸ਼ੂ ਪਾਲਣ, ਪੁਲੀਸ, ਸਿਹਤ ਵਿਭਾਗ ਦੇ ਹੈਲਪ ਡੈਸਕ ਲਾ ਕੇ ਯੋਗ ਲਾਭਪਾਤਰੀਆਂ ਦੇ ਫਾਰਮ ਭਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਸਬੰਧਤ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਕਾਇਆ ਕੰਮਾਂ/ਮੁਸ਼ਕਲਾਂ ਦੇ ਹੱਲ ਲਈ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ।


Spread the love
Scroll to Top