ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਣ ਮੁਕਾਬਲੇ ਸਰਕਾਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਕੀਤੇ ਗਏ ਆਯੋਜਿਤ

Spread the love

ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਣ ਮੁਕਾਬਲੇ ਸਰਕਾਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਕੀਤੇ ਗਏ ਆਯੋਜਿਤ

ਫਾਜ਼ਿਲਕਾ, 25 ਅਗਸਤ

          ਆਜਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਵਿਦਿਆਰਥੀਆ ਵਿੱਚ ਸਾਹਿਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਤਹਿਤ ਭਾਸ਼ਾ ਵਿਭਾਗ ਪੰਜਾਬ ਦੀ ਸੰਯੁਕਤ ਡਾਇਰੈਕਟਰ ਸ਼੍ਰੀਮਤੀ ਵੀਰਪਾਲ ਕੌਰ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਣ ਮੁਕਾਬਲੇ ਸ.ਸ.ਸ.ਸ (ਲੜਕੇ) ਫਾਜ਼ਿਲਕਾ ਵਿਖੇ ਆਯੋਜਿਤ ਕੀਤੇ ਗਏ। ਜਿਸ ਵਿੱਚ ਦੱਸਵੀਂ ਜਮਾਤ ਤੱਕ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਭਰਵੀ ਸ਼ਮੂਲੀਅਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਕੁਮਾਰ ਉਤਰੇਜਾ ਨੇ ਦੱਸਿਆ ਕਿ ਲੇਖ ਰਚਨਾ ਵਿੱਚ ਕੁੱਲ 57, ਕਹਾਣੀ ਰਚਨਾ ਵਿੱਚ ਕੁੱਲ 34, ਕਵਿਤਾ ਰਚਨਾ ਵਿੱਚ 24 ਅਤੇ ਕਵਿਤਾ ਗਾਇਣ ਵਿੱਚ ਕੁੱਲ 102 ਵਿਦਿਆਰਥੀਆਂ ਨੇ ਭਾਗ ਲਿਆ। ਸ਼ਾਮ ਤੱਕ ਚੱਲੇ ਇਹਨਾ ਮੁਕਾਬਲਿਆਂ ਵਿੱਚ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਬੀਰ ਸਿੰਘ ਬੱਲ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਪ੍ਰਦੀਪ ਕੁਮਾਰ ਖਨਗਵਾਲ ਪ੍ਰਿੰਸੀਪਲ ਸ.ਸ.ਸ.ਸ (ਲੜਕੇ) ਪਹੁੰਚੇ। ਉਹਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।

        ਇਸ ਪ੍ਰੋਗਰਾਮ ਵਿੱਚ ਸ਼੍ਰੀ ਸੁਰਿੰਦਰ ਕੰਬੋਜ ਪ੍ਰੋਗਰਾਮ ਕੋਆਰਡੀਨੇਟਰ, ਸ਼੍ਰੀ ਸੁਰਿੰਦਰ ਕੁਮਾਰ ਮੈਥ ਮਾਸਟਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਜੱਜਾਂ ਦੀ ਭੂਮਿਕਾ ਸ਼੍ਰੀ ਜਗਜੀਤ ਸੈਣੀ, ਸ਼੍ਰੀ ਵਿਜੈਅੰਤ ਜੁਨੇਜਾ, ਸ਼੍ਰੀ ਸੰਜੀਵ ਗਿਲਹੋਤਰਾ, ਸ਼੍ਰੀਮਤੀ ਪਰਮਿੰਦਰ ਕੌਰ, ਸ਼੍ਰੀਮਤੀ ਹਰਿੰਦਰ ਕੌਰ, ਡਾ. ਹਰਬੰਸ ਰਾਹੀ, ਸ਼੍ਰੀ ਅਭੀਜੀਤ ਵਧਵਾ, ਸ਼੍ਰੀਮਤੀ ਕਵਿਤਾ ਰਾਣੀ ਨੇ ਨਿਭਾਈ।  ਸ਼੍ਰੀ ਪਰਮਿਦਰ ਸਿੰਘ ਰੰਧਾਵਾ, ਖੋਜ਼ ਅਫ਼ਸਰ ਫ਼ਾਜ਼ਿਲਕਾ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਹਾਣੀ ਰਚਨਾ ਵਿੱਚ ਪਹਿਲਾਂ ਸਥਾਨ ਸ.ਸ..ਸ.ਸ ਕੱਲਰ ਖੇੜਾ ਦੀ ਚੰਦਰਕਲਾ, ਦੂਜਾ ਸਥਾਨ ਸਰਕਾਰੀ ਮਿਡਲ ਸਕੂਲ ਦੀ ਨਵਦੀਪ ਕੌਰ, ਤੀਜਾ ਸਥਾਨ ਸ.ਸ.ਸ.ਸ ਬੱਘੇ ਕਾ ਉਤਾੜ ਦੀ ਜੋਤਾਂ ਰਾਣੀ, ਲੇਖ ਰਚਨਾ ਵਿੱਚ ਪਹਿਲਾਂ ਸਥਾਨ ਸ.ਸ.ਸ.ਸ ਮੁਹੰਮਦ ਪੀਰਾ ਦੀ ਸੰਜਨਾ ਰਾਣੀ, ਦੂਜਾ ਸਥਾਨ ਸ.ਸ.ਸ.ਸ ਕਮਾਲ ਵਾਲਾ ਦੀ ਸਿਮਰਨਜੀਤ ਕੌਰ, ਤੀਜਾ ਸਥਾਨ ਸ.ਸ.ਸ.ਸ ਖੂਈ ਖੇੜਾ ਦੀ ਕਵਿਤਾ ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਵਿੱਚ ਪਹਿਲਾਂ ਸਥਾਨ ਸ.ਸ.ਸ.ਸ ਕਿੜਿਆਂ ਵਾਲਾਂ ਦੀ ਅਮਨਦੀਪ ਕੌਰ, ਦੂਜਾ ਸਥਾਨ ਸ.ਹਾ.ਸ ਆਲਮਗੜ੍ਹ ਦੀ ਦਿਵਿਆ ਅਤੇ ਤੀਜਾ ਸਥਾਨ ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ ਕੇਰਾ ਖੇੜਾ ਦੀ ਮਨਦੀਪ ਕੌਰ ਨੇ ਪ੍ਰਾਪਤ ਕੀਤਾ। ਕਵਿਤਾ ਗਾਇਣ ਵਿੱਚ ਪਹਿਲਾਂ ਸਥਾਨ ਸ.ਸ.ਸ.ਸ ਕਿੜਿਆਂ ਵਾਲਾ ਦੇ ਰਣਜੀਤ ਸਿੰਘ, ਦੂਜਾ ਸਥਾਨ ਸ.ਸ.ਸ.ਸ ਚੱਕ ਮੋਚਨ ਵਾਲਾ ਦੇ ਵਰੂਣ ਕੰਬੋਜ ਅਤੇ ਤੀਜਾ ਸਥਾਨ ਜੀ.ਏ.ਵੀ. ਆਦਰਸ਼ ਵਿਦਿਆਲਿਆ ਚੂਆੜਿਆਂ ਵਾਲਾ ਦੀ ਯਾਸ਼ੀ ਜੈਨ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਹੌਸਲਾਂ ਅਫ਼ਜਾਈ ਪੁਰਸਕਾਰ ਸੰਦੀਪ ਕੌਰ, ਸ.ਸ.ਸ.ਸ ਆਜ਼ਮ ਵਾਲਾ, ਜਸ਼ਨਪ੍ਰੀਤ ਸ.ਸ.ਸ.ਸ ਝੂਰੜ ਖੇੜਾ, ਮਾਨਸੀ ਸ.ਹਾ.ਸ. ਓਡੀਆ, ਸ਼ੈਵੀ ਸ.ਸ.ਸ.ਸ ਗਿੱਦੜਾਂ ਵਾਲੀ, ਰੁਪਾਲੀ ਸ.ਕੰ.ਸੀ.ਸ. ਸਕੂਲ ਅਬੋਹਰ, ਪ੍ਰਵੀਨ ਰਾਣੀ ਲਮੋਚੜ ਕਲਾਂ ਉਤਾੜ, ਸੁਮਨ ਸ.ਹ.ਸ.ਬੰਨਵਾਲਾ ਹਨਵੰਤਾ, ਸਾਨੀਆਂ ਸ.ਸ.ਸ.ਸ ਕਿੜਿਆਂਵਾਲਾ, ਊਸ਼ਾ ਰਾਣੀ ਸ.ਹ.ਸ ਆਲਮਗੜ੍ਹ, ਸਨੇਹ ਸ.ਸ.ਸ.ਸ ਕੇਰਾ ਖੇੜਾਨਵਰੂਪ ਸ.ਪ੍ਰ.ਸ ਨੰਬਰ ਬਲਾਕ-2, ਰੁਬੀਨਾ ਸ.ਸ.ਸ.ਸ ਕੀੜਿਆਂ ਵਾਲੀ, ਅੰਜੂ ਬਾਲਾ ਸ.ਸ.ਸ.ਸ ਆਜਮ ਵਾਲਾ ਅਤੇ ਗੁਰਪਿੰਦਰ ਸਿੰਘ ਸ.ਪ੍ਰ.ਸ ਥੇਹ ਕਲੰਦਰ ਨੂੰ ਦਿੱਤੇ ਗਏ। ਜੇਤੂ ਵਿਦਿਆਰਥੀ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨ ਚਿੰਨ੍ਹ, ਕਿਤਾਬਾਂ, ਸਰਟੀਫਿਕੇਟ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।


Spread the love
Scroll to Top