ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਲਗਾਏ 75 ਬੂਟੇ

Spread the love

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 13 ਅਗਸਤ 2023


ਸਰਕਾਰ ਵੱਲੋਂ ਨਿਵੇਕਲੀ ਮੁਹਿੰਮ ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਗਤੀਵਿਧੀ ਕਰਦੇ ਹੋਏ ਤਹਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਅੰਮ੍ਰਿਤ ਵਾਟਿਕਾ ਬਣਾਉਣ ਦੇ ਮੰਤਵ ਤਹਿਤ 75 ਬੂਟੇ ਲਗਾਏ ਗਏ ਜ਼ਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਸਟੇਡੀਅਮ ਵਿਖੇ ਬੂਟਾ ਲਗਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਮੌਜੂਦ ਸਨ।                                                               
    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਨੁੰ ਸਫਲਤਾਪੂਰਵਕ ਲਾਗੂ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਇਕ ਨੂੰ ਬੁਟੇ ਲਗਾਉਣ ਦਾ ਜਿਥੇ ਸੱਦਾ ਦਿੱਤਾ ਜਾ ਰਿਹਾ ਹੈ ਉਥੇ ਬੂਟਿਆਂ ਦੀ ਸਾਂਭ—ਸੰਭਾਲ ਕਰਨੀ ਸਾਡੀ ਡਿਉਟੀ ਬਣ ਜਾਂਦੀ ਹੈ ਕਿਉਂਕਿ ਬੂਟੇ ਲਗਾਉਣ ਨਾਲ ਇਸ ਦਾ ਮਹੱਤਵ ਪੂਰਾ ਨਹੀਂ ਹੋ ਜਾਂਦਾ ਸਗੋ ਇਸ ਦਾ ਪਾਲਣ—ਪੋਸ਼ਣ ਕਰਕੇ ਇਸ ਨੂੰ ਵੱਡਾ ਕਰਨਾ ਸਾਡਾ ਨੈਤਿਕ ਜਿੰਮੇਵਾਰੀ ਹੈ।                               
      ਇਸ ਦੌਰਾਨ ਫੂਲ ਡਰੈਸ ਰਿਹਰਸਲ ਦੌਰਾਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵੱਖ—ਵੱਖ ਸਕੂਲਾਂ ਦੇ ਬਚਿਆਂ ਦੀ ਹੌਸਲਾਅਫਜਾਈ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਇਕ—ਇਕ ਪੌਦਾ ਪ੍ਰਦਾਨ ਕੀਤਾ ਗਿਆ ਜ਼ੋ ਕਿ ਇਸ ਨੂੰ ਲਗਾਉਣ ਦੇ  ਨਾਲ —ਨਾਲ ਇਸ ਦੀ ਵੱਡੇ ਹੋਣ ਤੱਕ ਸਾਂਭ—ਸੰਭਾਲ ਵੀ ਕਰਨਗੇ।ਉਨ੍ਹਾਂ ਕਿਹਾ ਕਿ ਬਚੇ ਇਨ੍ਹਾਂ ਪੋਦਿਆਂ ਨੂੰ ਆਪਣੇ ਬਚਿਆਂ ਦੀ ਤਰ੍ਹਾਂ ਹੀ ਸਮਝ ਕੇ ਇਸ ਦਾ ਪਾਲਣ—ਪੋਸ਼ਣ ਕਰਨਗੇ। ਉਨ੍ਹਾਂ ਕਿਹਾ ਕਿ ਬਚਿਆਂ ਦੇ ਨਾਲ—ਨਾਲ ਵੱਡੇ ਬਜੁਰਗ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿਚ ਆਪਣਾ ਯੋਗਦਾਨ ਪਾਉਣ।
     ਇਸ ਮੌਕੇ ਐਸ.ਡੀ.ਐਮ. ਸ੍ਰੀ ਨਿਕਾਸ ਖੀਚੜ, ਸਹਾਇਕ ਕਮਿਸ਼ਨਰ ਸਾਰੰਗਪ੍ਰੀਤ ਸਿੰਘ, ਕਾਰਜ ਸਾਧਕ ਅਫਸਰ ਸ੍ਰੀ ਮੰਗਮ ਰਾਮ, ਸੁਪਰਡੈਂਟ ਨਰੇਸ਼ ਖੇੜਾ, ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।


Spread the love
Scroll to Top