ਰੋਜ਼ਾਨਾ ਸਾਈਕਲ ਚਲਾਓ , ਤੰਦਰੁਸਤ ਰਹੋ  – ਡਾ ਔਲ਼ਖ 

Spread the love

ਸੋਨੀ ਪਨੇਸਰ,ਬਰਨਾਲਾ 3 ਜੂਨ 2023
   ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਅਤੇ ਲੋਕਾਂ ਨੂੰ ਗੈਰ ਸੰਚਾਰੀ ਬੀਮਾਰੀਆਂ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਵਿੱਚ ਜਿਲੇ ਦੇ ਹੈਲਥ ਵੈਲਨੈਸ ਸੈਂਟਰਾਂ  ‘ਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ  ਸਿਹਤ ਵਿਭਾਗ ਇਲਾਜ ਕਰਨ ਦੇ ਮੁੱਢਲੇ ਫਰਜ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਅਹਿਮ ਕਾਰਜ ਵੀ ਕਰਦਾ ਰਹਿੰਦਾ ਹੈ ।
   ਵਿਸ਼ਵ ਸਾਇਕਲ ਦਿਵਸ ਦੇ ਸੰਬੰਧ ਵਿੱਚ  ਉਹਨਾਂ ਕਿਹਾ ਕਿ  ਚੰਗੀ ਸਿਹਤ ਲਈ ਸਸਤਾ ਅਤੇ ਕਾਰਗਾਰ ਉਪਾਅ ਸਾਇਕਲ ਚਲਾਉਣਾ ਹੈ, ਸਾਨੂੰ ਹਰ ਰੋਜ਼ ਚਲਾਉਣਾ  ਚਾਹੀਦਾ ਹੈ ਹੈ ਤਾਂ ਜ਼ੋ ਵੱਖ ਵੱਖ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਕਿ ਸ਼ੂਗਰ, ਹਾਇਪਰਟੈਂਸ਼ਨ ਆਦਿ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ।
  ਡਾ ਔਲ਼ਖ ਨੇ ਦੱਸਿਆ ਕਿ ਇਸ ਸਮੇਂ ਪੂਰੀ ਦੁਨੀਆ ਵਿੱਚ 1 ਬਿਲੀਅਨ ਤੋਂ ਵੱਧ ਸਾਈਕਲ ਵਰਤੇ ਜਾ ਰਹੇ ਹਨ। ਸਾਈਕਲ ਹਰ ਸਾਲ 238 ਮਿਲੀਅਨ ਗੈਲਨ ਬਾਲਣ ਦੀ ਬਚਤ ਕਰਦੇ ਹਨ।ਸਾਈਕਲਿੰਗ ਉਹਨਾਂ ਲੋਕਾਂ ਲਈ ਸਭ ਤੋਂ ਵਧੀਆ ਮਨੋਰੰਜਨ ਵਿੱਚੋਂ ਇੱਕ ਹੈ ਜੋ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਹੋਣ ਦੇ ਜੋਖਮ ਨੂੰ ਘਟਾਉਣਾ ਚਾਹੁੰਦੇ ਹਨ। ਕਸਰਤ ਦੇ ਇੱਕ ਘੱਟ ਪ੍ਰਭਾਵ ਵਾਲੇ ਰੂਪ ਵਜੋਂ, ਸਾਈਕਲ ਚਲਾਉਣਾ ਤੁਹਾਡੀ ਸਿਹਤ ਲਈ ਬਹੁਤ ਵਧੀਆ ਹੈ ਅਤੇ ਵਾਤਾਵਰਣ ਲਈ ਚੰਗਾ ਹੈ।                   
    ਉਹਨਾਂ ਕਿਹਾ ਕਿ ਸਾਇਕਲ ਚਲਾਉਣ ਨਾਲ ਜ਼ੀਰੋ ਪ੍ਰਦੂਸ਼ਣ ਨਹੀਂ ਹੁੰਦਾ  ਜਿਸ ਨਾਲ ਆਵਾਜਾਈ ਦੀ ਭੀੜ ਅਤੇ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਵੀ ਮਿਲਦੀ ਹੈ । ਰੋਜ਼ਾਨਾ ਸਾਈਕਲ ਚਲਾਉਣਾ ਤੰਦਰੁਸਤ ਅਤੇ ਸਿਹਤਮੰਦ ਰਹਿਣ ਦਾ ਵਧੀਆ ਤਰੀਕਾ ਹੈ। ਇਹ ਦਿਲ, ਫੇਫੜਿਆਂ ਅਤੇ ਵਹਾਅ ਦੇ ਕੰਮ ਨੂੰ ਉਤੇਜਿਤ ਅਤੇ ਸੁਧਾਰਦਾ ਹੈ, ਅਤੇ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।

Spread the love
Scroll to Top