ਲੋਕ ਜਾਗਰੂਕਤਾ ਹਿੱਤ ਟੀ. ਬੀ. ਸਕਰੀਨਿੰਗ ਵੈਨ ਰਵਾਨਾ, 30 ਸਤੰਬਰ ਤੱਕ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ‘ਚ ਜਾ ਕੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਬਲਗਮ ਦੀ ਕਰੇਗੀ ਜਾਂਚ
ਸੰਗਰੂਰ, 27 ਸਤੰਬਰ (ਹਰਪ੍ਰੀਤ ਕੌਰ ਬਬਲੀ)
ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਸੰਗਰੂਰ ਤੋਂ ਜ਼ਿਲ੍ਹਾ ਟੀ. ਬੀ. ਅਫਸਰ ਡਾ. ਵਿਕਾਸ ਧੀਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਵੱਲੋਂ ‘ਟੀ.ਬੀ. ਹਾਰੇਗਾ ਦੇਸ਼ ਜਿੱਤੇਗਾ’ ਤਹਿਤ ਟੀ ਬੀ ਦੇ ਮਰੀਜ਼ਾਂ ਦੀ ਘਰ ਘਰ ਜਾ ਕੇ ਸਕਰੀਨਿੰਗ ਕਰਨ ਅਤੇ ਐਕਟਿਵ ਕੇਸ ਲੱਭਣ ਲਈ ਸਕਰੀਨਿੰਗ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਅੱਜ 27 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲੇ ਦੇ ਸਾਰੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਜਾ ਕੇ ਟੀ ਬੀ ਦੇ ਸ਼ੱਕੀ ਮਰੀਜ਼ਾਂ ਦੇ ਬਲਗਮ ਦੀ ਮੌਕੇ ‘ਤੇ ਜਾਂਚ ਕਰੇਗੀ।
ਡੀ.ਐਮ.ਸੀ. ਕਮ ਜ਼ਿਲ੍ਹਾ ਟੀ. ਬੀ. ਅਫਸਰ ਡਾ. ਵਿਕਾਸ ਧੀਰ ਨੇ ਕਿਹਾ ਕਿ ਇਸ ਵੈਨ ਦਾ ਮੁੱਖ ਮਕਸਦ ਟੀ ਬੀ ਦੇ ਮਰੀਜ਼ਾਂ ਦੀ ਜਲਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਲਦੀ ਇਲਾਜ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਸ ਬਿਮਾਰੀ ਨੂੰ ਅੱਗੋਂ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫ਼ਤਿਆਂ ਤੋਂ ਵੱਧ ਖਾਂਸੀ-ਬੁਖਾਰ ਹੈ ਜਾਂ ਉਨ੍ਹਾਂ ਦਾ ਬਿਨਾਂ ਕਾਰਨ ਵਜ਼ਨ ਘਟ ਰਿਹਾ ਹੈ ਜਾਂ ਭੁੱਖ ਘੱਟ ਲੱਗਦੀ ਹੈ ਤਾਂ ਉਨ੍ਹਾਂ ਨੂੰ ਇਸ ਮੁਹਿੰਮ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਆਪਣੀ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਨੇ ਕਿਹਾ ਕਿ ਜੋ ਵੀ ਮਰੀਜ਼ ਪਾਜਿਟਿਵ ਪਾਇਆ ਜਾਵੇਗਾ ਉਸ ਦਾ ਇਲਾਜ ਮੁਫਤ ਕੀਤਾ ਜਾਵੇਗਾ ਅਤੇ ਨੋਟੀਫਾਈ ਹੋਏ ਮਰੀਜ਼ ਨੂੰ ਨਿਕਸ਼ੈ ਪੋਸ਼ਣ ਤਹਿਤ ਇਲਾਜ ਦੌਰਾਨ ਖ਼ੁਰਾਕ ਲਈ ਮਾਣ ਭੱਤਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਜ ਦੌਰਾਨ ਦਵਾਈ ਕਦੇ ਵੀ ਅਧਵਾਟੇ ਨਾ ਛੱਡੀ ਜਾਵੇ। ਇਲਾਜ ਦੇ ਪੂਰੇ ਕੋਰਸ ਨਾਲ ਹੀ ਇਸ ਬੀਮਾਰੀ ਨੂੰ ਜਡ਼੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।
Pingback: ਲੋਕ ਜਾਗਰੂਕਤਾ ਹਿੱਤ ਟੀ. ਬੀ. ਸਕਰੀਨਿੰਗ ਵੈਨ ਰਵਾਨਾ, 30 ਸਤੰਬਰ ਤੱਕ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ‘ਚ ਜਾ ਕੇ ਟੀ.ਬੀ. ਦ