ਵਾਤਾਵਰਣ ਪ੍ਰਤੀ ਫ਼ਰਜ਼ ਨਿਭਾਉਣਾ ਸਭ ਦੀ ਜ਼ਿੰਮੇਵਾਰੀ: ਚੇਅਰਮੈਨ ਰਾਮ ਤੀਰਥ ਮੰਨਾ

Spread the love

ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਪੌਦੇ ਲਾਏ ਅਤੇ ਪੰਛੀਆਂ ਲਈ ਪਾਣੀ ਵਾਸਤੇ ਬਰਤਨ ਰੱਖੇ

ਰਘਵੀਰ ਹੈਪੀ, ਬਰਨਾਲਾ, 5 ਜੂਨ 2023
    ਵਾਤਾਵਰਣ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਨੂੰ ਹਰਿਆਵਲ ਪੱਖੋਂ ਮੋਹਰੀ ਬਣਾਉਣ ਲਈ ਪਿਛਲੇ ਸਾਲ ਵੀ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ ਸਨ ਅਤੇ ਇਸ ਵਾਰ ਵੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਸਾਂਝੀਆਂ ਥਾਵਾਂ ‘ਤੇ ਪੌਦੇ ਲਗਾ ਕੇ ਬਰਨਾਲਾ ਨੂੰ ਹਰਿਆ- ਭਰਿਆ ਬਣਾਇਆ ਜਾ ਸਕੇ।
    ਇਹ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਵਲੋਂ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਨਗਰ ਸੁਧਾਰ ਟਰੱਸਟ ਦਫ਼ਤਰ ਦੇ ਵਿਹੜੇ ਵਿੱਚ ਪੌਦੇ ਲਾਉਣ ਮੌਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗਰਮੀ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਦਰੱਖਤਾਂ ‘ਤੇ ਮਿੱਟੀ ਦੇ ਬਰਤਨ ਵੀ ਟੰਗੇ ਗਏ ਹਨ ਤਾਂ ਜੋ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ, ਇਸ ਲਈ ਹਰ ਇਕ ਵਿਅਕਤੀ ਵਾਤਾਵਰਣ ਪ੍ਰਤੀ ਆਪਣਾ ਫਰਜ਼ ਨਿਭਾਵੇ।

Spread the love
Scroll to Top