ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਜੀ ਓ ਜੀ ਨੂੰ ਬਹਾਲ ਕਰਨ ਦਾ ਮੁੰਦਾ ਉਠਾਇਆ

Spread the love

 ਰਘੁਬੀਰ ਹੈੱਪੀ/ ਬਰਨਾਲਾ 20 ਅਕਤੂਬਰ 2022

ਕੈਪਟਨ ਸਰਕਾਰ ਵੱਲੋ ਖੁਸਹਾਲੀ ਦੇ ਰਾਖੇ ਦੇ ਰੂਪ ਵਿੱਚ 4300 ਸਾਬਕਾ ਫੌਜੀਆ ਨੂੰ ਸਰਕਾਰੀ ਫੰਡਾ ਦੀ ਦੁਰਵਰਤੋ ਨੂੰ ਰੋਕਣ ਲਈ ਤਇਨਾਤ ਕੀਤਾ ਗਿਆ ਸੀ ਅਤੇ ਮਾਨ ਸਰਕਾਰ ਨੇ ਇਹਨਾ ਸਾਬਕਾ ਫੌਜੀਆ ਨੂੰ ਇਹ ਕਹਿ ਕੇ ਘਰੋ ਘਰੀ ਤੋਰ ਦਿੱਤਾ। ਇਸ ਸਕੀਮ ਦਾ ਕੋਈ ਫਾਇਦਾ ਨਹੀ ਇਸ ਨਾਲ ਸਰਕਾਰੀ ਖਜਾਨੇ ਤੇ 75 ਕਰੋੜ ਰੁਪਏ ਦਾ ਵਾਧੂ ਬੋਝ ਪੈਦਾ ਹੈ। ਇੰਜਨੀਅਰ ਸਿੱਧੂ ਨੇ ਸਪੀਕਰ ਸਾਹਿਬ ਨੂੰ ਡਿਟੇਲ ਵਿੱਚ ਦੱਸਿਆ ਕਿ ਇਨ੍ਹਾਂ ਦਾ ਕੰਮ ਸਿਰਫ ਏਨਾ ਹੀ ਸੀ ਕਿ ਸਰਕਾਰੀ ਫੰਡਾਂ ਦੀ ਦੁਰਵਰਤੋਂ ਨਾ ਹੋਵੇ ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈੈ। ਅੱਜ ਸਾਬਕਾ ਸੈਨਿਕ ਵਿੰਗ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਅਜੀਤ ਦਫ਼ਤਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਜੀ ਓ ਜੀ ਨੂੰ ਬਿਨਾਂ ਦੇਰੀ ਕੀਤਿਆਂ ਬਹਾਲ ਕੀਤਾ ਜਾਵੇ। ਸਿੱਧੂ ਨੇ ਉਨ੍ਹਾਂ ਨੂੰ ਦੱਸਿਆ ਕਿ ਜੀ ਓ ਜੀ ਕੋਲ ਕੋਈ ਵਿਸ਼ੇਸ਼ ਅਧਿਕਾਰ ਨਹੀਂ ਸਨ। ਉਹ ਜੋ ਸਮਾਜ ਦੀਆਂ ਕੁਰੀਤੀਆਂ ਸਨ ਅਤੇ ਸਰਕਾਰੀ ਪੈਸੇ ਦੀ ਜੋ ਦੁਰਵਰਤੋਂ ਹੁੰਦੀ ਸੀ। ਜਿਵੇ ਮਹਿਲ ਕਲਾ ਵਿੱਚ ਨੀਲੇ ਕਾਰਡਾ ਦੀ 2 ਰੁਪਏ ਵਾਲੀ ਕਣਕ ਮਰੇ ਹੋਏ ਲੋਕਾ ਦੀ ਹਰ ਮਹੀਨੇ 3 ਹਜਾਰ ਕੁਆਇਟਲ ਲਈ ਜਾਦੇ ਸਨ। ਓਹ ਬੰਦ ਕਰਾਈ ਇਹੋ ਜਿਹੀਆ ਦੁਰਵਰਤਪੋ ਸਬੰਧੀ ਰਿਪੋਰਟਾਂ ਬਣਾ ਕੇ ਪੰਜਾਬ ਸਰਕਾਰ ਦੇ ਵਿਸ਼ੇਸ਼ ਮੋਨੀਟਰਿੰਗ ਸੈੱਲ ਨੂੰ ਭੇਜਦੇ ਸਨ ਹੋੋਰ। ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਸੀ ਅੱਗੇ ਉਨ੍ਹਾਂ ਰਿਪੋਰਟਾਂ ਉੱਤੇ ਐਕਟ ਕਰਨਾ ਜਾਂ ਨਾ ਐਕਟ ਕਰਨਾ। ਇਹ ਪੰਜਾਬ ਸਰਕਾਰ ਦੀ ਮਰਜ਼ੀ ਸੀ ਸਿੱਧੂ ਨੇ ਸਪੀਕਰ ਸਾਹਿਬ ਨੂੰ ਦੱਸਿਆ ਕਿ ਜੇ ਇਨ੍ਹਾਂ ਕੋਲੇ ਐਕਟ ਕਰਨ ਦੀ ਤਾਕਤ ਹੁੰਦੀ ਤਾਂ ਕੁਰੱਪਸ਼ਨ ਦੇ ਨਤੀਜੇ ਕੁਝ ਹੋਰ ਹੋਣੇ ਸਨ। ਉਨ੍ਹਾਂਂ ਨੇ  ਕਿਹਾ ਕਿ ਸੂਬੇ ਦਾ ਚਾਰ ਲੱਖ ਦੇ ਕਰੀਬ ਫੌਜੀ ਪਰਿਵਾਰ ਨਿਰਾਸ਼ਾ ਦੇ ਆਲਮ ਚ ਹੈ ਕਿ ਸਰਕਾਰ ਨੇ ਇਨ੍ਹਾਂ 4300 ਸਾਬਕਾ ਫੌਜੀਆਂ ਦੀ ਬੇਇੱਜਤੀ ਹੀ ਨਹੀਂ ਕੀਤੀ। ਸਗੋਂ ਸਮੁੱਚੇ ਫੌਜੀ ਵਰਗ ਨੂੰ ਬੇਇੱਜਤ ਕੀਤਾ ਹੈੈ। ਔਰ ਦੇਸ਼ ਦੀਆਂ ਸਰਹੱਦਾਂ ਤੇ ਕੀਤੀ ਰਾਖੀ ਦੀ ਤੌਹੀਨ ਕੀਤੀ ਹੈ। ਸਰਦਾਰ ਸੰਦਵਾ ਨੇ ਇੰਜਨੀਅਰ ਸਿੱਧੂ ਨੂੰ ਭਰੋਸਾ ਦਿੱਤਾ ਕਿ ਉਹ ਤੁਹਾਡੀਆਂ ਸਾਰੀਆਂ ਗੱਲਾਂ ਮੁੱਖ ਮੰਤਰੀ ਤਕ ਪਹੁੰਚਾਉਣਗੇ ਔਰ ਇਸ ਮਸਲੇ ਦਾ ਹੱਲ ਕਰਵਾਉਣਗੇ।


Spread the love
Scroll to Top