ਸ਼ਹਿਣਾ ਵਿਖੇ ਦਿਵਿਆਂਗਜਨਾਂ ਲਈ ਲੱਗਿਆ ਅਸੈੱਸਮੈਂਟ ਕੈਂਪ

Spread the love

ਰਵੀ ਸੈਣ , ਬਰਨਾਲਾ, 4 ਨਵੰਬਰ 2022  
    ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਦਿਵਿਆਂਗਜਨਾਂ ਨੂੰ ਨਕਲੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਅਲਿਮਕੋ ਅਸੈੱਸਮੈਂਟ ਕੈਂਪਬੀਡੀਪੀਓ ਦਫਤਰ ਸ਼ਹਿਣਾ ਵਿਖੇ ਲਾਇਆ ਗਿਆ।
   ਇਸ ਮੌਕੇ 98 ਦਿਵਿਆਂਗਜਨਾਂ ਦੀ ਅਸੈੱਸਮੈਂਟ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਸਹਾਇਕ ਉਪਕਰਨ ਨਕਲੀ ਅੰਗ ਮੁਹੱਈਆ ਕਰਵਾਏ ਜਾ ਸਕਣ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਦਿਵਿਆਂਗਜਨ ਵਿਅਕਤੀ ਕੈਂਪਾਂ ਵਿੱਚ ਪੁੱਜ ਕੇ ਆਪਣੀ ਅਸੈੱਸਮੈਂਟ ਕਰਾਉਣ ਤਾਂ ਜੋ ਇਸ ਮਗਰੋਂ ਉਨ੍ਹਾਂ ਨੂੰ ਸਹਾਇਕ ਉਪਕਰਨ/ ਨਕਲੀ ਅੰਗ ਦਿੱਤੇ ਜਾ ਸਕਣ।

Spread the love
Scroll to Top