ਸ਼ਾਹੀਨ ਬਾਗ ਉੱਪਰ ਪੁਲਸੀਆ ਹਮਲਾ * ਹਾਕਮਾਂ ਦੇ ਬਹਾਨੇ ਹੋਰ- ਨਿਸ਼ਾਨੇ ਹੋਰ
ਬਰਨਾਲਾ 24 ਮਾਰਚ 2020
ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਦੇ 30 ਰਾਜਾਂ ਅਤੇ ਕੇਂਦਰ-ਸ਼ਾਸਤ ਪ੍ਰਦੇਸ਼ਾਂ ਵਿੱਚ ਲਾਕ-ਡਾਊਨ ਕੀਤਾ ਜਾ ਚੁੱਕਾ ਹੈ। ਇਸ ਲਾਕਡਾਊਨ ਨੂੰ ਬਹਾਨਾ ਬਣਾ ਕੇ ਸੱਤਾਧਾਰੀ ਆਰ.ਐੱਸ.ਐੱਸ-ਭਾਜਪਾ ਦੀ ਅਗਵਾੲੀ ਹੇਠ ਮੋਦੀ-ਸ਼ਾਹ ਦੀ ਜੋੜੀ ਨੇ ਸੀ.ਏ.ਏ.-ਐੱਨ.ਪੀ.ਆਰ.-ਐੱਨ.ਆਰ.ਸੀ. ਵਿਰੁੱਧ ਉੱਠੀ ਲੋਕ ਰਾਇ ਨੂੰ ਕੁਚਲਣ ਅਤੇ ਜਮਹੂਰੀ ਵਿਰੋਧ ਨੂੰ ਤੋੜਣ ਲਈ ਨਵੇਂ ਰੂਪ ਵਿਚ ਹਮਲਾ ਤੇਜ਼ ਕਰ ਦਿੱਤਾ ਹੈ। ੲਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾੲਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹੋਰ ਹਾਕਮ ਜਮਾਤੀ ਪਾਰਟੀਆਂ ਵੀ ਇਸ ਨੂੰ ਖ਼ਾਮੋਸ਼ ਸਹਿਮਤੀ ਦੇ ਰਹੀਆਂ ਹਨ। ਅੱਜ ਸਵੇਰੇ ਸ਼ਾਹੀਨ ਬਾਗ਼ ਦਿੱਲੀ ਵਿਚ 100 ਦਿਨਾਂ ਤੋਂ ਚੱਲ ਰਹੇ ਮੋਰਚੇ ਨੂੰ ਖ਼ਤਮ ਕਰਨ ਲਈ ਉੱਥੋਂ ਸਾਰੇ ਟੈਂਟ ਅਤੇ ਸੰਘਰਸ਼ਸ਼ੀਲ ਅਵਾਮ ਵੱਲੋਂ ਵਰਤਿਆ ਜਾਣ ਵਾਲਾ ਸਮਾਨ ਵੱਡੀ ਪੁਲਿਸ ਨਫ਼ਰੀ ਨੇ ਧੱਕੇ ਨਾਲ ਚੁੱਕ ਲਿਆ। ੳਸ ਥਾਂ ਮੌਜੂਦ ਨੌਂ ਸੰਘਰਸ਼ਸ਼ੀਲ ਲੋਕਾਂ ਸਮੇਤ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਸ਼ਾਹੀਨ ਬਾਗ਼ ਦੀਆਂ ਵੀਰਾਂਗਣਾਂ ਨੇ ਵੱਡਾ ਇਕੱਠ ਬੰਦ ਕਰਕੇ ਧਰਨੇ ਨੂੰ ਸਿਰਫ਼ ਸੰਕੇਤਕ ਰੂਪ ਵਿਚ ਜਾਰੀ ਰੱਖਿਆ ਹੋਇਆ ਸੀ ਅਤੇ ਉੱਥੇ ਕਿਸੇ ਤਰ ਦਾ ਕੋਈ ਇਕੱਠ ਨਹੀਂ ਸੀ। ਇਸ ਤੋਂ ਬਾਦ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੀਆਂ ਦੀਵਾਰਾਂ ਉੱਪਰ ਜੁਝਾਰੂ ਵਿਦਿਆਰਥੀਆਂ-ਵਿਦਿਆਰਥਣਾਂ ਵੱਲੋਂ ਪ੍ਰਤੀਰੋਧ ਦੀ ਆਵਾਜ਼ ਦੇ ਤੌਰ ‘ਤੇ ਜੋ ਆਰਟ-ਵਰਕ ਕੀਤਾ ਹੋਇਆ ਸੀ। ਉਸ ਨੂੰ ਮਿਟਾਏ ਜਾਣ ਦੀ ਮੁਹਿੰਮ ਚਲਾ ਦਿੱਤੀ ਗਈ। ਜਦ ਸ਼ਹੀਨ ਬਾਗ ਧਰਨੇ ਨੂੰ ਜਬਰੀ ੳੁਠਾੲਆ ਗਿਆ ਤਾਂ ਪੁਲਿਸ ਨੇ ਅਤੇ ਸੁਪਰੀਮ ਕੋਰਟ ਵਿੱਚ ਪਾੲੀਆਂ ਰਿੱਟਾਂ ਵਿੱਚ ਵੀ ਨੋੲਡਾ ਨੂੰ ਜਾਣ ਵਾਲੀ ਟ੍ਰੈਫਿਕ ਬੰਦ ਹੋਣ ਦੀ ਬੂ ਦੁਹਾੲੀ ਪਾੲੀ ਸੀ । ੲਸ ਤੋਂ ਸਾਫ ਹੁੰਦਾ ਹੈ ਕਿ ਹਾਕਮਾਂ ਦੇ ਬਹਾਨੇ ਹੋਰ ਹਨ ਤੇ ਨਿਸ਼ਾਨਾ ਹੋਰ ਹੈ। ਅਸਲ ਵਿੱਚ ਹਾਕਮ ਵਿਰੋਧ ਦੇ ਹਰ ਸੁਰ ਨੂੰ ਜਬਰ ਰਾਹੀਂ ਕੁਚਲਣ ਦਾ ਭਰਮ ਪਾਲਕੇ ਅਜਿਹੇ ਲੋਕ ਵਿਰੋਧੀ ਫਾਸ਼ੀ ਕਦਮ ਚੁੱਕ ਰਹੇ ਹਨ। ੲਸ ਲੲੀ ਹਰ ਜਮਹੂਰੀਅਤਪਸੰਦ ਅਤੇ ਨਿਆਂ ਪਸੰਦ ਇਨਸਾਨ ਨੂੰ ਇਸ ਫਾਸ਼ੀਵਾਦੀ ਮੁਹਿੰਮ ਦਾ ਗੰਭੀਰ ਨੋਟਿਸ ਲੈਣ ਅਤੇ ਇਸ ਦੇ ਖ਼ਿਲਾਫ਼ ਹਰ ਸੰਭਵ ਤਰੀਕੇ ਨਾਲ ਲੋਕ ਰਾਇ ਬਣਾਉਣ ਦੀ ਲੋੜ ਹੈ। ੲਨਕਲਾਬੀ ਕੇਂਦਰ,ਪੰਜਾਬ ਨੇ ਜਮਹੂਰੀ ਵਿਰੋਧ ਦੇ ਹੱਕ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਇਸ ਫਾਸ਼ੀਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।