ਸਖੀ ਵਨ ਸਟਾਪ ਸੈਂਟਰ ਦੀ ਸਕੀਮ ਬਾਰੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ
ਫ਼ਤਹਿਗੜ੍ਹ ਸਾਹਿਬ 15 ਸਤੰਬਰ (ਪੀ ਟੀ ਨੈੱਟਵਰਕ)
ਜਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ ਜੀ ਦੀ ਅਗਵਾਈ ਹੇਠ ਸਖੀ ਵਨ ਸਟਾਪ ਸੈਂਟਰ (OSC), ਫਤਹਿਗੜ੍ਹ ਸਾਹਿਬ ਵੱਲੋਂ ਮਿਤੀ. 14-9-2022 ਨੂੰ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸਰਹਿੰਦ ਨਾਲ ਤਾਲਮੇਲ ਕਰਕੇ ਪਿੰਡ ਭਮਾਰਸੀ ਜੇਰ,ਫਤਹਿਗੜ੍ਹ ਸਾਹਿਬ ਵਿਖੇ ਲਗਾਏ ਗਏ ਪੈਨਸ਼ਨ ਸੁਵਿਧਾ ਕੈਂਪ ਵਿੱਚ ਸਖੀ ਵਨ ਸਟਾਪ ਸੈਂਟਰ ਦੀ ਸਕੀਮ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਸਖੀ ਵਨ ਸਟਾਪ ਸੈਂਟਰ ਸਕੀਮ ਅਧੀਨ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਪ੍ਰਸਾਰ ਕਰਨਾ ਅਤੇ ਔਰਤਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ‘ਤੇ ਬੋਲਦੇ ਹੋਏ, ਸਖੀ-ਵਨ ਸਟਾਪ ਸੈਂਟਰ ਦੇ ਇੰਚਾਰਜ ਰਜਨੀ ਬਾਲਾ ਨੇ ਸੈਂਟਰ ਦੇ ਕੰਮਕਾਜ ਅਤੇ ਆਮ ਤੌਰ ‘ਤੇ ਔਰਤਾਂ ਲਈ ਇਸਦੇ ਲਾਭਾਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਇਕੱਠ ਨੂੰ, ਖਾਸ ਕਰਕੇ ਔਰਤਾਂ ਨੂੰ ਜਿਨਸੀ ਪਰੇਸ਼ਾਨੀ, ਜ਼ੁਬਾਨੀ ਦੁਰ-ਵਿਵਹਾਰ, ਆਰਥਿਕ ਸ਼ੋਸ਼ਣ, ਅਸ਼ਲੀਲ ਟਿੱਪਣੀਆਂ, ਘਰੇਲੂ ਹਿੰਸਾ, ਸਰੀਰਕ ਹਿੰਸਾ ਅਤੇ ਹੋਰ ਮਾੜੇ ਪ੍ਰਭਾਵਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ‘ਤੇ ਆਪਣੇ ਹੱਕਾਂ ਲਈ ਲੜਨ ਲਈ ਪ੍ਰੇਰਿਤ ਕੀਤਾ। ਇਹਨਾਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਹੋਏ, ਉਹਨਾਂ ਨੇ ਇਕੱਠ ਨੂੰ ਬਦਲਾਅ ਨਿਰਮਾਤਾ ਬਣਨ ਅਤੇ ਅਜਿਹੀਆਂ ਸਮੱਸਿਆਵਾਂ ਨੂੰ ਸੈਂਟਰ ਵਿਖੇ ਰਿਪੋਰਟ ਕਰਨ ਲਈ ਬੇਨਤੀ ਕੀਤੀ। ਪੀੜਤ ਮਹਿਲਾ ਜਾਂ ਸ਼ਿਕਾਇਤਕਰਤਾ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਵਧੇਰੇ ਜਾਣਕਾਰੀ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਸਮਾਜਿਕ ਸਰੁੱਖਿਆਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਫਤਰ ਸਖੀ ਵਨ ਸਟਾਪ ਸੈਂਟਰ ਸਾਹਮਣੇ ਐਮਰਜੈਂਸੀ ਬਿਲਡਿੰਗ, ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਵਿੱਚ ਟੈਲੀਫੋਨ ਨੰਬਰ 01763-233054, 9988100-415, 95690-30645, 77107-58976 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਐਮਰਜੈਂਸੀ ਹੈਲਪ ਲਾਈਨ ਨੰ. 181 ਜਾਂ 112 ਤੇ ਵੀ ਔਰਤਾਂ ਤੇ ਹੋ ਰਹੀ ਹਿੰਸਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
Pingback: ਸਖੀ ਵਨ ਸਟਾਪ ਸੈਂਟਰ ਦੀ ਸਕੀਮ ਬਾਰੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ