ਸਫਾਈ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ  

Spread the love

ਰਘੂਵੀਰ ਹੈੱਪੀ/   ਬਰਨਾਲਾ, 22 ਅਕਤੂਬਰ  2022
  ਨਗਰ ਕੌਂਸਲ ਬਰਨਾਲਾ ਵੱਲੋਂ ਪਹਿਲ ਐਨ.ਜੀ.ਓ. ਦੇ ਸਹਿਯੋਗ ਨਾਲ ਹਾਰਪਿਕ ਵਰਲਡ ਟੁਆਇਲਿਟ ਕਾਲਜ ਪਟਿਆਲਾ ਅਤੇ ਗਰੀਨ ਸਪਰਸ਼ ਫਾਉਂਡੇਸ਼ਨ ਨਾਲ ਮਿਲ ਕੇ ਸਫਾਈ ਕਰਮਚਾਰੀਆਂ ਨੂੰ ਸਿਹਤ ਸੁਰੱਖਿਆ, ਕੂੜੇ ਦੀ ਸੰਭਾਲ, ਕੰਮ ਕਰਨ ਵਾਲੀ ਜਗ੍ਹਾ ‘ਤੇ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਗਿਆ।
ਹਾਰਪਿਕ ਵਰਲਡ ਟੁਆਇਲਿਟ ਕਾਲਜ ਦੁਆਰਾ ਟਰੇਨਿੰਗ ਡਿਜੀਟਲ ਵੀਡੀਓਜ਼ ਰਾਹੀਂ ਦਿੱਤੀ ਗਈ। ਇਸ ਮੌਕੇ ਦੱਸਿਆ ਗਿਆ ਕਿ ਟ੍ਰੇਨਿੰਗ ਵਿੱਚ ਦੇਖੇ ਸਾਰੇ ਵੀਡੀਓ ਆਪਣੇ ਮੋਬਾਇਲ ਫੋਨ ਵਿੱਚ ਵਰਲਡ ਟੁਆਲ਼ਿਟ ਕਾਲਜ ਦੀ ਮੋਬਾਇਲ ਐਪ ਡਾਊਨਲੋਡ ਕਰਕੇ ਦੇਖੇ ਜਾ ਸਕਦੇ ਹਨ।
 ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ ਅਧੀਨ ਹੋਣ ਵਾਲੇ ਸਵੱਛ ਸਰਵੇਖਣ 2023 ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਾਰਜ ਸਾਧਕ ਅਫ਼ਸਰ ਬਰਨਾਲਾ ਸੁਨੀਲ ਦੱਤ ਵਰਮਾ, ਸੈਨੇਟਰੀ ਇੰਸਪੈਕਟਰ ਅੰਕੁਸ਼ ਸਿੰਗਲਾ, ਪਾਰੁਲ ਗਰਗ ਸੀ.ਐਫ., ਹਰਕੇਸ਼ ਕੁਮਾਰ ਸੀ.ਐਫ., ਗੁਲਸ਼ਣ ਕੁਮਾਰ ਪ੍ਰਧਾਨ ਸਫਾਈ ਸੇਵਕ ਯੂਨੀਅਨ ਜਸਕਰਨ ਸਿੰਘ, ਸਮੂਹ ਮੋਟੀਵੇਟਰਜ਼ ਅਤੇ ਸਮੂਹ ਸਫਾਈ ਸੇਵਕ ਹਾਜ਼ਰ ਸਨ।

Spread the love
Scroll to Top