ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ 250 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ ਇੱਕ ਲੈਕਚਰਾਰ, ਪ੍ਰਿੰਸੀਪਲ ਸਮੇਤ 4 ਲੈਕਚਰਾਰਾਂ ਦੀਆਂ ਪੋਸਟਾਂ ਖਾਲੀ

Spread the love

ਭਗਵੰਤ ਮਾਨ ਦੇ ਦਾਅਵਿਆਂ ਦੀ ਨਿਕਲੀ ਫੂਕ

-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ 250 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ ਇੱਕ ਲੈਕਚਰਾਰ, ਪ੍ਰਿੰਸੀਪਲ ਸਮੇਤ 4 ਲੈਕਚਰਾਰਾਂ ਦੀਆਂ ਪੋਸਟਾਂ ਖਾਲੀ

ਬਰਨਾਲਾ 27 ਅਗਸਤ (ਲਖਵਿੰਦਰ ਸਿੰਪੀ)

ਧੌਲਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਸ ਸਮੇਂ ਲੈਕਚਰਾਰਾਂ ਦੀ ਘਾਟ ਨਾਲ ਜੂਝ ਰਿਹਾ ਹੈ। ਜਿਸ ਨਾਲ 250 ਦੇ ਕਰੀਬ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਜਿਕਰਯੋਗ ਹੈ ਕਿ ਪਿੰਡ ਧੌਲਾ ਵਾਸੀਆਂ ਦੇ ਕਰੜੇ ਸੰਘਰਸ਼ ਤੋਂ ਬਾਅਦ ਇਹ ਸਕੂਲ ਪਿਛਲੀਆਂ ਸਰਕਾਰਾਂ ਵੱਲੋਂ ਅਪਗ੍ਰੇਡ ਕੀਤਾ ਗਿਆ ਸੀ।ਪਿੰਡ ਧੌਲਾ ਕਰੀਬ ਵੀਹ ਹਜ਼ਾਰ ਦੀ ਆਬਾਦੀ ਵਾਲਾ ਪਿੰਡ ਹੈ ਅਤੇ ਸਾਬਕਾ ਰਾਜਪਾਲ ਤੇ ਮੁੱਖ ਮੰਤਰੀ ਪੰਜਾਬ ਰਹਿ ਚੁੱਕੇ ਸੁਰਜੀਤ ਸਿੰਘ ਬਰਨਾਲਾ ਦਾ ਜੱਦੀ ਪਿੰਡ ਹੈ। 4 ਵਿਸ਼ਿਆ ਦੇ ਲੈਕਚਰਾਰ ਨਾ ਹੋਣ ਕਾਰਨ ਵਿਦਿਆਰਥੀ ਡਾਹਢੇ ਪਰੇਸ਼ਾਨ ਹਨ। ਜਦੋਂ ਤੋਂ ਉਕਤ ਸਕੂਲ ਨੂੰ ਅਪਗ੍ਰੇਡ ਕੀਤਾ ਗਿਆ ਹੈ, ਉਸ ਵੇਲੇ ਤੋਂ ਹੀ ਲੈਕਚਰਾਰ ਵਿਭਾਗ ਵੱਲੋਂ ਪੂਰੇ ਨਹੀਂ ਕੀਤੇ ਗਏ। ਪੰਜਾਬ ਦੀ ਸੱਤਾ ਤੇ ਪਹਿਲੀ ਵਾਰ ਕਾਬਜ਼ ਹੋਈ ਆਪ ਸਰਕਾਰ ਦੀ ਸਿੱਖਿਆ ਗਰੰਟੀ ਤੋਂ ਬਾਅਦ ਪਿੰਡ ਵਾਸੀਆਂ ਨੂੰ ਆਸ ਬੱਝੀ ਸੀ ਕਿ ਜਲਦੀ ਹੀ ਲੈਕਚਰਾਰਾਂ ਦੀ ਘਾਟ ਪੂਰੀ ਹੋ ਜਾਵੇਗੀ। ਪੰਜ ਪੰਚਾਇਤਾਂ ਵਾਲੇ ਇਸ ਪਿੰਡ ਦੇ ਸਕੂਲ ਵਿਚ ਮਾਸਟਰਾਂ ਕੇਡਰ ਨੂੰ ਵੀ 36-36 ਪੀਰਅਡ ਇੱਕ ਦਿਨ ਦੇ ਲਗਾਉਣੇ ਪੈ ਰਹੇ ਹਨ। ਸਮਾਜ ਸੇਵੀ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਜਲਦੀ ਹੀ ਪੰਜੇ ਪੰਚਾਇਤਾਂ ਅਤੇ ਕਲੱਬਾਂ ਨਾਲ ਮਿਲਕੇ ਵਿਭਾਗ ਨੂੰ ਲੈਕਚਰਾਰਾਂ ਦੀ ਆਸਾਮੀ ਪੂਰਨ ਲਈ ਲਿਖਿਆ ਜਾਵੇਗਾ। ਜੇਕਰ ਫਿਰ ਵੀ ਵਿਭਾਗ ਨੇ ਲੈਕਚਰਾਰ ਨਾ ਭੇਜੇ ਤਾਂ ਪਹਿਲਾਂ ਵਾਂਗ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਿੰਡ ਵਾਸੀਆਂ ਨੇ ਆਪਣੇ ਸੰਘਰਸ਼ ਰਾਹੀਂ ਸਕੂਲ ਨੂੰ ਅਪਗ੍ਰੇਡ ਕਰਵਾਇਆ ਸੀ, ਹੁਣ ਵੀ ਪਿੱਛੇ ਨਹੀਂ ਹਟਾਂਗੇ। ਕਿਉਂਕਿ ਇਹ ਪਿੰਡ ਅਤੇ ਦੇਸ਼ ਦੇ ਭਵਿੱਖ ਦਾ ਸੁਆਲ ਹੈ।

 


Spread the love
Scroll to Top