ਬਰਨਾਲਾ , 17 ਮਾਰਚ
ਇਨਕਲਾਬੀ ਕੇਂਦਰ,ਪੰਜਾਬ ਦੀ ਜਿਲ੍ਹਾ ਕਮੇਟੀ ਬਰਨਾਲਾ ਦੀ ਅਗਵਾੲੀ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਮੰਗਲਵਾਰ ਨੂੰ ਮਹਿਲ ਕਲਾਂ ਇਲਾਕੇ ਦੇ ਤਿੰਨ ਪਿੰਡਾਂ ਹਰਦਾਸਪੁਰਾ, ਛਾਪਾ ਅਤੇ ਮਾਂਗੇਵਾਲ ਵਿਖੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ,ਸੁਖਦੇਵ ਦਾ ਪੈਗਾਮ ਘਰ-ਘਰ ਪਹੁੰਚਾੳੁਣ ਦੇ ਮਕਸਦ ਨਾਲ ਨੁੱਕੜ ਨਾਟਕ ਪੇਸ਼ ਕੀਤੇ ਗਏ। ਇੱਨ੍ਹਾਂ ਨੁੱਕੜ ਨਾਟਕਾਂ ਨੂੰ ਸੰਬੋਧਨ ਕਰਦਿਅਾਂ ਅਮਰਜੀਤ ਕੌਰ ਅਤੇ ਜਗਰਾਜ ਹਰਦਾਸਪੁਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਅਤੇ ਸ਼ਹੀਦਾਂ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਮੌਜੂਦਾ ਦੌਰ ‘ਚ ਮੋਦੀ-ਸ਼ਾਹ ਹਕੂਮਤ ਵੱਲੋਂ ਘੱਟ ਗਿਣਤੀ ਮੁਸਲਮਾਨਾਂ ਉੱਤੇ ਬੋਲੇ ਫਿਰਕੂ ਫਾਸ਼ੀ ਹੱਲੇ ਖਿਲ਼ਾਫ ਮੈਦਾਨ ‘ਚ ਨਿੱਤਰਨਾ, ਸੰਘਰਸ਼ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨਾ ਸਮੇਂ ਦੀ ਹਕੀਕੀ ਲੋੜ ਹੈ। ਬੁਲਾਰਿਅਾਂ ਨੇ ਕਿਹਾ ਕਿ ਇਹ ਹਮਲਾ ਸਿਰਫ ਮੁਸਲਿਮ ਘੱਟ ਗਿਣਤੀ ਖਿਲ਼ਾਫ ਹੀ ਨਹੀਂ ਹੈ। ਸੱਚ ਇਹ ਹੈ ਕਿ ਆਉਣ ਵਾਲੇ ਸਮੇਂ ਮੋਦੀ-ਸ਼ਾਹ ਹਕੂਮਤ ਦਾ ਇਹ ਹੱਲਾ ਹੋਰਨਾਂ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਖਿਲ਼ਾਫ ਸੇਧਤ ਹੋਵੇਗਾ। ਬੁਲਾਰਿਅਾਂ ਗੁਰਦੇਵ ਮਾਂਗੇਵਾਲ, ਸੁਖਵਿੰਦਰ ਸਿੰਘ ਅਤੇ ਗੁਰਮੇਲ ਠੁੱਲੀਵਾਲ ਨੇ ਕਿਹਾ ਕਿ ਮੋਦੀ-ਸ਼ਾਹ ਹਕੂਮਤ ਇਸ ਫਿਰਕੂ ਫਾਸ਼ੀ ਹੱਲੇ ਦੇ ਪਰਦੇ ਥੱਲੇ ਲੋਕ ਵਿਰੋਧੀ ਸਾਮਰਾਜ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ । ਜਿਸ ਕਾਰਨ ਨਾਲ ਮੁਲਕ ਦੀ ਆਰਥਿਕਤਾ ਮੂਧੇ ਮੂੰਹ ਸੁੱਟ ਦਿੱਤੀ ਹੈ। ਹਰ ਖੇਤਰ ਰੇਲਵੇ,ਜਹਾਜਰਾਨੀ,ਬੈਂਕਾਂ,ਐਲਆਈਸੀ,ਬੀਐਸਐਨਐਲ,ਭਾਰਤ ਪੈਟਰੋਲੀਅਮ ਵਰਗੇ ਜਨਤਕ ਖੇਤਰ ਅਦਾਰਿਆਂ ਦੇ ਮੂੰਹ ਅਡਾਨੀਆਂ,ਅੰਬਾਨੀਆਂ ਲਈ ਖੋਲ੍ਹ ਦਿੱਤੇ ਹਨ। ਇਸ ਲਈ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਸਾਰਥਿਕ ਹੈ ਕਿ ਇਸ ਲੁੱਟ, ਜਬਰ ਅਤੇ ਦਾਬੇ ਤੇ ਟਿਕਿਆ ਲੋਕ ਦੋਖੀ ਢਾਂਚਾ ਲਾਜਮੀ ਬਦਲਣਾ ਪੈਣਾ ਹੈ । 25 ਮਾਰਚ ਨੂੰ ਪੰਜਾਬ ਦੀਆਂ ਨੌਂ ਇਨਕਲਾਬੀ ਜਥੇਬੰਦੀਆਂ ਅਤੇ ਪਾਰਟੀਆਂ ਵੱਲੋਂ ਮੋਦੀ-ਸ਼ਾਹ ਹਕੂਮਤ ਵੱਲੋਂ ਜਬਰੀ ਮੜ੍ਹੇ ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਤਾ ਰਜਿਸਟਰ ਅਤੇ ਜਨਗਣਨਾ ਰਜਿਸਟਰ ਵਿਰੁੱਧ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਵਿੱਚ ਕਾਫਲੇ ਬੰਨ੍ਹਕੇ ਪੁੱਜਣ ਦੀ ਅਪੀਲ ਕੀਤੀ। ਨੁੱਕੜ ਨਾਟਕਾਂ/ਸ਼ਹੀਦੀ ਕਾਨਫਰੰਸਾਂ ਸਮੇਂ ਇਸ ਵਿਸ਼ਾਲ ਰੈਲੀ ‘ ਚ ਪੁੱਜਣ ਦਾ ਸੁਨੇਹਾ ਦਿੰਦਾ ਲੀਫਲੈਟ ਵੀ ਵੰਡਿਅਾਂ। 23 ਮਾਰਚ ਨੂੰ ਪਿੰਡ ਕੁਰੜ ਵਿਖੇ ਕਰਵਾੲੇ ਜਾ ਰਹੇ ਵਿਸ਼ਾਲ ਨਾਟਕ ਅਤੇ ਸ਼ਹੀਦੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦਾ ਸੁਨੇਹਾ ਦਿੱਤਾ । ਨੁੱਕੜ ਨਾਟਕਾਂ ਦੀ ਪੇਸ਼ਕਾਰੀ ਅਜਾਦ ਰੰਗ ਮੰਚ ( ਰਣਜੀਤ- ਰੇਸ਼ਮ ਭੋਤਨਾ) ਵੱਲੋਂ ਕੀਤੀ ਗੲੀ। ਅਜਮੇਰ ਕਾਲਸਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ। ਅੱਜ ਦੀ ਇੱਨ੍ਹਾਂ ਸਮਾਗਮਾਂ ਨੂੰ ਸਫਲ ਬਨਾੳੁਣ ਵਿੱਚ ਬਲਵੀਰ ਸਿੰਘ, ਮੁਕੰਦ ਸਿੰਘ, ਪਾਲਾ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ , ਜਸਵੰਤ ਸਿੰਘ , ਸੁਰਜੀਤ ਸਿੰਘ, ਜੰਗ ਸਿੰਘ ਮਾਂਗੇਵਾਲ ਅਾਦਿ ਅਾਗੂਅਾਂ ਨੇ ਅਹਿਮ ਭੂਮਿਕਾ ਨਿਭਾੲੀ। ਆਗੂਆਂ ਨੇ ਸਮੂਹ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੰਘਰਸ਼ ਦੀ ਕੜੀ ਵਜੋਂ ਹਕੀਕੀ ਬਾੲੀਕਾਟ ਮੁਹਿੰਮ ਨੂੰ ਸਫਲ ਬਨਾੳੁਣ ਲਈ ਪਿੰਡ ਪੱਧਰ ਤੇ ਬਾਈਕਾਟ ਕਮੇਟੀਅਾਂ ਬਣਾੳੁਣ ਦਾ ਸੱਦਾ ਦਿੱਤਾ।