ਸੈਂਟਰਲ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਯੋਗ ਵਿਦਿਆਰਥੀਆਂ ਲਈ ਵਜ਼ੀਫ਼ਾ ਫੰਡ ਸਥਾਪਤ ਕਰਨ ਲਈ 3.42 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ

Spread the love

ਸੈਂਟਰਲ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਯੋਗ ਵਿਦਿਆਰਥੀਆਂ ਲਈ ਵਜ਼ੀਫ਼ਾ ਫੰਡ ਸਥਾਪਤ ਕਰਨ ਲਈ 3.42 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ

ਬਠਿੰਡਾ (ਅਸ਼ੋਕ ਵਰਮਾ)

ਸੈਂਟਰਲ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਪੰਜਾਬੀ ਭਾਸ਼ਾ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਯੋਗ ਵਿਦਿਆਰਥੀਆਂ ਲਈ ਵਜ਼ੀਫ਼ਾ ਫੰਡ ਸਥਾਪਤ ਕਰਨ ਲਈ ਸਰਦਾਰ ਲਖਵਿੰਦਰ ਸਿੰਘ ਗਿੱਲ ਤੋਂ 3.42 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਕੀਤੀ ਹੈ। ਇਹ ਗ੍ਰਾਂਟ ਪੰਜਾਬੀ ਭਾਸ਼ਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਯੋਗ ਵਿਦਿਆਰਥੀਆਂ ਦੀ ਪੂਰੀ ਜਾਂ ਅੰਸ਼ਕ ਫੀਸ ਮੁਆਫੀ ਲਈ ਵਜ਼ੀਫੇ ਸ਼ੁਰੂ ਲਈ ਵਰਤੀ ਜਾਵੇਗੀ। ਸੀਯੂਪੀਬੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਾਪਤ ਕੀਤੀ ਗਈ ਇਹ ਪਹਿਲੀ ਗਰਾਂਟ ਰਾਸ਼ੀ ਹੈ ਜਿਸ ਦੀ ਵਰਤੋਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਕੀਤੀ ਜਾਵੇਗੀ।

ਸਰਦਾਰ ਲਖਵਿੰਦਰ ਸਿੰਘ ਗਿੱਲ ਇੱਕ ਇੰਜਨੀਅਰ ਹਨ ਜਿਨ੍ਹਾਂ ਨੇ ਟੈਕਸਟਾਈਲ ਕੈਮਿਸਟਰੀ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਕੈਮੀਕਲ ਸਾਇੰਸਜ਼ ਵਿਭਾਗ ਵਿੱਚ ਫੈਕਲਟੀ ਵਜੋਂ ਆਪਣਾ ਪੇਸ਼ੇਵਰ ਕਰੀਅਰ ਸ਼ੁਰੂ ਕੀਤਾ। ਉਹ ਪਿੰਡ ਧਮੋਟ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹੈ ਅਤੇ ਇਸ ਸਮੇਂ ਕੈਨੇਡਾ ਵਿੱਚ ਸੈਟਲ ਹੈ। ਉਹ ਇੱਕ ਖੇਡ ਪ੍ਰੇਮੀ ਹੈ ਅਤੇ ਉਹਨਾਂ ਨੇ 2006 ਵਿੱਚ ਟੋਰਾਂਟੋ, ਕੈਨੇਡਾ ਵਿੱਚ ਇੱਕ ਹਾਕੀ ਕਲੱਬ ਦੀ ਸਥਾਪਨਾ ਕੀਤੀ ਸੀ।

 

ਸੀਯੂਪੀਬੀ ਦੇ ਸਕੂਲ ਆਫ਼ ਲੈਂਗੂਏਜ਼, ਲਿਟਰੈਚਰ ਐਂਡ ਕਲਚਰ,ਡੀਨ ਪ੍ਰੋ. ਜ਼ਮੀਰਪਾਲ ਕੌਰ ਨੇ ਇਸ ਸਕਾਲਰਸ਼ਿਪ ਫੰਡ ਨੂੰ ਸ਼ੁਰੂ ਕਰਨ ਲਈ ਸਰਦਾਰ ਲਖਵਿੰਦਰ ਸਿੰਘ ਗਿੱਲ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਗਰਾਂਟ ਦੀ ਸਹੀ ਵਰਤੋਂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਗਰਾਂਟ ਫੰਡ ਦਾ ਵਿਆਜ ਹਰ ਸਾਲ ਐਮ.ਏ.ਪੰਜਾਬੀ ਦੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਅਦਾ ਕਰਨ ਲਈ ਵਰਤਿਆ ਜਾਵੇਗਾ।

ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸੀਯੂਪੀਬੀ ਦੇ ਪੰਜਾਬੀ ਵਿਭਾਗ ਵਿੱਚ ਐਮ.ਏ.ਪੰਜਾਬੀ ਦੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫ਼ਾ ਫੰਡ ਸਥਾਪਤ ਕਰਨ ਲਈ ਸਰਦਾਰ ਲਖਵਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗਿੱਲ ਦਾ ਇਹ ਉਪਰਾਲਾ ਲੋੜਵੰਦ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਦੇ ਮੌਕਿਆਂ ਨੂੰ ਪ੍ਰਫੁੱਲਤ ਕਰਨ ਲਈ ਹੋਰ ਸਮਰੱਥ ਵਿਅਕਤੀਆਂ ਨੂੰ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗਾ।


Spread the love
Scroll to Top