ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਨੇ ਜਿੱਤਿਆ ਬਲਦੇਵ ਖੱਟੜਾ ਯਾਦਗਾਰੀ ਕਬੱਡੀ ਕੱਪ

Spread the love

55 ਕਿਲੋ ਭਾਰ ਵਰਗ ਵਿੱਚ ਸਲਾਣਾ ਦੀ ਟੀਮ ਰਹੀ ਜੇਤੂ

ਅਜੈ ਕਾਹਲਵਾਂ ਸਰਵੋਤਮ ਰੇਡਰ ਤੇ ਗੁਰਦਿੱਤ ਕਿਸ਼ਨਗੜ੍ਹ ਬਣਿਆ ਸਰਵੋਤਮ ਜਾਫੀ

ਬੀ.ਟੀ.ਐਨ.ਖੰਨਾ, 27 ਫਰਵਰੀ 2023
    ਪੰਜਾਬ ਦੇ ਪ੍ਰਮੁੱਖ ਕਬੱਡੀ ਮੁਕਾਬਲਿਆਂ ਵਿੱਚ ਸ਼ੁਮਾਰ 11ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਇਥੋਂ ਨੇੜਲੇ ਪਿੰਡ ਖੱਟੜਾ ਵਿਖੇ ਫਸਵੇਂ ਕਬੱਡੀ ਮੁਕਾਬਲਿਆਂ ਅਤੇ ਦਰਸ਼ਕਾਂ ਦੇ ਭਾਰੀ ਉਤਸ਼ਾਹ ਨਾਲ ਸੰਪੰਨ ਹੋ ਗਿਆ। ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਨੇ ਫਸਵੇਂ ਫਾਈਨਲ ਮੁਕਾਬਲੇ ਵਿੱਚ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਨੂੰ 22-17 ਨਾਲ ਹਰਾ ਕੇ ਕਬੱਡੀ ਕੱਪ ਜਿੱਤਿਆ।ਕੱਪ ਦੇ ਮੁੱਖ ਪ੍ਰਬੰਧਕ ਦਲਮੇਘ ਸਿੰਘ ਖੱਟੜਾ ਨੇ ਇਨਾਮਾਂ ਦੀ ਵੰਡ ਕਰਦਿਆਂ ਜੇਤੂ ਟੀਮ ਨੂੰ 1 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਸਰਵੋਤਮ ਰੇਡਰ ਬਣੇ ਅਜੈ ਕਾਹਲਵਾਂ ਅਤੇ ਸਰਵੋਤਮ ਜਾਫੀ ਬਣੇ ਗੁਰਦਿੱਤ ਕਿਸ਼ਨਗੜ੍ਹ ਨੂੰ 21-21 ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਤ ਕੀਤਾ। ਫਾਈਨਲ ਮੈਚ ਦੌਰਾਨ ਆਖਰੀ ਰੇਡ ਉਤੇ ਘੁਮਾਣ ਦੇ ਸਟਾਰ ਰੇਡਰ ਘੋੜਾ ਰਮਦਾਸ ਨੂੰ ਸੱਟ ਲੱਗ ਗਈ ਜਿਸ ਕਾਰਨ ਸਰਵੋਤਮ ਜਾਫੀ ਬਣੇ ਗੁਰਦਿੱਤ ਕਿਸ਼ਨਗੜ੍ਹ ਨੇ ਆਪਣਾ ਨਗਦ ਇਨਾਮ ਘੋੜਾ ਰਮਦਾਸ ਨੂੰ ਭੇਂਟ ਕੀਤਾ।ਇਸ ਤੋਂ ਪਹਿਲਾਂ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਬੱਡੀ ਕੱਪ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ। ਕਬੱਡੀ ਕੱਪ ਦਾ ਉਦਘਾਟਨ ਸਾਬਕਾ ਆਈ.ਏ.ਐਸ. ਅਧਿਕਾਰੀ ਮਹਿੰਦਰ ਸਿੰਘ ਅਤੇ ਆਈ.ਪੀ.ਐਸ. ਅਧਿਕਾਰੀ ਡਾ. ਨਰਿੰਦਰ ਭਾਰਗਵ ਨੇ ਕੀਤਾ।ਕਬੱਡੀ ਕੱਪ ਵਿੱਚ ਅੱਠ ਸਿਖਰਲੀਆਂ ਅਕੈਡਮੀਆਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਸੈਮੀ ਫ਼ਾਈਨਲ ਮੁਕਾਬਲਿਆਂ ਵਿੱਚ ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਨੇ ਰਾਇਲ ਕਿੰਗਜ਼ ਕਲੱਬ ਅਮਰੀਕਾ ਧਨੌਰੀ ਨੂੰ 34-30 ਅਤੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਨੇ ਨਿਊਜ਼ੀਲੈਂਡ ਕਲੱਬ ਜਗਰਾਓਂ ਨੂੰ 31-29 ਨਾਲ ਹਰਾਇਆ। 55 ਕਿਲੋ ਭਾਰ ਵਰਗ ਮੁਕਾਬਲਿਆਂ ਵਿੱਚ ਛੇ ਟੀਮਾਂ ਨੇ ਹਿੱਸਾ ਲਿਆ। ਸਲਾਣਾ ਦੀ ਟੀਮ ਨੇ ਰਸੂਲੜਾ ਮਾਜਰੀ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 10 ਹਜ਼ਾਰ ਰੁਪਏ ਨਾਲ ਸਨਮਾਨਤ ਕੀਤਾ।ਸੁਰਜੀਤ ਕਕਰਾਲੀ, ਗੋਰਾ ਰੱਬੋ ਤੇ ਲੱਲ ਕਲਾਂ ਨੇ ਕੁਮੈਂਟਰੀ ਉੱਤੇ ਰੰਗ ਬੰਨ੍ਹਿਆ।ਇਸ ਮੌਕੇ ਡੀਐਸਪੀ ਅਪਾਰ ਸਿੰਘ ਗਰੇਵਾਲ, ਜਗਦੇਵ ਸਿੰਘ ਖੱਟੜਾ, ਦਰਸ਼ਨ ਸਿੰਘ ਤੱਖੜ, ਜਗਦੀਪ ਸਿੰਘ ਸੁੱਖਾ, ਗੁਰਬੀਰ ਸਿੰਘ ਪਨਾਗ, ਸੇਵਾ ਸਿੰਘ, ਗੋਪੀ ਮਾਣਕੀ, ਕੋਚ ਮੇਜਰ ਸਿੰਘ, ਰਣਦੀਪ ਸਿੰਘ ਆਹਲੂਵਾਲੀਆ, ਨਵਦੀਪ ਸਿੰਘ ਗਿੱਲ, ਸੰਤੋਖ ਸਿੰਘ, ਤੇਜੀ ਮਟੋਰੜਾ, ਮਨਜੀਤ ਸਿੰਘ, ਹਰਫੂਲ ਸਿੰਘ, ਸਿਰਮਦੀਪ ਸਿੰਘ, ਦਿਲਵਰ ਸਿੰਘ, ਪਰਗਟ ਸਿੰਘ, ਮਨੀ, ਤਰਸੇਮ ਖਾਨ, ਸ਼ਿਵਮ ਕੌਸ਼ਲ, ਸੁੱਖੀ ਸਵੈਚ ਤੇ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।


Spread the love
Scroll to Top