ਹਰ ਘਰ ਤਿਰੰਗਾ ਮੁਹਿੰਮ-3 ਦਿਨ ਕੱਢੀਆਂ ਜਾਣਗੀਆਂ ਪ੍ਰਭਾਤ ਫੇਰੀਆਂ

Spread the love

ਅਜਾਦੀ ਦੇ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ 13 ਤੋਂ 15 ਅਗਸਤ ਤੱਕ ਪਿੰਡਾਂ ਵਿੱਚ ਪ੍ਰਭਾਤ ਫੇਰੀਆਂ ਦਾ ਪ੍ਰੋਗਰਾਮ

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਵੱਛਤਾ ਪੰਦਰਵਾੜਾ ਅਤੇ ਘਰ ਘਰ ਤਿਰੰਗਾ ਮੁਹਿੰਮ ਜਾਰੀ


ਅਸ਼ੋਕ ਵਰਮਾ , ਮਾਨਸਾ 11 ਅਗਸਤ 2022

   ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅਜਾਦੀ ਦੇ 75ਵਂੇ ਅਮ੍ਰਿਤ ਮਹਾਉਤਸਵ ਦੇ ਸੰਬਧ ਵਿੱਚ ਸੱਵਛਤਾ ਪੰਦਰਵਾੜਾ, ਘਰ-ਘਰ ਤਿਰੰਗਾ , ਯੂਥ ਕਲੱਬ ਵਿਕਾਸ ਪ੍ਰੋਗਰਾਮ ਵੱਖ-ਵੱਖ ਪਿੰਡਾ ਵਿੱਚ ਲਗਾਤਾਰ ਕਰਵਾਏ ਜਾ ਰਹੇ ਹਨ।ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਮਿੱਤੀ 1 ਅਗਸਤ ਤੋਂ 15 ਅਗਸਤ ਪੰਦਰਾਂ ਦਿਨ ਲਗਾਤਾਰ ਚਲੱਣ ਵਾਲੇ ਇਸ ਸੱਵਛਤਾ ਪੰਦਰਵਾੜੇ ਤਹਿਤ ਜਿਲੇ੍ਹ ਦੇ ਪਿੰਡਾ ਕੱਲੋ,ਜੋਗਾ, ਰੱਲਾ ਰੜ੍ਹ ,ਭਾਈਦੇਸਾ, ਬੁਰਜ ਹਰੀ ਹੀਰਕੇ ਸਰਦੂਲੇਵਾਲਾ, ਸਰਦੂਲਗੜ੍ਹ , ਆਹੂਲਪੁਰ, ਦੀਨੇਵਾਲ, ਖਿਆਲੀ ਚਹਿਲਾਂਵਾਲੀ, ਛਾਪਿਆਵਾਲੀ , ਨੰਦਗੜ੍ਹ , ਕੌਰਵਾਲਾ, ਸਿਰਸੀਵਾਲਾ, ਸੇਖਪੁਰ ਖੁਡਾਲ, ਰਾਏਪੁਰ ਆਦਿ ਪਿੰਡਾਂ ਦੇ ਯੂਥ ਕਲੱਬਾ ਵੱਲੋ ਆਪਣੇ ਪੱਧਰ ਤੇ ਪਿੰਡ ਦੀਆ ਸ਼ਾਝੀਆਂ ਥਾਵਾ ਦੀ ਸ਼ਾਫ ਸ਼ਫਾਈ ਕੀਤੀ ਜਾ ਰਹੀ ਹੈ ਅਤੇ ਪਿੰਡ ਵਿੱਚ ਲੱਗੇ ਸ਼ਹੀਦਾਂ ਦੇ ਬੁੱਤਾਂ ਦੀ ਸਾਫ ਸਫਾਈ ਵੀ ਕੀਤੀ ਜਾ ਰਹੀ ਹੈ।
ਇਸ ਤੋ ਇਲਾਵਾ ਨਹਿਰੂ ਯੁਵਾ ਕੁੇਂਦਰ ਦੇ ਵੰਲਟੀਅਰ ਦੀਆਂ ਵੱਖ ਵੱਖ ਟੀਮਾਂ ਜਿੰਨਾਂ ਵਿੱਚ ਮੁੱਖ ਤੋਰ ਤੇ ਮਨਪ੍ਰੀਤ ਕੌਰ. ਮੰਜੂ, ਬੇਅੰਤ ਕੌਰ ਕ੍ਰਿਸਨਗੜ੍ਹ ਫਰਵਾਹੀ ,ਗੁਰਪ੍ਰੀਤ ਕੌਰ ਅਕਲੀਆ,ਮਨੋਜ ਕੁਮਾਰ,ਜੋਨੀ ਮਾਨਸਾ,ਗੁਰਪ੍ਰੀਤ ਸਿੰਘ ਹੀਰਕੇ ਅਤੇ ਯੂਥ ਕਲੱਬਾ ਦੇ ਪ੍ਰਧਾਨਾ ਵੱਲੋ ਪਿੰਡ ਸ਼ੰਘਾ ਆਹਲੂਪੁਰ ਭਗਚਾਨਪੁਰ ਹੀਗਣਾ ਬਰਨ, ਚੋਟੀਆਂ ਅਲੀਕੇ ਬੁਢਲਾਡਾ ਹੀਰਕੇ ਵਿਖੇ ਮੋਟਰ ਸਾਈਕਲ, ਸ਼ਾਈਕਲ ਰੈਲੀਆਂ ਕਰ ਕਿ ਲੋਕਾ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾ ਵਿੱਚ ਤਿਰੰਗਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਯੂਥ ਕਲੱਬਾ ਨੰ ਪਿੰਡਾ ਦੀਆਂ ਸਾਝੀਆਂ ਥਾਵਾ ਤੇ ਲਗਾੳੇੁਣ ਲਈ ਝੰਡੇ ਦਿੱਤੇ ਗਏ।ਉਹਨਾਂ ਦੱਸਿਆ ਕਿ ਮਿੱਤੀ 13 ਤੋਂ 15 ਅਗਸਤ 2022 ਤੱਕ ਯੂਥ ਕਲੱਬਾਂ ਵੱਲੋਂ ਪਿੰਡਾਂ ਵਿੱਚ ਪ੍ਰਭਾਤ ਫੈਰੀਆਂ ਵੀ ਕੱਢੀਆਂ ਜਾਣਗੀਆਂ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਨੋਡਲ ਅਧਿਕਾਰੀ ਡਾ.ਸੰਦੀਪ ਘੰਡ ਨੇ ਦੱਸਿਆ ਕਿ ਅੱਜਕਲ ਗਤੀਵਿਧੀਆਂ ਦੇ ਪ੍ਰਚਾਰ ਲਈ ਸ਼ੋਸਲ ਮੀਡੀਆ ਬਹੁਤ ਵਧੀਆ ਪਲੇਟਫਾਰਮ ਹੈ ਇਸ ਲਈ ਾ ਨਹਿਰੂ ਯੁਵਾ ਕੇਂਦਰ ਦੇ ਵੰਲਟੀਅਰ ਯੂਥ ਕਲੱਬਾ ਨੂੰ ਸੋਸਲ ਮੀਡੀਆਂ ਰਾਹੀ ਕਲੱਬਾ ਦੀ ਗਤੀਵਿਧੀਆਂ ਦਾ ਪ੍ਰਚਾਰ ਕਰਨ ਹਿੱਤ ਜਾਗਰੂਕਤ ਕਰ ਰਹੇ ਹਨ ਅਤੇ ਹਰ ਇਕ ਯੂਥ ਕਲੱਬ ਦਾ ਸੋਸਲ ਮੀਡੀਆਂ ਦਾ ਸਾਰੇ ਪਲੇਟਫਾਰਮ ਤੇ ਜਿਵੇ ਟਵਿੱਟਰ, ਫੇਸਬੁੱਕ, ਇਂਨਸਟਾਗ੍ਰਾਮ ਤੇ ਅਕਾਊੇਂਟ ਬਣਾ ਰਹੇ ਹਨ। ਉਹਨਾ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਪੰਜਾਬ ਦਾ ਇੱਕੋ-iੱੲਕ ਜਿਲਾ ਹੈ ਜਿਸ ਦੇ ਹਰ ਪਿੰਡ ਵਿੱਚ ਯੂਥ ਕਲੱਬ ਬਣੀ ਹੋਈ ਹੈ ਉਹਨਾ ਯੂਥ ਕਲੱਬ ਨੂੰ ਅਪੀਲ ਕੀਤੀ ਆਪਣੀਆਂ ਸਰਗਰਮੀਆ ਵਿੱਚ ਤੇਜੀ ਲਾਉਣ ਜੋ ਕਿ ਕਲੱਬ ਬਣਾਉਣ ਦਾ ਮਕਸਦ ਪੂਰਾ ਕੀਤਾ ਜਾਵੇ।
ਇਸ ਮੁਹਿੰਮ ਵਿੱਚ ਸਾਮਲ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵੰਲਟੀਅਰ ਨੇ ਦੱਸਿਆ ਕਿ ਘਰ-ਘਰ ਤਿੰਰਗਾ ਮੁਹਿੰਮ ਸਬੰਧੀ ਲੋਕਾ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ 13 ਤੋ 5 ਅਗਸਤ ਹਰ ਪਿੰਡ ਦੇਸ ਭਗਤੀ ਦੇ ਰੰਗ ਵਿੱਚ ਰੰਗਿਆ ਜਾਵੇਗਾ। ਉਹਨਾ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਰਾਸ਼ਟਰੀ ਝੰਡਾਂ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਨਹਿਰੂ ਯੁਵਾ ਕੇਂਦਰ ਮਾਨਸਾ ਜਾਂ ਸਬ-ਡਵੀਜਨ ਪੱਧਰ ਤੇ ਐਸ,ਡੀ.ਐਮਜ ਜਾਂ ਸਰਕਾਰੀ ਡਾਕਘਰ ਵਿੱਚੋਂ ਨਾਮਾਤਰ ਦੀ ਕੀਮਤ ਕੇਵਲ ਪੰਚੀ ਰੁਪਏ ਦੀ ਰਾਂਸ਼ੀ ਦੇਕੇ ਝੰਡਾ ਲੇ ਸਕਦਾ ਹੇ।
ਇੱਕ ਵੱਖਰੇ ਬਿਆਨ ਰਾਂਹੀ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਦਫਤਰ ਵਿੱਚ ਵੀ ਝੰਡਾ ਲਹਿਰਾਆ ਜਾਵੇਗਾ ਅਤੇ ਉਸ ਦਿਨ ਜਿਲ੍ਹੇ ਵਿੱਚ ਚੰਗਾਂ ਕੰਮ ਕਰਨ ਵਾਲੀਆਂ ਯੂਥ ਕਲੱਬਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।


Spread the love
Scroll to Top