ਹੁਣ ਬਰਨਾਲਾ ‘ਚ ਖੁੱਲ੍ਹਿਆ ਜਿਲ੍ਹਾ ਪੱਧਰੀ ਮੱਛੀ ਪਾਲਣ ਮਹਿਕਮੇ ਦਾ ਦਫਤਰ

Spread the love

ਬ੍ਰਿਜ ਭੂਸ਼ਨ ਗੋਇਲ ਨੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਬਰਨਾਲਾ ਵਜੋਂ ਚਾਰਜ ਸੰਭਾਲਿਆ

ਰਵੀ ਸੈਣ , ਬਰਨਾਲਾ 2 ਜੂਨ 2023
     ਸ੍ਰੀ ਬ੍ਰਿਜ ਭੂਸ਼ਨ ਗੋਇਲ ਨੇ ਅੱਜ ਸਹਾਇਕ ਡਾਇਰੈਕਟਰ, ਮੱਛੀ ਪਾਲਣ, ਬਰਨਾਲਾ ਵਜੋਂ ਚਾਰਜ ਸੰਭਾਲਿਆ। ਚਾਰਜ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਵਲੋਂ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ ਅਧੀਨ ਨਵੇਂ ਮੱਛੀ ਪਾਲਣ ਤਲਾਬ ਦੀ ਉਸਾਰੀ ਲਈ, ਮੱਛੀ ਵਿਕਰੇਤਾਵਾਂ ਲਈ ਮੱਛੀ ਦੀ ਢੋਆ-ਢੋਆਈ ਦੇ ਸਾਧਨਾਂ ਦੀ ਖਰੀਦ ਲਈ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਦਫਤਰ ਬਣਨ ਨਾਲ ਕਿਸਾਨਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ। ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਬਰਨਾਲਾ ਵਿਖੇ ਮੱਛੀ ਪਾਲਣ ਵਿਭਾਗ ਦਾ ਜ਼ਿਲ੍ਹਾ ਪੱਧਰੀ ਦਫ਼ਤਰ ਖੋਲ ਕੇ ਜ਼ਿਲ੍ਹੇ ਦੇ ਮੱਛੀ ਪਾਲਕ ਕਿਸਾਨਾਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਤਾਂ ਜੋ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਨਾ ਜਾਣਾ ਪਵੇ।

Spread the love
Scroll to Top