ਹੁਣ ਸਮਾਰਟ ਰਾਸ਼ਨ ਕਾਰਡ ਸਕੀਮ  ਤੋਂ ਵਾਂਝੇ ਗਰੀਬ ਪਰਿਵਾਰਾਂ ਦੇ ਘਰਾਂ ਤੱਕ ਵੀ ਪੁੱਜੇਗਾ ਰਾਸ਼ਨ

Spread the love

* ਜ਼ਿਲਾ ਪ੍ਰਸ਼ਾਸਨ ਵੱਲੋਂ ਰੈੱਡ ਕ੍ਰਾਸ ਰਾਹੀਂ ਰੋਜ਼ਾਨਾ ਪੱਧਰ ’ਤੇ ਕੀਤੀ ਜਾਵੇਗੀ ਵੰਡ
* ਲੋੜਵੰਦਾਂ ਦੀ ਹਰ ਸੰਭਵ ਮਦਦ ਲਈ ਜ਼ਿਲਾ ਪ੍ਰਸ਼ਾਸਨ ਵਚਨਬੱਧ: ਤੇਜ ਪ੍ਰਤਾਪ ਸਿੰਘ ਫੂਲਕਾ

ਸੋਨੀ ਪਨੇਸਰ ਬਰਨਾਲਾ  3 ਅਪ੍ਰੈਲ 2020

ਕੋਵਿਡ 19 ਦੀ ਮਹਾਂਮਾਰੀ ਰੋਕਣ ਲਈ ਲਾਏ ਕਰਫਿੳੂ ਦੌਰਾਨ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਰਾਸ਼ਨ ਦੀ ਵੰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਵਿਚ ਫੂਡ ਸਪਲਾਈ ਗੋਦਾਮ/ਖੱਤੀਆਂ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਰਾਸ਼ਨ ਦੇ ਟਰੱੱਕ ਰਵਾਨਾ ਕੀਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਫਿੳੂ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਲਈ ਖਾਧ ਸਮੱਗਰੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਰਾਹੀਂ ਮੁਹੱੱਈਆ ਕਰਵਾਈ ਗਈ ਹੈ। ਇਸ ਰਾਸ਼ਨ ਦੀ ਵੰਡ ਦੀ ਸ਼ੁਰੂਆਤ ਅੱਜ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਸ਼ੁਰੂ ਕਰ ਦਿੱਤੀ ਹੈ ਤੇ ਇਸ ਵੰਡ ਲਈ ਐਨਐਸਐਸ ਵਲੰਟੀਅਰ ਸੇਵਾਵਾਂ ਨਿਭਾਅ ਰਹੇ ਹਨ। ਉਨਾਂ ਦੱਸਿਆ ਕਿ ਅੱਜ ਸ਼ੁਰੂਆਤ ਮੌਕੇ ਜ਼ਿਲੇ ਦੇ ਵੱਖ ਵੱਖ ਇਲਾਕਿਆਂ ਵਿਚ 1500 ਪੈਕੇਟ ਰਾਸ਼ਨ ਭੇਜਿਆ ਗਿਆ ਹੈ ਤੇ ਰਾਸ਼ਨ ਵੰਡ ਦੀ ਇਹ ਮਹਿੰਮ ਰੋਜ਼ਾਨਾ ਪੱਧਰ ’ਤੇ ਜਾਰੀ ਰਹੇਗੀ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਰਫਿੳੂ ਦੌਰਾਨ ਪਹਿਲੇ ਪੜਾਅ ਵਿਚ ਸੂਬੇ ਵਿਚ 10 ਲੱਖ ਗਰੀਬ ਪਰਿਵਾਰਾਂ ਲਈ ਮੁਫਤ ਰਾਸ਼ਨ (10 ਕਿਲੋ ਆਟਾ, 2 ਕਿਲੋ ਚੀਨੀ ਤੇ 2 ਕਿਲੋ ਦਾਲ) ਦੀ ਵੰਡ ਕੀਤੀ ਜਾ ਰਹੀ ਹੈ।  ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਰਾਸ਼ਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਆਰਥਿਕ ਪੱਖੋਂ ਗਰੀਬ ਪਰਿਵਾਰਾਂ, ਬੇਘਰਾਂ, ਅੰਗਹੀਣਾਂ, ਅਪਾਹਜਾਂ, ਬੇਸਹਾਰਾ ਬਜ਼ੁਰਗਾਂ, ਵਿਧਵਾ ਔਰਤਾਂ, ਦਿਹਾੜੀਦਾਰਾਂ, ਪਰਵਾਸੀ ਮਜ਼ਦੂਰਾਂ,  ਝੁੱਗੀ ਝੌਂਪੜੀ ਵਾਲੇ ਪਰਿਵਾਰਾਂ ਵਿਚੋਂ ਉਨਾਂ ਲਾਭਪਾਤਰੀਆਂ ਨੂੰ ਵੰਡਿਆ ਜਾਣਾ ਹੈ, ਜੋ ਸਮਾਰਟ ਰਾਸ਼ਨ ਕਾਰਡ ਸਕੀਮ (ਐਨਐਫਐਸਏ) ਤੋਂ ਵਾਂਝੇ ਰਹੇ ਗਏ ਹਨ। ਪੇਂਡੂ ਖੇਤਰਾਂ ਵਿੱਚ ਂਿੲਹ ਰਾਸ਼ਨ ਪੰਚਾਇਤੀ ਰਾਜ ਵਿਭਾਗ ਦੇ ਅਮਲੇ ਰਾਹੀਂ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ/ਪੰਚਾਇਤ ਅਧਿਕਾਰੀਆਂ ਰਾਹੀਂ ਵੰਡਿਆ ਜਾਣਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰੀ ਵਸਤਾਂ ਘਰੋ-ਘਰ ਮੁਹੱਈਆ ਕਰਾਉਣ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ  ਲੋੜਵੰਦਾਂ ਪਰਿਵਾਰਾਂ ਦੀ ਸ਼ਨਾਖਤ ਕਰ ਕੇ ਘਰ ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਗਰੀਬ ਪਰਿਵਾਰਾਂ ਦਾ ਚੁੱਲਾ ਬਲਦਾ ਰਹੇ।
ਅੱਜ ਰਾਸ਼ਨ ਦੇ ਟਰੱਕ ਰਵਾਨਾ ਕਰਨ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਸ਼ਰਮਾ, ਜ਼ਿਲਾ ਫੂਡ ਤੇ ਸਿਵਲ ਸਪਲਾਈ ਕੰਟਰੋਲਰ ਮੈਡਮ ਅਤਿੰਦਰ ਕੌਰ, ਈਓ ਬਰਨਾਲਾ ਮਨਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਜੈ ਭਾਸਕਰ, ਹੋਰ ਵਿਭਾਗਾਂ ਦੇ ਅਧਿਕਾਰੀ ਤੇ ਐਨਐਸਐਸ ਵਲੰਟੀਅਰ ਹਾਜ਼ਰ ਸਨ।
ਬੌਕਸ ਲਈ ਪ੍ਰਸਤਾਵਿਤ
ਡਿਪਟੀ ਕਮਿਸ਼ਨਰ ਵੱਲੋਂ ਐਨ ਐਸ ਐਸ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ  ਨੇ ਅੱਜ ਰਾਸ਼ਨ ਦੇ ਟਰੱਕ ਰਵਾਨਾ ਕਰਨ ਮੌਕੇ ਐਨਐਸਐਸ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕੀਤੀ, ਜੋ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਰਾਸ਼ਨ ਦੇ ਪੈਕੇਟ ਤਿਆਰ ਕਰਨ ਅਤੇ ਇਨਾਂ ਨੂੰ ਲੋੜਵੰਦਾਂ ਦੇ ਘਰੋ-ਘਰੀ ਪਹੁੰਚਾਉਣ ਵਿਚ ਜੁਟੇ ਹੋਏ ਹਨ। ਉਨਾਂ ਕਿਹਾ ਕਿ ਇਨਾਂ ਨੌਜਵਾਨਾਂ ਦੀਆਂ ਸੇਵਾਵਾਂ ਸ਼ਲਾਘਾਯੋਗ ਹਨ ਤੇ ਅਜਿਹੀਆਂ ਸੇਵਾਵਾਂ ਦੀ ਅੱਜ ਵੱਡੀ ਲੋੜ ਹੈ ਤਾਂ ਜੋ ਜ਼ਿਲਾ ਵਾਸੀਆਂ ਨੂੰ ਨਿਰਵਿਘਨ ਜ਼ਰੂਰੀ ਸੇਵਾਵਾਂ ਮੁਹੱਈਆ ਕਰਾਈਆਂ ਜਾ ਸਕਣ।


Spread the love
Scroll to Top