ਆੱਨ ਲਾਈਨ ਪੇਮੈਂਟ ਤੇ ਆੱਨ ਲਾਈਨ ਹੀ ਡਿਲਵਿਰੀ
-ਗ੍ਰਾਹਕ ਫਸਾਉਣ ਦਾ ਫੰਡਾ-ਵੱਡੇ ਘਰਾਂ ਦੀਆਂ ਔਰਤਾਂ ਪਰੋਸਨ ਦਾ ਧੰਦਾ
ਆਧੁਨਿਕਤਾ ਦੇ ਦੌਰ ਵਿੱਚ ,ਦੇਹ ਵਪਾਰ ਦਾ ਧੰਦਾ ਵੀ ਹੁਣ ਹਾਈਟੈਕ ਹੋ ਗਿਆ ਹੈ। ਇਸ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਿਲ ਵਿਅਕਤੀ ਪੇਮੈਂਟ ਆੱਨ ਲਾਈਨ ਆਪਣੇ ਬੈਂਕ ਅਕਾਉਂਟ ਵਿੱਚ ਹੀ ਪਵਾਉਂਦੇ ਹਨ ਅਤੇ ਆੱਨ ਲਾਈਨ ਹੀ ਡਿਲਵਿਰੀ ਕਰਵਾਈ ਜਾਂਦੀ ਹੈ। ਯਾਨੀ ਗ੍ਰਾਹਕਾਂ ਨੂੰ ਉਨ੍ਹਾਂ ਦੀ ਮਨਪਸੰਦ ਔਰਤ ਜਾਂ ਪੁਰਸ਼ ਵੀ ਦੱਸੇ ਗਏ ਠਿਕਾਣਿਆਂ ਤੇ ਅੱਪੜਦੇ ਕੀਤੇ ਜਾਂਦੇ ਹਨ। ਬੇਸ਼ੱਕ ਕਾਨੂੰਨੀ ਤੇ ਸਮਾਜਿਕ ਤੌਰ ਤੇ ਇਸ ਗੈਰਕਾਨੂੰਨੀ ਧੰਦੇ ਨੂੰ ਕੋਈ ਮਾਨਤਾ ਨਹੀ ਹੈ। ਫਿਰ ਵੀ ਪੁਲਿਸ ਪ੍ਰਸ਼ਾਸ਼ਨ ਤੇ ਸੱਤਾ ਦੀ ਪੁਸ਼ਤਪਨਾਹੀ ਹੇਠ ਵੱਧ ਫੁੱਲ ਰਿਹਾ, ਇਹ ਧੰਦਾ ਬੇਖੌਫ ਦਿਨ ਰਾਤ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ। ਪੰਜਾਬ ਦੇ ਹਰ ਖੇਤਰ ਵਿੱਚ ਹੀ ਗ੍ਰਾਹਕਾਂ ਦੀ ਮੰਗ ਮੁਤਾਬਿਕ ਉਪਲੱਭਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਤੇ ਕਰਮਚਾਰੀ ,ਲਿਖਤ ਸ਼ਿਕਾਇਤ ਦੀ ਅਣਹੋਂਦ ਚ, ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਬੇਬੱਸ ਨਜ਼ਰ ਆ ਰਹੇ ਹਨ। ਇਹ ਧੰਦਾ ਕਰਨ ਵਾਲਿਆਂ ਦੇ ਹੌਂਸਲੇ ਇੰਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਉਹ ਗ੍ਰਾਹਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਕਈ ਅਖਬਾਰਾਂ ਰਾਂਹੀ ਬਕਾਇਦਾ ਇਸ਼ਤਿਹਾਰ ਵੀ ਜਾਰੀ ਕਰਨ ਤੋਂ ਵੀ ਨਹੀਂ ਹਿਚਕਚਾਉਂਦੇ। ਸ਼ਰੇਆਮ ਚੱਲ ਰਹੇ ਇਸ ਗੋਰਖਧੰਦੇ ਦਾ ਖੁਲਾਸਾ ਇਸ ਧੰਦੇ ਰਾਹੀਂ ਲੱਖਾਂ ਰੁਪਏ ਕਮਾਉਣ ਤੇ ਤਨ ਦੀ ਹਵਸ ਮਿਟਾਉਣ ਦੀ ਲਾਲਸਾ ਵੱਸ ਫਸੇ ਕੁਝ ਨੌਜਵਾਨਾਂ ਦੀ ਹੱਡਬੀਤੀ ਸੁਣਨ ਤੋਂ ਹੋਇਆ। ਅਜਿਹੇ ਹੋਰ ਨੌਜਵਾਨਾਂ ਦੀ ਦਾਸਤਾਨ ਲੜੀਵਾਰ ਪ੍ਰਕਾਸ਼ਿਤ ਕੀਤੀ ਜਾਵੇਗੀ।
-,,
ਨਾਲ ਕੀਤੀ ਪੜਤਾਲ ਤੋਂ ਬਾਅਦ ਇਸ ਧੰਦੇ ਚ, ਸ਼ਾਮਿਲ ਕੁਝ ਵਿਅਕਤੀਆਂ ਦੇ ਨਾਮ ਅਤੇ ਪਤੇ ਵੀ ਹੱਥ ਲੱਗੇ ਹਨ। ਜਿੰਨ੍ਹਾ ਦਾ ਖੁਲਾਸਾ ਵੀ ਜਲਦ ਹੀ ਕੀਤਾ ਜਾਵੇਗਾ। ਦੇਹ ਵਪਾਰ ਦੇ ਧੰਦੇ ਦੀ ਲੁੱਟ ਦਾ ਸ਼ਿਕਾਰ ਹੋਏ ਹੋਰ ਵਿਅਕਤੀ ਵੀ ਆਪਣੀ ਹੱਡਬੀਤੀ ਦੱਸ ਸਕਦੇ ਹਨ। ਅਜਿਹੇ ਵਿਅਕਤੀਆਂ ਦੀ ਪਹਿਚਾਣ ਪੂਰੀ ਤਰਾਂ ਗੁਪਤ ਰੱਖੀ ਜਾਵੇਗੀ।
ਰੋਜ਼ ਰੱਖਦੇ ਸ਼ਿਕਾਰੀ ਜਾਲ ਸੁੱਟਕੇ,,
ਹਰ ਦਿਨ ਕਰੋੜਾਂ ਰੁਪਏ ਕਮਾਉਣ ਵਾਲੇ ਦੇਹ ਵਪਾਰ ਦੇ ਸੌਦਾਗਰ ਕੁਨਟੈਕਟ ਕਰਨ ਲਈ ਪ੍ਰਚਾਰੇ ਮੋਬਾਇਲ ਨੰਬਰ ਤੇ ਕੁਝ ਇਉਂ ਗੱਲ ਕਰਦੇ ਹਨ। ਸ਼ਿਕਾਰੀ ਤੇ ਗ੍ਰਾਹਕ ਦਰਮਿਆਨ ਹੋਈ ਗੱਲਬਾਤ ਦੇ ਕੁਝ ਅੰਸ਼-ਸ਼ਿਕਾਰੀ-ਤੁਸੀਂ ਕੌਣ ਤੇ ਕਿੱਥੋਂ ਬੋਲਦੇ ਹੋ, ਨਾਮ ਪਤਾ ਪੁੱਛ ਕੇ, ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਸ ਧੰਦੇ ਵਿੱਚ ਨਵੇਂ ਹੋ ਤਾਂ ਪਹਿਲਾ ਸਮਝ ਲਵੋ, ਇੱਕ ਸਾਲ ਜਾਂ 6 ਮਹੀਨੇ ਦੀ ਕ੍ਰਮਅਨੁਸਾਰ ਫੀਸ 1 ਹਜ਼ਾਰ ਤੇ 475 ਰੁਪਏ ਹੈ। ਸ਼ਿਕਾਰੀ ਦੱਸਦਾ ਹੈ ਕਿ ਫੀਸ ਜਮ੍ਹਾਂ ਕਰਵਾਉਣ ਤੋਂ ਪਹਿਲਾਂ, ਤੁਹਾਨੂੰ ਪਸੰਦ ਦੀ ਚੋਣ ਲਈ ਕੁਝ ਫੋਟੋ ਭੇਜ਼ੀਆਂ ਜਾਣਗੀਆਂ, ਜਿੰਨ੍ਹਾਂ ਚੋਂ ਕਿਸੇ ਇੱਕ ਦੀ ਚੋਣ ਕੀਤੀ ਜਾ ਸਕਦੀ ਹੈ। ਔਰਤਾਂ ਨੂੰ ਹੱਟੇ-ਕੱਟੇ ਨੌਜਵਾਨਾਂ ਦੀਆਂ ਤੇ ਪੁਰਸ਼ਾਂ ਨੂੰ ਸੋਹਣੀਆਂ-ਸੁਨੱਖੀਆਂ ਔਰਤਾਂ ਦੇ ਮਨਮੋਹਕ ਅੰਦਾਜ਼ ਵਾਲੀਆਂ ਫੋਟੋ ਵਟਸਅੱਪ ਰਾਹੀਂ ਭੇਜ਼ੀਆਂ ਜਾਂਦੀਆਂ ਹਨ। ਪਸੰਦ ਬਾਰੇ ਦੱਸਣ ਤੋਂ ਬਾਅਦ, ਸ਼ਿਕਾਰੀ ਆਪਣਾ ਬੈਂਕ ਅਕਾਉਂਟ ਨੰਬਰ ਅਤੇ ਆਪਣੀ ਭਰੋਸੇਯੋਗਤਾ ਬਣਾਉਣ ਲਈ, ਆਪਣੀ ਫਰਮ ਦੇ ਕੰਪਨੀ ਐਕਟ ਦੇ ਤਹਿਤ ਰਜ਼ਿਸਟਰਡ ਹੋਣ ਦੇ ਪੈਨ ਕਾਰਡ, ਪ੍ਰਮਾਣ ਪੱਤਰ ਤੇ ਹਲਫੀਆ ਬਿਆਨ ਆਦਿ ਵੀ ਭੇਜਦੇ ਹਨ।
-ਕੁਝ ਵੱਡੇ ਘਰਾਂ ਦੀਆਂ ਔਰਤਾਂ ਦੇ ਸ਼ੌਕ ਅਵੱਲੇ,,,
ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਕੁਝ ਵੱਡੇ ਘਰਾਂ ਦੀਆਂ ਔਰਤਾਂ ਦੇ ਸ਼ੌਕ ਵੀ ਵੱਡੇ ਹੀ ਹਨ। ਉਹ ਜਿੰਨ੍ਹਾਂ ਔਰਤਾਂ ਨਾਲ ਗੱਲਬਾਤ ਕਰਵਾਉਣ ਦਾ ਦਾਅਵਾ ਕਰਦੇ ਹਨ। ਉਹਨਾਂ ਵਿੱਚ ਕਥਿਤ ਤੌਰ ਤੇ ਕੁਝ ਵੱਡੇ ਘਰਾਂ ਦੀਆਂ ਔਰਤਾਂ, ਵਿਧਵਾਵਾਂ,ਤਲਾਕਸ਼ੁਦਾ ਜਾਂ ਦੂੁਰ ਦਰਾਜ਼ ਖੇਤਰਾਂ ਚ, ਨੌਕਰੀ ਕਰਦੇ ਵਿਅਕਤੀਆਂ ਜਾਂ ਫਿਰ ਵਿਦੇਸ਼ੀ ਵੱਸੇ ਵਿਅਕਤੀਆਂ ਦੀਆਂ ਪਤਨੀਆਂ ਹੁੰਦੀਆਂ ਹਨ। ਉਹ ਨੌਜਵਾਨਾਂ ਨੂੰ ਆਪਣੇ ਚੁੰਗਲ ਵਿੱਚ ਫਸਾਉਣ ਲਈ ਇਹ ਵੀ ਕਹਿੰਦੇ ਹਨ ਕਿ ਪੁਰਸ਼ਾਂ ਦੀ ਭਾਲ ਵਿੱਚ ਰਹਿੰਦੀਆਂ ਇਹ ਜਰੂਰਤਮੰਦ ਔਰਤਾਂ ਪ੍ਰਤੀ ਮਿਲਣੀ ਪੰਜ ਤੋਂ ਲੈ ਕੇ ਦਸ ਹਜ਼ਾਰ ਰੁਪਏ ਤੱਕ ਖੁਦ ਦਿੰਦੀਆਂ ਹਨ। ਇੱਥੇ ਹੀ ਬੱਸ ਨਹੀਂ, ਕਥਿਤ ਤੌਰ ਤੇ ਆਪਣੀ ਰੂਹ ਦੀ ਤੇ ਜਿਸਮ ਦੀ ਪਿਆਸ ਮਿਟਾਉਣ ਲਈ ਤੜਪਦੀਆਂ ਇਹੋ ਜਿਹੀਆਂ ਔਰਤਾਂ ਰਹਿਣ ਤੇ ਖਾਣ-ਪੀਣ ਤੇ ਸਫਰ ਦਾ ਖਰਚ ਵੀ ਖੁਦ ਹੀ ਕਰਦੀਆਂ ਹਨ। ਇਸੇ ਤਰਾਂ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਸ਼ਿਕਾਰੀ ਇਹ ਕਹਿੰਦੇ ਹਨ ਕਿ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਖੁਦ ਨੂੰ ਔਰਤਾਂ ਲਈ ਪੇਸ਼ ਕਰਦੇ ਹਨ।
-ਕੇਸ ਹਿਸਟਰੀ-1,,
ਫੀਸ ਲੈ ਕੇ ਫੋਨ ਬੰਦ ਕਰ ਲੈਂਦੇ ਨੇ ਸ਼ਿਕਾਰੀ,,
ਬਰਨਾਲਾ ਸ਼ਹਿਰ ਦੇ ਨੌਜਵਾਨ ਪ੍ਰਮੋਦ ਕੁਮਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਸਨੂੰ ਇੱਕ ਅਖਬਾਰ ਚੋਂ ਇੱਕ ਨੰਬਰ ਮਿਲਿਆ। ਨੰਬਰ ਡਾਇਲ ਕਰਨ ਤੇ ਬੋਲਣ ਵਾਲੇ ਵਿਅਕਤੀ ਨੇ ਬਰਨਾਲਾ ਖੇਤਰ ਦੀਆਂ ਜਾਹਿਰ ਕਰਦੀਆਂ ਕਰੀਬ 12 ਔਰਤਾਂ ਦੀਆਂ ਫੋਟੋਆਂ ਭੇਜ਼ੀਆਂ, ਦੱਸੇ ਗਏ ਪੀਐਨਬੀ ਬੈਂਕ ਦੇ ਅਕਾਉਂਟ ਨੰਬਰ ਵਿੱਚ ਇੱਕ ਹਜ਼ਾਰ ਰੁਪਏ ਜਮਾਂ ਕਰਵਾ ਦਿੱਤੇ। ਸ਼ਿਕਾਰੀ ਨੇ ਉਸ ਨੂੰ ਕੁਝ ਔਰਤਾਂ ਦੇ ਮੋਬਾਇਲ ਨੰਬਰ ਭੇਜੇ,ਪਰੰਤੂ ਉਹ ਨੰਬਰ ਰੇਂਜ ਤੋਂ ਬਾਹਰ ਤੇ ਸਵਿੱਚ ਆਫ ਹੀ ਮਿਲੇ।
ਜਦੋਂ ਕਈ ਦਿਨਾਂ ਦੀ ਟਰਾਈ ਤੋਂ ਬਾਅਦ ਸ਼ਿਕਾਰੀ ਨਾਲ ਸੰਪਰਕ ਕੀਤਾ ਤਾਂ ਉਸਨੇ ਡਰ ਦਿੰਦਿਆਂ ਕਿਹਾ ਕਿ ਉਹ ਇਸ ਸਬੰਧੀ ਉਸ ਦੇ ਘਰਦਿਆਂ ਨੂੰ ਦੱਸ ਕੇ ਉਸ ਦੀ ਬਦਨਾਮੀ ਕਰ ਦੇਵੇਗਾ। ਮੈਂ ਅੱਗੋਂ ਕੁਝ ਹੋਰ ਬੋਲਦਾ, ਏਨੇ ਨੂੰ ਸ਼ਿਕਾਰੀ ਨੇ ਆਪਣਾ ਫੋਨ ਬੰਦ ਕਰ ਦਿੱਤਾ। ਪ੍ਰਮੋਦ ਨੇ ਸ਼ਿਕਾਰੀ ਦੁਆਰਾ ਭੇਜ਼ੀਆਂ ਫੋਟੋਆਂ ਤੇ ਹੋਰ ਦਸਤਾਵੇਜ਼ ਵੀ ਪੇਸ਼ ਕੀਤੇ।